ਫਾਇਰ ਸਟੇਸ਼ਨ ਮੋਰਿੰਡਾ ਵਿਖੇ ਫਾਇਰ ਸੁਰੱਖਿਆ ਦਿਵਸ ਸਬੰਧੀ ਸਮਾਗਮ
ਮੋਰਿੰਡਾ, 19 ਅਪ੍ਰੈਲ (ਹਿ. ਸ.)। ਫਾਇਰ ਸਟੇਸ਼ਨ ਮੋਰਿੰਡਾ ਵਿਖੇ ਫਾਇਰ ਸੁਰੱਖਿਆ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ। ਜਿਸ
ਫਾਇਰ ਸਟੇਸ਼ਨ ਮੋਰਿੰਡਾ 


ਮੋਰਿੰਡਾ, 19 ਅਪ੍ਰੈਲ (ਹਿ. ਸ.)। ਫਾਇਰ ਸਟੇਸ਼ਨ ਮੋਰਿੰਡਾ ਵਿਖੇ ਫਾਇਰ ਸੁਰੱਖਿਆ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਲੋਕਾਂ ਨੂੰ ਅੱਗ ਤੋ ਬਚਾਅ ਅਤੇ ਅੱਗ ਵਿੱਚ ਫਸੇ ਲੋਕਾਂ ਦੀ ਜਾਨ ਬਚਾਉਣ ਜਾਗਰੂਕ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਇਰ ਅਫਸਰ ਸ਼ਿਵ ਕੁਮਾਰ ਸੈਣੀ ਨੇ ਦੱਸਿਆ ਕਿ ਇਸ ਮੌਕੇ 'ਤੇ ਲੋਕਾਂ ਦੀ ਜਾਨ ਬਚਾਉਣ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਫਾਇਰ ਫਾਇਟਰਾਂ ਨੂੰ ਯਾਦ ਕੀਤਾ ਗਿਆ। ਫਾਇਰ ਸੁਰੱਖਿਆ ਦਿਵਸ ਸਬੰਧੀ ਜਾਣਕਾਰੀ ਦਿੰਦਿਆਂ ਉਨਾ ਦੱਸਿਆ ਕਿ ਇਹ ਦਿਵਸ ਉਨਾਂ ਫਾਇਰ ਕਰਮੀਆਂ ਨੂੰ ਸਮਰਪਿਤ ਹੈ ਜੋ ਆਪਣੀ ਜਾਨ ਤੇ ਖੇਲ ਕੇ ਅੱਗ ਵਿੱਚ ਫਸੇ ਲੋਕਾਂ ਦੀ ਜਾਨ ਬਚਾਉਂਦੇ ਹਨ। ਉਨਾਂ ਕਿਹਾ ਕਿ ਸਮਾਜ ਦੇ ਇਹ ਮਹੱਤਵਪੂਰਨ ਲੋਕ ਜੋ ਆਪਣੀ ਜਾਨ ਜੋਖਮ ਵਿੱਚ ਪਾ ਕੇ ਦੂਜਿਆਂ ਦੀ ਜ਼ਿੰਦਗੀ ਬਚਾਉਣ ਵਿੱਚ ਲੱਗੇ ਰਹਿੰਦੇ ਹਨ। ਉਹ ਅੱਜ ਵੀ ਆਪਣੇ ਮਾਨ ਸਨਮਾਨ ਨੂੰ ਤਰਸ ਰਹੇ ਹਨ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇੱਕ ਫੋਨ ਕਾਲ ਆਉਂਦਿਆਂ ਹੀ ਫਾਇਰ ਕਰਮੀ ਦੀ ਫੁਰਤੀ ਦੇਖਣ ਵਾਲੀ ਹੁੰਦੀ ਹੈ ਅਤੇ ਉਹ ਫੌਜੀਆਂ ਦੀ ਤਰ੍ਹਾਂ ਤਿਆਰ ਹੋ ਕੇ ਨਿਕਲ ਪੈਂਦੇ ਹਨ ਤੇ ਕਿਸੇ ਵੀ ਲੋੜਵੰਦ ਦੀ ਮਦਦ ਕਰਨ ਲਈ 24 ਘੰਟੇ ਅਲਰਟ ਰਹਿੰਦੇ ਹਨ। ਭਿਆਨਕ ਅੱਗ ਪਰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਫਾਇਰ ਬ੍ਰਿਗੇਡ ਕਰਮੀ ਜੋਖਮ ਭਰੇ ਹਾਲਾਤ ਵਿੱਚ ਅੱਗ ਨਾਲ ਖੇਡਦੇ ਹਨ। ਉਨਾਂ ਕਿਹਾ ਕਿ ਅਕਸਰ ਕਈ ਵਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਸਾਇਰਨ ਤਾਂ ਸੁਣਾਈ ਦਿੰਦੇ ਹਨ ਪਰੰਤੂ ਕੀ ਕਦੇ ਕਿਸੇ ਨੇ ਇਸ ਗੱਡੀ ਵਿੱਚ ਬੈਠੇ ਇਹ ਫਾਇਰ ਬ੍ਰਿਗੇਡ ਕਰਮਚਾਰੀਆਂ ਬਾਰੇ ਸੋਚਿਆ ਹੈ ਕਿ ਇਨਾਂ ਨੂੰ ਕਿਹੋ ਜਿਹੇ ਔਖੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਉਹਨਾਂ ਕਿਹਾ ਕਿ ਅੱਗ ਲੱਗਣ ਸਬੰਧੀ ਜਦੋਂ ਕੋਈ ਸੂਚਨਾ ਮਿਲਦੀ ਹੈ ਤਾਂ ਫਾਇਰ ਫਾਈਟਰ ਖਤਰੇ ਨੂੰ ਜਾਣਦੇ ਹੋਏ ਵੀ ਆਪਣੀ ਸੇਵਾ ਵਿੱਚ ਜੁੱਟ ਜਾਂਦੇ ਹਨ। ਉਹਨਾਂ ਕਿਹਾ ਕਿ 14 ਅਪ੍ਰੈਲ 1944 ਨੂੰ ਮੁੰਬਈ ਬੰਦਰਗਾਹ ਵਿਖੇ ਹੋਈ ਘਟਨਾ ਨੂੰ ਬੰਦਰਗਾਹ ਵਿਸਫੋਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਹਾਦਸੇ ਵਿੱਚ 700 ਤੋਂ ਜਿਆਦਾ ਲੋਕਾਂ ਦੀ ਜਾਨ ਚਲੀ ਗਈ ਸੀ, 1000 ਤੋਂ ਜ਼ਿਆਦਾ ਲੋਕ ਜਖਮੀ ਹੋਏ ਸਨ ਅਤੇ 100 ਕਰੋੜ ਰੁਪਏ ਤੋਂ ਵੱਧ ਦੀ ਸੰਪੱਤੀ ਨਸ਼ਟ ਹੋਈ ਸੀ। ਜਦਕਿ ਲਗਭਗ 60 ਫਾਇਰ ਫਾਇਟਰਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਸੀ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਵੀ ਕਈ ਅਜਿਹੀਆਂ ਘਟਨਾਵਾਂ ਹੋਈਆਂ ਹਨ ਜਿਨਾਂ ਵਿੱਚ ਫਾਇਰ ਬ੍ਰਿਗੇਡ ਕਰਮੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਜਿਸ ਦੇ ਚਲਦਿਆਂ 14 ਤੋਂ 20 ਅਪ੍ਰੈਲ ਤੱਕ ਅਗਨੀ ਸੁਰੱਖਿਆ ਸਪਤਾਹ ਮਨਾਇਆ ਜਾਂਦਾ ਹੈ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande