ਉਘੇ ਲੇਖਕ ਤੇ ਐਸ. ਡੀ. ਓ. ਭੁਪਿੰਦਰ ਸੰਧੂ ਦਾ ਸੇਵਾ ਮੁਕਤੀ ਮੌਕੇ ਸਨਮਾਨ
ਚੰਡੀਗੜ੍ਹ।ਜਗਰਾਉਂ, 28 ਮਾਰਚ (ਹਿ. ਸ.)। ਪੰਜਾਬ ਪਾਵਰ ਕਾਮ ਵਿੱਚੋਂ ਬਤੌਰ ਐਸ.ਡੀ.ਓ.ਸੇਵਾ ਮੁਕਤ ਹੋਏ ਬਹੁਪੱਖੀ ਸਖਸ਼ੀਅਤ
ਚੰਡੀਗੜ੍ਹ।ਜਗਰਾਉਂ


ਚੰਡੀਗੜ੍ਹ।ਜਗਰਾਉਂ, 28 ਮਾਰਚ (ਹਿ. ਸ.)। ਪੰਜਾਬ ਪਾਵਰ ਕਾਮ ਵਿੱਚੋਂ ਬਤੌਰ ਐਸ.ਡੀ.ਓ.ਸੇਵਾ ਮੁਕਤ ਹੋਏ ਬਹੁਪੱਖੀ ਸਖਸ਼ੀਅਤ ਦੇ ਮਾਲਕ, ਲੇਖਕ, ਸਮਾਜ ਸੇਵਕ, ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਭੂਪਿੰਦਰ ਸਿੰਘ ਸੰਧੂ ਨੂੰ ਉਨ੍ਹਾਂ ਦੇ ਸਾਥੀ ਅਧਿਕਾਰੀਆਂ ਵੱਲੋਂ ਮੋਗਾ ਢਾਬਾ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਤੇ ਐਕਸੀਅਨ ਇੰਨਫੋਰਸਮੈਂਟ ਪ੍ਰੀਆਕਾਂਤ ਬਾਂਸਲ, ਐਸ.ਡੀ.ਓ. ਸਬਅਰਬਨ ਜੁਗਰਾਜ ਸਿੰਘ, ਐਸ.ਡੀ.ਓ. ਸਿੱਧਵਾਂ ਖੁਰਦ ਹਰਮਨਦੀਪ ਸਿੰਘ, ਐਸ.ਡੀ.ਓ. ਸਿਟੀ ਗੁਰਪ੍ਰੀਤ ਸਿੰਘ ਕੰਗ, ਐਸ.ਡੀ.ਓ. ਸਿੱਧਵਾ ਬੇਟ ਪ੍ਰਭਜੋਤ ਸਿੰਘ ਓਬਰਾਏ, ਪ੍ਰਿੰਸੀਪਲ ਗੁਰਪ੍ਰੀਤ ਕੌਰ ਸੰਧੂ, ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੇ ਪ੍ਰਧਾਨ ਰਮੇਸ਼ ਯਾਦਵ, ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ, ਪਰਮਜੀਤ ਸਿੰਘ ਚੀਮਾ, ਗੁਰਿੰਦਰ ਸਿੰਘ ਸਿੱਧੂ, ਸਾਬਕਾ ਸਰਪੰਚ ਬਲਦੀਪ ਸਿੰਘ ਦੀਪਾ, ਡਾ. ਨਰਿੰਦਰ ਸਿੰਘ, ਦਲਜੀਤ ਸਿੰਘ ਜੇਈ, ਦਿਵਾਂਸ਼ੂ, ਜੇਈ ਅੰਮ੍ਰਿਤਪਾਲ, ਮੋਹਿਤ ਕੁਮਾਰ ਜੇਈ, ਹਰਵਿੰਦਰ ਸਿੰਘ ਚੀਮਨਾ ਜੇਈ, ਵਰਿੰਦਰ ਸਿੰਘ ਸਿੱਧੂ, ਪ੍ਰਧਾਨ ਚਰਨਜੀਤ ਸਿੰਘ, ਜੇਈ ਗੁਰਪ੍ਰੀਤ ਸਿੰਘ ਮੱਲੀ, ਜੇਈ ਗੁਰਬਿੰਦਰ ਸਿੰਘ, ਜੇਈ ਹਰਵਿੰਦਰ ਸਿੰਘ ਸਵੱਦੀ, ਜੇਈ ਅਵਤਾਰ ਸਿੰਘ ਕਲੇਰ, ਭੁਪਿੰਦਰਪਾਲ ਸਿੰਘ ਬਰਾੜ, ਸੁਖਮਿੰਦਰ ਸਿੰਘ ਸਟੈਨੋ, ਮਨਦੀਪ ਸਿੰਘ ਮੋਨੂੰ, ਸਤਿੰਦਰ ਸਿੰਘ, ਅਮ੍ਰਿਤਪਾਲ ਸਿੰਘ ਜੇਈ ਆਦਿ ਬੁਲਾਰਿਆਂ ਨੇ ਐਸ.ਡੀ.ਓ.ਭੁਪਿੰਦਰ ਸਿੰਘ ਸੰਧੂ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਉਹਨਾਂ ਵੱਲੋਂ ਬਿਜਲੀ ਵਿਭਾਗ ਦੇ ਨਾਲ-ਨਾਲ ਸਾਹਿਤਕ ਖੇਤਰ ਵਿੱਚ ਕੰਮ ਕਰਦਿਆਂ ਹੱਦਾਂ-ਸਰਹੱਦਾਂ ਤੋਂ ਵੀ ਪਾਰ ਪੰਜਾਬ ਮਾਂ ਬੋਲੀ ਦੇ ਪ੍ਰਸਾਰ ਲਈ ਪਾਏ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਗਈ। ਇਸ ਮੌਕੇ ਗਾਇਕ ਪਰਮ ਚੀਮਾਂ ਵੱਲੋਂ 'ਸੱਜਣਾ ਵੇ ਸੱਜਣਾ' ਗੀਤ ਗਾਕੇ ਮਹੌਲ ਵਿੱਚ ਸੱਭਿਆਚਾਰਕ ਰੰਗ ਭਰਿਆ। ਮੰਚ ਸੰਚਾਲਕ ਦੇ ਫਰਜ਼ ਪੰਜਾਬੀ ਸ਼ਾਇਰ ਰਾਜਦੀਪ ਤੂਰ ਨੇ ਬਾਖੂਬੀ ਨਿਭਾਏ ਅਤੇ ਪ੍ਰਧਾਨ ਭੁਪਿੰਦਰ ਸਿੰਘ ਬਰਾੜ ਵੱਲੋਂ ਆਈਆਂ ਹੋਈਆਂ ਸਮੂਹ ਹਸਤੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਿੱਥੇ ਬਿਜਲੀ ਵਿਭਾਗ ਦੀਆਂ ਸਮੂਹ ਮੁਲਾਜ਼ਮ ਜੱਥੇਬੰਦੀਆਂ ਤੇ ਅਧਿਕਾਰੀਆਂ ਵੱਲੋਂ ਐਸ.ਡੀ.ਓ.ਸੰਧੂ ਦਾ ਸਨਮਾਨ ਕੀਤਾ ਗਿਆ, ਉਥੇ ਹੀ ਉਹਨਾਂ ਸਮਾਰੋਹ ਮੌਕੇ ਹਾਜ਼ਰ ਸਾਹਿਤਕਾਰਾਂ ਤੇ ਸਨਮਾਨਯੋਗ ਸ਼ਖਸ਼ੀਅਤਾਂ ਦਾ ਕਿਤਾਬਾਂ ਦੇ ਸੈਟ ਭੇਂਟ ਕਰਕੇ ਸਨਮਾਨ ਕੀਤਾ ਗਿਆ।

ਹਿੰਦੂਸਥਾਨ ਸਮਾਚਾਰ/ਪੀ. ਐਸ. ਮਿੱਠਾ/ਸੰਜੀਵ


 rajesh pande