ਮਲੇਰਕੋਟਲਾ: ਦਸਵੀਂ ਜਮਾਤ ਦੇ ਨਤੀਜ਼ਿਆਂ 'ਚ ਲੜਕੀਆਂ ਨੇ ਮੁੰਡਿਆਂ ਨੂੰ ਪਛਾੜਿਆ
ਮਲੇਰਕੋਟਲਾ, 19 ਅਪ੍ਰੈਲ (ਹਿ. ਸ.)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ’ਚ ਜਿਲ੍ਹ
ਮਲੇਰਕੋਟਲਾ


ਮਲੇਰਕੋਟਲਾ, 19 ਅਪ੍ਰੈਲ (ਹਿ. ਸ.)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ’ਚ ਜਿਲ੍ਹਾ ਮਲੇਰਕੋਟਲਾ ਦੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਦੀਆਂ ਲੜਕੀਆਂ ਨੇ ਇੱਕ ਵਾਰ ਫਿਰ ਮੁੰਡਿਆਂ ਨੂੰ ਪਛਾੜਦੇ ਹੋਏ ਬਾਜ਼ੀ ਮਾਰਦਿਆਂ ਵਧੀਆ ਨੰਬਰ ਹਾਸਲ ਕਰਕੇ ਆਪਣੀ ਸੰਸਥਾ ਆਪਣੇ ਮਾਪੇ ਅਤੇ ਆਪਣੇ ਇਲਾਕਾ ਜਿਲਾ ਮਾਲੇਰਕੋਟਲੇ ਦਾ ਨਾਮ ਪੰਜਾਬ ਭਰ ਅੰਦਰ ਰੌਸ਼ਨ ਕੀਤਾ ਹੈ। ਮਲੇਰਕੋਟਲਾ ਦੀਆਂ ਟਾਪ ਕਰਨ ਵਲੀਆਂ ਦੋ ਲੜਕੀਆਂ ਨੇ ਸੂਬੇ 'ਚੋਂ 19ਵਾਂ ਰੈਂਕ ਹਾਸਲ ਕੀਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਅਲ-ਫਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲਾ ਦੀ ਵਿਦਿਆਰਥਣ ਸੋਫੀਆ ਪੁੱਤਰੀ ਮੁਹੰਮਦ ਮੁਸ਼ਤਾਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਗਣਵਾਲ) ਦੀ ਵਿਦਿਆਰਥਣ ਜਸਪ੍ਰੀਤ ਕੌਰ ਪੁੱਤਰੀ ਬਲਜੀਤ ਸਿੰਘ ਨੇ 96.46 ਫੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਭਰ 'ਚੋਂ 19ਵਾਂ ਰੈਂਕ ਹਾਸਲ ਕਰਦਿਆਂ ਮਾਲੇਰਕੋਟਲਾ ਜ਼ਿਲ੍ਹੇ ਭਰ 'ਚੋਂ ਟਾਪ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਸੂਬੇ ਅੰਦਰ ਰੌਸ਼ਨ ਕੀਤਾ ਹੈ। ਅੱਜ ਸੋਫੀਆ ਪਰਵੀਨ ਦਾ ਪਿੰਡ ਬਿਜੋਕੀ ਕਲਾਂ ਵਿਖੇ ਵੀ ਉਹਨਾਂ ਦੇ ਦਾਦਾ ਨਿਜ਼ਾਮਦੀਨ , ਦਾਦੀ ਜੰਨਤ ਮਾਤਾ ਪਿਤਾ ਸਾਹਿਦਾ ਬੇਗਮ ਤੇ ਮੁਹੰਮਦ ਮੁਸ਼ਤਕ ਨੂੰ ਮੁਬਾਰਕਾਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande