ਫਾਇਰ ਸੇਫ਼ਟੀ ਸਬੰਧੀ ਜਾਣਕਾਰੀ ਹੋਣਾ ਅਤਿ ਜਰੂਰੀ : ਸਿਵਲ ਸਰਜਨ
ਫਤਿਹਗੜ੍ਹ ਸਾਹਿਬ, 18 ਅਪ੍ਰੈਲ (ਹਿ. ਸ.)। ਕਿਸੇ ਵੀ ਥਾਂ ਤੇ ਅੱਗ ਲੱਗਣ ਦੀ ਹਾਲਤ ਵਿੱਚ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸ
ਸਿਵਲ ਸਰਜਨ


ਫਤਿਹਗੜ੍ਹ ਸਾਹਿਬ, 18 ਅਪ੍ਰੈਲ (ਹਿ. ਸ.)। ਕਿਸੇ ਵੀ ਥਾਂ ਤੇ ਅੱਗ ਲੱਗਣ ਦੀ ਹਾਲਤ ਵਿੱਚ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ, ਦਫਤਰਾਂ , ਹਸਪਤਾਲਾਂ ਜਾਂ ਹੋਰ ਥਾਵਾਂ ਤੇ ਅੱਗ ਬੁਝਾਊ ਜੰਤਰ ਲੱਗੇ ਹੋਣ ਦੇ ਬਾਵਜੂਦ ਵੀ ਜੇਕਰ ਵਿਅਕਤੀ ਨੂੰ ਇਸ ਦਾ ਇਸਤੇਮਾਲ ਕਰਨਾ ਨਹੀ ਆਉਂਦਾ ਤਾਂ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਦਾ ,ਇਸ ਲਈ ਹਰ ਵਿਅਕਤੀ ਨੂੰ ਫਾਇਰ ਸੇਫਟੀ ਸਬੰਧੀ ਜਾਣਕਾਰੀ ਹੋਣੀ ਅਤੀ ਜਰੂਰੀ ਹੁੰਦੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਨੇ ਉਸ ਸਮੇਂ ਕੀਤਾ ਜਦੋਂ 'ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ', ਸਰਹਿੰਦ ਵੱਲੋਂ ਜ਼ਿਲਾ ਹਸਪਤਾਲ ਵਿਖੇ ਫਾਇਰ ਸੇਫਟੀ ਹਫਤੇ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਮੋਕ ਡਰਿੱਲ ਕਰਕੇ ਅੱਗ ਬੁਝਾਉਣ ਸਬੰਧੀ ਟ੍ਰੇਨਿੰਗ ਦਿੱਤੀ ਜਾ ਰਹੀ ਸੀ । ਫਾਇਰ ਸੇਫ਼ਟੀ ਵਿਭਾਗ ਦੀ ਟੀਮ ਜਿਸ ਵਿੱਚ ਫਾਇਰਮੈਨ ਮਨਪ੍ਰੀਤ ਸਿੰਘ ,ਵਰਿੰਦਰ ਸਿੰਘ, ਇੰਦਰਪਾਲ ਸਿੰਘ, ਪਾਇਲਟ ਰਾਜਵਿੰਦਰ ਸਿੰਘ ਅਤੇ ਹੋਰ ਸਹਿਯੋਗੀ ਸਟਾਫ ਸ਼ਾਮਿਲ ਸਨ ਨੇ ਅੱਗ ਬਝਾਊ ਜੰਤਰਾਂ ਨੂੰ ਚਲਾ ਕੇ ਇਹਨਾਂ ਨੂੰ ਲੋੜ ਪੈਣ ਤੇ ਇਸਤੇਮਾਲ ਕਰਨ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਅੱਗ ਲੱਗਣ ਦੀ ਦੁਰਘਟਨਾ ਹੋਣ ਤੇ ਅੱਗ ਤੇ ਕਿਵੇਂ ਕਾਬੂ ਪਾਇਆ ਜਾ ਸਕਦਾ ਹੈ।

ਉਨਾ ਇਹ ਵੀ ਦੱਸਿਆ ਕਿ ਕਿਤੇ ਵੀ ਅੱਗ ਲੱਗਣ ਦੀ ਹਾਲਤ ਵਿੱਚ 101 ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ , ਸਰਹਿੰਦ ਦੇ ਏਰੀਏ ਵਿੱਚ 01763224101 ਤੇ ਕਾਲ ਕਰਕੇ ਫਾਇਰ ਸੇਫ਼ਟੀ ਵਿਭਾਗ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਇਸ ਮੌਕੇ ਤੇ ਡਾ ਦਵਿੰਦਰਜੀਤ ਕੌਰ ਨੇ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪੋ ਆਪਣੀ ਸਿਹਤ ਸੰਸਥਾ ਵਿੱਚ ਲੱਗੇ ਅੱਗ ਬੁਝਾਊ ਜੰਤਰਾਂ ਦੀ ਜਾਂਚ ਕਰਕੇ ਸਹੀ ਹਾਲਤ ਵਿੱਚ ਰੱਖਣ ਅਤੇ ਆਪੋ ਆਪਣੇ ਸਮੂਹ ਸਟਾਫ ਨੂੰ ਇਹਨਾਂ ਜੰਤਰਾਂ ਨੂੰ ਇਸਤੇਮਾਲ ਕਰਨ ਸਬੰਧੀ ਜਾਗਰੂਕ ਕਰਨਾ ਯਕੀਨੀ ਬਣਾਉਣ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande