ਟ੍ਰਿਨਿਟੀ ਕਾਲਜ ਦੇ ਵਿਦਿਆਰਥੀਆਂ ਨੇ ਬੇਸਹਾਰੇ ਅਤੇ ਲੋੜਵੰਦ ਲੋਕਾਂ ਨਾਲ ਬਿਤਾਏ ਖ਼ੁਸ਼ੀ ਦੇ ਪਲ
ਜਲੰਧਰ, 18 ਅਪ੍ਰੈਲ (ਹਿ. ਸ.) ਸਥਾਨਕ ਟ੍ਰਿਨਿਟੀ ਕਾਲਜ, ਜਲੰਧਰ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ 'ਵਾਲ ਆਫ਼ ਕਾਇਨਡਨੇਸ' ਪਹ
ਟ੍ਰਿਨਿਟੀ ਕਾਲਜ ਦੇ ਵਿਦਿਆਰਥੀਆਂ ਨੇ ਬੇਸਹਾਰੇ ਅਤੇ ਲੋੜਵੰਦ ਲੋਕਾਂ ਨਾਲ ਬਿਤਾਏ ਖ਼ੁਸ਼ੀ ਦੇ ਪਲ


ਜਲੰਧਰ, 18 ਅਪ੍ਰੈਲ (ਹਿ. ਸ.) ਸਥਾਨਕ ਟ੍ਰਿਨਿਟੀ ਕਾਲਜ, ਜਲੰਧਰ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ 'ਵਾਲ ਆਫ਼ ਕਾਇਨਡਨੇਸ' ਪਹਿਲਕਦਮੀ ਤਹਿਤ ਸਮਾਜਿਕ ਭਲਾਈ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਵਿਦਿਆਰਥੀਆਂ ਲਈ ਮਕਸੂਦਾਂ, ਜਲੰਧਰ ਨੇੜੇ ਝੁੱਗੀ-ਝੌਂਪੜੀ ਵਾਲੇ ਖੇਤਰਾਂ ਵਿਖੇ ਆਉਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਝੁੱਗੀ-ਝੌਂਪੜੀ ਵਿਚ ਰਹਿੰਦੇ ਬੇਸਹਾਰਾ ਅਤੇ ਲੋੜਵੰਦ ਲੋਕਾਂ ਨਾਲ ਖ਼ੁਸ਼ੀ ਦੇ ਪਲ ਬਤੀਤ ਕਰਕੇ ਸਮਾਜ ਦੀ ਭਲਾਈ ਵਿਚ ਯੋਗਦਾਨ ਪਾਇਆ । ਇਸ ਉਪਰੰਤ ਕਾਲਜ ਦੇ ਵਿਦਿਆਰਥੀਆ ਨੇ ਝੁੱਗੀ-ਝੌਂਪੜੀ ਵਿਚ ਰਹਿ ਰਹੇ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆ ਸਮੱਸਿਆਵਾਂ ਨੂੰ ਸਮਝਣ ਦੀ ਕੋਸ਼ਸ਼ ਕੀਤੀ। ਵਿਦਿਆਰਥੀਆਂ ਨੇ ਬੇਸਹਾਰਾ ਲੋਕਾਂ ਵਿਚ ਖਾਣ-ਪੀਣ ਦਾ ਸਮਾਨ, ਮਿਠਿਆਈ ਅਤੇ ਕੱਪੜੇ ਵੰਡ ਕੇ ਸਮਾਜਿਕ ਭਲਾਈ ਦਾ ਕਾਰਜ ਕੀਤਾ।

ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਗੀਤ-ਸੰਗੀਤ ਅਤੇ ਨਾਚ ਦੇ ਪ੍ਰੋਗਰਾਮ ਰਾਹੀਂ ਲੋਕਾਂ ਦੀ ਜ਼ਿੰਦਗੀ ਵਿਚ ਖ਼ੁਸ਼ੀਆਂ ਭਰਨ ਦੀ ਕੋਸ਼ਸ਼ ਵੀ ਕੀਤੀ।

ਹਿੰਦੂਸਥਾਨ ਸਮਾਚਾਰ/ ਅਸ਼ਵਨੀ ਠਾਕੁਰ/ਸੰਜੀਵ


 rajesh pande