ਲਾਇਨਜ਼ ਕਲੱਬ ਵਿਸ਼ਾਲ ਵੱਲੋਂ ਲਗਾਏ ਅੱਖਾਂ ਦੇ ਮੁਫ਼ਤ ਕੈਂਪ ਚੁਣੇ ਮਰੀਜ਼ਾਂ 'ਚੋਂ 58 ਮਰੀਜ਼ਾਂ ਦੇ ਪਾਏ ਗਏ ਮੁਫ਼ਤ ਲੈਂਜ
ਫ਼ਰੀਦਕੋਟ, 28 ਮਾਰਚ (ਹਿ. ਸ.)। ਲਾਇਨਜ਼ ਕਲੱਬ ਵਿਸ਼ਾਲ ਫ਼ਰੀਦਕੋਟ ਦੇ ਪ੍ਰਧਾਨ ਪਿ੍ਰੰਸੀਪਲ ਡਾ.ਐਸ.ਐਸ.ਬਰਾੜ, ਸਕੱਤਰ ਅਮਰਦੀਪ
ਫ਼ਰੀਦਕੋਟ


ਫ਼ਰੀਦਕੋਟ, 28 ਮਾਰਚ (ਹਿ. ਸ.)। ਲਾਇਨਜ਼ ਕਲੱਬ ਵਿਸ਼ਾਲ ਫ਼ਰੀਦਕੋਟ ਦੇ ਪ੍ਰਧਾਨ ਪਿ੍ਰੰਸੀਪਲ ਡਾ.ਐਸ.ਐਸ.ਬਰਾੜ, ਸਕੱਤਰ ਅਮਰਦੀਪ ਸਿੰਘ ਗਰੋਵਰ,ਖਜ਼ਾਨਚੀ ਗੁਰਵਿੰਦਰ ਸਿੰਘ ਧੀਂਗੜਾ ਦੀ ਯੋਗ ਅਗਵਾਈ ਹੇਠ ਕਲੱਬ ਵੱਲੋਂ ਅੱਖਾਂ ਦੇ ਲੋੜਵੰਦ ਮਰੀਜ਼ਾਂ ਦੇ ਮੁਫ਼ਤ ਚੈਕਅੱਪ, ਮੁਫ਼ਤ ਲੈਂਜ ਪਾਉਣ ਦਾ ਕੈਂਪ ਚੰਡੀਗੜ ਅੱਖਾਂ ਦੇ ਹਸਪਤਾਲ-ਮਧੂ ਨਰਸਿੰਗ ਹੋਮ ਫ਼ਿਰੋਜ਼ਪੁਰ ਰੋਡ ਫ਼ਰੀਦਕੋਟ, ਵਿਖੇ ਲਗਾਇਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਪਿ੍ਰੰਸੀਪਲ ਡਾ.ਐਸ.ਐਸ.ਬਰਾੜ ਨੇ ਦੱਸਿਆ ਕਿ ਲਾਇਨਜ਼ ਕਲੱਬ ਵਿਸ਼ਾਲ ਫ਼ਰੀਦਕੋਟ ਕੈਂਪ ਦੌਰਾਨ 49੦ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ ਗਿਆ ਸੀ।

ਇਸ ਮੌਕੇ ਮਰੀਜ਼ਾਂ ਲਈ ਮੁਫ਼ਤ ਦਵਾਈਆਂ, ਮੁਫ਼ਤ ਟੈਸਟ, ਮੁਫ਼ਤ ਲੈਂਜ, ਰੋਟੀ-ਪਾਣੀ,ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਕੈਂਪ ਦੌਰਾਨ ਸੀਨੀਅਰ ਪੁਲਿਸ ਕਪਤਾਨ ਫ਼ਰੀਦਕੋਟ ਹਰਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਕੇ ਸਭ ਨੂੰ ਮਾਨਵਤਾ ਭਲਾਈ ਕਾਰਜ ਕਰਨ ਵਾਸਤੇ ਉਤਸ਼ਾਹਿਤ ਕੀਤਾ ਸੀ। ਇਸ ਮੌਕੇ ਤੇਜਿੰਦਰ ਸਿੰਘ ਮੌੜ ਸੇਵਾ ਮੁਕਤ ਡੀ.ਆਈ.ਜੀ, ਚੀਫ਼ ਪੈਟਰਨ ਇੰਜ.ਰਾਜੀਵ ਗੋਇਲ ਸਾਬਕਾ ਗਵਰਨਰ ਲਾਇਨਜ਼ ਇੰਟਰਨੈਸ਼ਨਲ, ਔਰਤ ਰੋਗਾਂ ਦੇ ਮਾਹਿਰ ਡਾ.ਮਧੂ ਗੋਇਲ, ਸਮਾਜ ਸੇਵਿਕਾ ਸੁਮਨ ਗੋਇਲ ਵੀ ਸ਼ਾਮਲ ਹੋਏ। ਇਸ ਮੌਕੇ ਡਾ.ਸੰਜੀਵ ਗੋਇਲ ਨੇ ਦੱਸਿਆ ਕਿ ਆਪ੍ਰੇਸ਼ਨਾਂ ਲਈ ਚੁਣੇ ਗਏ 102 ਮਰੀਜ਼ਾਂ ’ਚੋਂ ਪਹਿਲੇ ਪੜਾਅ ’ਚ 58 ਮਰੀਜ਼ਾਂ ਦੇ ਸਫ਼ਲਤਾ ਨਾਲ ਆਪ੍ਰੇਸ਼ਨ ਕੀਤੇ ਜਾ ਚੁੱਕੇ ਹਨ। ਉਨ੍ਹਾ ਕਿਹਾ ਆਪ੍ਰੇਸ਼ਨਾਂ ਤੋਂ ਬਾਅਦ ਮਰੀਜ਼ਾਂ ਦੀ ਮੁੱਢਲੀ ਜਾਂਚ ਕਰਨ ਉਪਰੰਤ ਉਨ੍ਹਾਂ ਨੂੰ ਛੁੱਟੀ ਵੀ ਦੇ ਦਿੱਤੀ ਗਈ ਹੈ। ਪ੍ਰਮਾਤਮਾ ਦੀ ਕਿ੍ਰਪਾ ਨਾਲ ਸਾਰੇ ਮਰੀਜ਼ ਤੰਦਰੁਸਤ ਹਨ।

ਹਿੰਦੂਸਥਾਨ ਸਮਾਚਾਰ/ਪੀ. ਐਸ. ਮਿੱਠਾ/ਸੰਜੀਵ


 rajesh pande