ਬਾਕਸ ਆਫਿਸ 'ਤੇ 'ਬੜੇ ਮੀਆਂ ਛੋਟੇ ਮੀਆਂ' ਦਾ ਸੰਘਰਸ਼ ਜਾਰੀ
ਮੁੰਬਈ, 18 ਅਪ੍ਰੈਲ (ਹਿ. ਸ.)। ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਅਤੇ ਟਾਈਗਰ ਸ਼ਰਾਫ ਸਟਾਰਰ ਫਿਲਮ 'ਬੜੇ ਮੀਆਂ-ਛੋਟੇ ਮੀਆਂ'
31


ਮੁੰਬਈ, 18 ਅਪ੍ਰੈਲ (ਹਿ. ਸ.)। ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਅਤੇ ਟਾਈਗਰ ਸ਼ਰਾਫ ਸਟਾਰਰ ਫਿਲਮ 'ਬੜੇ ਮੀਆਂ-ਛੋਟੇ ਮੀਆਂ' ਨੂੰ ਲੈ ਕੇ ਫਿਲਹਾਲ ਹਰ ਕੋਈ ਉਤਸੁਕ ਹੈ। ਅਕਸ਼ੇ-ਟਾਈਗਰ ਦੀ ਐਕਸ਼ਨ ਨਾਲ ਭਰਪੂਰ ਫਿਲਮ ਸੁਰਖੀਆਂ 'ਚ ਹੈ। ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬੜੇ ਮੀਆਂ-ਛੋਟੇ ਮੀਆਂ' ਈਦ ਦੇ ਖਾਸ ਮੌਕੇ 'ਤੇ 11 ਅਪ੍ਰੈਲ ਵੀਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ। ਇਸ ਫਿਲਮ ਨੂੰ ਆਲੋਚਕਾਂ ਦੇ ਨਾਲ-ਨਾਲ ਦਰਸ਼ਕਾਂ ਦਾ ਵੀ ਕਾਫੀ ਪਿਆਰ ਮਿਲ ਰਿਹਾ ਹੈ। ਹੁਣ 'ਬੜੇ ਮੀਆਂ-ਛੋਟੇ ਮੀਆਂ' ਦੀ ਰਿਲੀਜ਼ ਦੇ 7ਵੇਂ ਦਿਨ ਦੀ ਕਮਾਈ ਦੇ ਅੰਕੜੇ ਵੀ ਸਾਹਮਣੇ ਆਏ ਹਨ।

ਅਕਸ਼ੈ ਕੁਮਾਰ, ਟਾਈਗਰ ਸ਼ਰਾਫ, ਅਲਾਇਆ ਐੱਫ ਅਤੇ ਮਾਨੁਸ਼ੀ ਛਿੱਲਰ ਸਟਾਰਰ ਫਿਲਮ 'ਬੜੇ ਮੀਆਂ-ਛੋਟੇ ਮੀਆਂ' 11 ਅਪ੍ਰੈਲ ਨੂੰ ਰਿਲੀਜ਼ ਹੋਈ। ਹੁਣ ਰਿਲੀਜ਼ ਦੇ 7ਵੇਂ ਦਿਨ ਦੀ ਕਮਾਈ ਦੇ ਅੰਕੜੇ ਸਾਹਮਣੇ ਆਏ ਹਨ। ਸੈਕਨਿਲਕ ਦੀ ਰਿਪੋਰਟ ਮੁਤਾਬਕ ਫਿਲਮ ਨੇ 7ਵੇਂ ਦਿਨ 2.50 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਫਿਲਮ 'ਬੜੇ ਮੀਆਂ ਛੋਟੇ ਮੀਆਂ' ਨੇ ਓਪਨਿੰਗ ਦਿਨ 15.66 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਦੂਜੇ ਦਿਨ 7 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਫਿਲਮ ਨੇ ਤੀਜੇ ਦਿਨ 8.50 ਕਰੋੜ ਦੀ ਕਮਾਈ ਕੀਤੀ, ਚੌਥੇ ਦਿਨ 9.05 ਕਰੋੜ, ਪੰਜਵੇਂ ਦਿਨ 2.5 ਕਰੋੜ ਅਤੇ ਛੇਵੇਂ ਦਿਨ 2.4 ਕਰੋੜ ਦੀ ਕਮਾਈ ਕੀਤੀ। ਫਿਲਮ ਦੇ ਕਲੈਕਸ਼ਨ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਤਰ੍ਹਾਂ ਫਿਲਮ ਦੀ ਕੁੱਲ ਕਮਾਈ 48.20 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਉਥੇ ਹੀ ਜੇਕਰ ਦੁਨੀਆ ਭਰ ਦੀ ਗੱਲ ਕਰੀਏ ਤਾਂ ਫਿਲਮ ਨੇ ਦੁਨੀਆ ਭਰ 'ਚ 83 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।

ਫਿਲਮ ਦਾ ਨਿਰਮਾਣ ਵਾਸ਼ੂ ਭਗਨਾਨੀ, ਦੀਪਸ਼ਿਖਾ ਦੇਸ਼ਮੁਖ, ਜੈਕੀ ਭਗਨਾਨੀ, ਹਿਮਾਂਸ਼ੂ ਕਿਸ਼ਨ ਮਹਿਰਾ ਅਤੇ ਅਲੀ ਅੱਬਾਸ ਜ਼ਫਰ ਨੇ ਕੀਤਾ ਹੈ। ਅਕਸ਼ੈ ਕੁਮਾਰ ਆਖਰੀ ਵਾਰ 'ਮਿਸ਼ਨ ਰਾਣੀਗੰਜ' 'ਚ ਨਜ਼ਰ ਆਏ ਸਨ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande