ਕੇਂਦਰੀ ਮੰਤਰੀ ਅਮਿਤ ਸ਼ਾਹ ਅੱਜ ਗੁਜਰਾਤ 'ਚ ਤਿੰਨ ਰੋਡ ਸ਼ੋਅ ਅਤੇ ਇੱਕ ਜਨਸਭਾ ਕਰਨਗੇ
ਨਵੀਂ ਦਿੱਲੀ, 18 ਅਪ੍ਰੈਲ (ਹਿ.ਸ.)। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ
06


ਨਵੀਂ ਦਿੱਲੀ, 18 ਅਪ੍ਰੈਲ (ਹਿ.ਸ.)। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਗੁਜਰਾਤ ਵਿੱਚ ਤਿੰਨ ਰੋਡ ਸ਼ੋਅ ਦੇ ਨਾਲ ਇੱਕ ਜਨਸਭਾ ਨੂੰ ਸੰਬੋਧਿਤ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਸ਼ਾਹ ਦੇ ਅੱਜ ਦੇ ਚੋਣ ਦੌਰੇ ਨੂੰ ਭਾਜਪਾ ਨੇ ਐਕਸ ਹੈਂਡਲ 'ਤੇ ਸਾਂਝਾ ਕੀਤਾ ਹੈ।

ਭਾਜਪਾ ਦੇ ਐਕਸ ਹੈਂਡਲ ਅਨੁਸਾਰ ਅੱਜ ਉਹ ਸਾਣੰਦ, ਕਲੋਲ, ਸਾਬਰਮਤੀ, ਘਾਟਲੋਡੀਆ, ਨਾਰਣਪੁਰਾ ਅਤੇ ਵੇਜਲਪੁਰ ਵਿਧਾਨ ਸਭਾ ਹਲਕਿਆਂ ਵਿੱਚ ਰੋਡ ਸ਼ੋਅ ਕਰਨਗੇ। ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਸ਼ਾਹ ਸਵੇਰੇ 9 ਵਜੇ ਅਹਿਮਦਾਬਾਦ ਦੇ ਏਪੀਐਮਸੀ ਸਰਕਲ ਤੋਂ ਨਲਸਰੋਵਰ ਚੌਕ ਸਾਣੰਦ, ਇਸ ਤੋਂ ਬਾਅਦ 10.15 ਵਜੇ ਜੇਪੀ ਗੇਟ ਸੇਨਵਰ ਚੌਕ ਕਲੋਲ ਅਤੇ ਸ਼ਾਮ 4 ਵਜੇ ਸਰਦਾਰ ਪਟੇਲ ਚੌਕ (ਰਾਣੀਪ) ਤੋਂ ਵੇਜਲਪੁਰ ਤੱਕ ਰੋਡ ਸ਼ੋਅ ਕਰਨਗੇ। ਇਸ ਤੋਂ ਬਾਅਦ ਰਾਤ 8 ਵਜੇ ਵੇਜਲਪੁਰ 'ਚ ਜਨਸਭਾ ਨੂੰ ਸੰਬੋਧਨ ਕਰਨਗੇ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande