ਕਾਂਕੇਰ ਮੁਕਾਬਲਾ : ਮਾਰੇ ਗਏ 29 ਨਕਸਲੀਆਂ ਵਿੱਚੋਂ 16 ਦੀ ਪਛਾਣ ਹੋਈ, ਜ਼ਿਆਦਾਤਰ ਨਕਸਲੀ ਦੱਖਣੀ ਬਸਤਰ ਦੇ ਵਸਨੀਕ
ਕਾਂਕੇਰ, 18 ਅਪ੍ਰੈਲ (ਹਿ.ਸ.)। ਹਾਪਾਟੋਲਾ ਜੰਗਲ ਵਿੱਚ ਮੰਗਲਵਾਰ ਨੂੰ ਹੋਏ ਮੁਕਾਬਲੇ ਵਿੱਚ ਮਾਰੇ ਗਏ 29 ਨਕਸਲੀਆਂ ਵਿੱਚੋਂ
039


ਕਾਂਕੇਰ, 18 ਅਪ੍ਰੈਲ (ਹਿ.ਸ.)। ਹਾਪਾਟੋਲਾ ਜੰਗਲ ਵਿੱਚ ਮੰਗਲਵਾਰ ਨੂੰ ਹੋਏ ਮੁਕਾਬਲੇ ਵਿੱਚ ਮਾਰੇ ਗਏ 29 ਨਕਸਲੀਆਂ ਵਿੱਚੋਂ 16 ਦੀ ਪਛਾਣ ਹੋ ਗਈ ਹੈ। ਬਾਕੀ 13 ਨਕਸਲੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਮੁਕਾਬਲੇ 'ਚ ਤਿੰਨ ਜਵਾਨ ਵੀ ਜ਼ਖਮੀ ਹੋਏ ਸਨ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਕਾਂਕੇਰ 'ਚ ਹੋਏ ਮੁਕਾਬਲੇ ਦੌਰਾਨ 15 ਮਹਿਲਾ ਨਕਸਲੀਆਂ ਸਮੇਤ ਕੁੱਲ 29 ਨਕਸਲੀ ਮਾਰੇ ਗਏ ਸਨ। ਮਾਰੇ ਗਏ ਨਕਸਲੀਆਂ 'ਚੋਂ ਜ਼ਿਆਦਾਤਰ ਦੀ ਪਛਾਣ ਦੱਖਣੀ ਬਸਤਰ ਦੇ ਵਸਨੀਕ ਵਜੋਂ ਹੋਈ ਹੈ। ਜਿਨ੍ਹਾਂ ਮਾਰੇ ਗਏ ਨਕਸਲੀਆਂ ਦੀ ਪਛਾਣ ਹੋਈ ਹੈ ਉਨ੍ਹਾਂ ’ਚ ਸ਼ੰਕਰ ਰਾਓ-ਡੀਵੀਸੀ ਮੈਂਬਰ/ਉੱਤਰੀ ਬਸਤਰ ਡਵੀਜ਼ਨ ਮਾਸ ਇੰਚਾਰਜ, ਲਲਿਤਾ ਡੀਵਹੀਸੀ-ਮੈਂਬਰ/ਪਰਤਾਪੁਰ ਏਰੀਆ ਕਮੇਟੀ ਇੰਚਾਰਜ/ਜਨਤਾਨਾ ਸਰਕਾਰ, ਦਿਵਾਕਰ ਗਾਵੜੇ ਮੋਹਲਾ ਦਲਮ ਕਮਾਂਡਰ, ਸੁਖਮਤੀ, ਜੁਗਨੀ, ਬਦਰੂ, ਮਾਧਵੀ, ਸੁਖਲਾਲ ਪੱਧਾ, ਹੀਰਾਲਾਲ, ਵਿਨੋਦ ਗਾਵੜੇ, ਰਾਕੇਸ਼, ਕਮਲਾ ਸੋਢੀ, ਰੰਜੀਤ, ਹਿੜਮੇ ਮਰਕਾਮ, ਨੀਤੂ ਵੱਡਾ, ਮਾਨਕੀ ਕੁੜਾਮੀ ਸ਼ਾਮਲ ਹਨ।

ਐਸਪੀ ਕਲਿਆਣ ਏਲਸੇਲਾ ਨੇ ਦੱਸਿਆ ਕਿ ਮੁਕਾਬਲੇ ਤੋਂ ਬਾਅਦ ਮੰਗਲਵਾਰ ਨੂੰ ਦੋ ਨਕਸਲੀਆਂ ਦੀ ਪਛਾਣ ਕੀਤੀ ਗਈ ਸੀ, ਹੁਣ ਤੱਕ ਮੁਕਾਬਲੇ ਵਿੱਚ ਮਾਰੇ ਗਏ 16 ਨਕਸਲੀਆਂ ਦੀ ਪਛਾਣ ਹੋ ਚੁੱਕੀ ਹੈ। ਬਾਕੀ ਲਾਸ਼ਾਂ ਦੀ ਪਛਾਣ ਦੀ ਪ੍ਰਕਿਰਿਆ ਜਾਰੀ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande