ਫਿਲਮ 'ਮੈਦਾਨ' ਦੀ ਕਮਾਈ 'ਚ ਆਈ ਗਿਰਾਵਟ
ਮੁੰਬਈ, 18 ਅਪ੍ਰੈਲ (ਹਿ. ਸ.)। ਪਿਛਲੇ ਕਈ ਦਿਨਾਂ ਤੋਂ ਅਜੇ ਦੇਵਗਨ ਦੀ ਫਿਲਮ 'ਮੈਦਾਨ' ਨੂੰ ਲੈ ਕੇ ਚਰਚਾ ਹੈ। ਇਹ ਫਿਲਮ 1
30


ਮੁੰਬਈ, 18 ਅਪ੍ਰੈਲ (ਹਿ. ਸ.)। ਪਿਛਲੇ ਕਈ ਦਿਨਾਂ ਤੋਂ ਅਜੇ ਦੇਵਗਨ ਦੀ ਫਿਲਮ 'ਮੈਦਾਨ' ਨੂੰ ਲੈ ਕੇ ਚਰਚਾ ਹੈ। ਇਹ ਫਿਲਮ 11 ਅਪ੍ਰੈਲ ਵੀਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਪਹਿਲੇ ਦਿਨ ਇਸ ਨੇ ਜ਼ਬਰਦਸਤ ਕਲੈਕਸ਼ਨ ਕੀਤੀ। ਇਹ ਫਿਲਮ ਭਾਰਤੀ ਫੁੱਟਬਾਲ ਦੇ ਇਤਿਹਾਸ ਨਾਲ ਜੁੜੀ ਇਕ ਸੱਚੀ ਘਟਨਾ 'ਤੇ ਆਧਾਰਿਤ ਹੈ। ਇਹ ਫਿਲਮ ਕੋਚ ਸਈਦ ਅਬਦੁਲ ਰਹੀਮ ਦੀ ਬਾਇਓਪਿਕ ਹੈ। ਫੁੱਟਬਾਲ 'ਚ ਭਾਰਤ ਦਾ ਨਾਂ ਰੌਸ਼ਨ ਕਰਨ ਲਈ ਰਹੀਮ ਦਾ ਸਮਰਪਣ ਦੇਖਣ ਯੋਗ ਹੈ। 'ਮੈਦਾਨ' ਦੀ ਰਿਲੀਜ਼ ਦੇ ਸੱਤਵੇਂ ਦਿਨ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਸਾਹਮਣੇ ਆਏ ਹਨ।

ਅਜੇ ਦੇਵਗਨ ਸਟਾਰਰ ਫਿਲਮ 'ਮੈਦਾਨ' 11 ਅਪ੍ਰੈਲ ਨੂੰ ਰਿਲੀਜ਼ ਹੋਈ ਹੈ। ਇੰਡਸਟਰੀ ਟ੍ਰੈਕਰ 'ਸੈਕਨਿਲਕ' ਦੀ ਰਿਪੋਰਟ ਮੁਤਾਬਕ 'ਮੈਦਾਨ' ਨੇ ਰਿਲੀਜ਼ ਦੇ ਸੱਤਵੇਂ ਦਿਨ 2.00 ਕਰੋੜ ਰੁਪਏ ਕਮਾਏ ਹਨ। 'ਮੈਦਾਨ' ਨੇ ਪਹਿਲੇ ਦਿਨ ਕੁੱਲ 7.10 ਕਰੋੜ ਰੁਪਏ ਦੀ ਕਮਾਈ ਕੀਤੀ। ਦੂਜੇ ਦਿਨ 2.75 ਕਰੋੜ ਅਤੇ ਤੀਜੇ ਦਿਨ 5.75 ਕਰੋੜ ਦੀ ਕਮਾਈ ਕੀਤੀ। ਚੌਥੇ ਦਿਨ 6.4 ਕਰੋੜ, ਪੰਜਵੇਂ ਦਿਨ 1.5 ਕਰੋੜ ਅਤੇ ਛੇਵੇਂ ਦਿਨ 1.65 ਕਰੋੜ ਰੁਪਏ ਕਮਾਏ। ਇਸ ਨਾਲ 'ਮੈਦਾਨ' ਦਾ ਸੱਤ ਦਿਨਾਂ ਦਾ ਕੁਲ ਕਲੈਕਸ਼ਨ ਹੁਣ 26.76 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ।

ਜ਼ੀ ਸਟੂਡੀਓਜ਼, ਬੋਨੀ ਕਪੂਰ, ਅਰੁਣਵਾ ਜੋਏ ਸੇਨਗੁਪਤਾ ਅਤੇ ਆਕਾਸ਼ ਚਾਵਲਾ ਦੀ ਇਸ ਫਿਲਮ ਦੀ ਕਹਾਣੀ ਸੇਵਿਨ ਕਵਾਡ੍ਰਾਸ ਅਤੇ ਰਿਤੇਸ਼ ਸ਼ਾਹ ਨੇ ਲਿਖੀ ਹੈ। ਸੰਗੀਤ ਏ ਆਰ ਰਹਿਮਾਨ ਦਾ ਹੈ ਅਤੇ ਗੀਤ ਮਨੋਜ ਮੁਨਤਾਸ਼ੀਰ ਸ਼ੁਕਲਾ ਦਾ ਹੈ। ਫਿਲਮ 'ਚ ਅਦਾਕਾਰ ਅਜੇ ਦੇਵਗਨ, ਗਜਰਾਜ ਰਾਓ, ਪ੍ਰਿਆਮਣੀ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande