ਸਿਰਫ 17 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਗਈ ਸਪੈਨਿਸ਼ ਜਿਮਨਾਸਟ ਮਾਰੀਆ ਹੇਰਾਨੇਜ਼
ਮੈਡ੍ਰਿਡ, 19 ਅਪ੍ਰੈਲ (ਹਿ.ਸ.)। ਸਪੈਨਿਸ਼ ਜਿਮਨਾਸਟ ਮਾਰੀਆ ਹੇਰਾਨੇਜ਼ ਦੀ 17 ਸਾਲ ਦੀ ਉਮਰ ਵਿੱਚ ਮੈਨਿੰਜਾਈਟਿਸ ਤੋਂ ਪੀੜ
014


ਮੈਡ੍ਰਿਡ, 19 ਅਪ੍ਰੈਲ (ਹਿ.ਸ.)। ਸਪੈਨਿਸ਼ ਜਿਮਨਾਸਟ ਮਾਰੀਆ ਹੇਰਾਨੇਜ਼ ਦੀ 17 ਸਾਲ ਦੀ ਉਮਰ ਵਿੱਚ ਮੈਨਿੰਜਾਈਟਿਸ ਤੋਂ ਪੀੜਤ ਹੋਣ ਤੋਂ ਬਾਅਦ ਅਚਾਨਕ ਮੌਤ ਹੋ ਗਈ, ਸਪੈਨਿਸ਼ ਜਿਮਨਾਸਟਿਕ ਫੈਡਰੇਸ਼ਨ (ਆਰਐਫਈਜੀ) ਨੇ ਸ਼ੁੱਕਰਵਾਰ ਨੂੰ ਇਸਦੀ ਪੁਸ਼ਟੀ ਕੀਤੀ।

ਹੇਰਾਨੇਜ਼ ਦੇ ਜੱਦੀ ਸ਼ਹਿਰ ਕੈਬਨਿਲਾਸ ਡੇਲ ਕੈਂਪੋ ਵਿੱਚ ਸਥਾਨਕ ਅਥਾਰਟੀ ਨੇ ਵੀ ਇੱਕ ਰੀਲੀਜ਼ ਦੇ ਨਾਲ ਇਸ ਖਬਰ ਦੀ ਪੁਸ਼ਟੀ ਕੀਤੀ, ਜਿਸ ’ਚ ਦੱਸਿਆ ਮਾਰੀਆ ਭਿਆਨਕ ਮੈਨਿੰਜਾਈਟਿਸ ਕਾਰਨ ਅਚਾਨਕ ਸਾਨੂੰ ਛੱਡ ਗਈ ਹੈ, ਜਿਸਨੇ ਉਸਨੂੰ ਸਿਰਫ 24 ਘੰਟਿਆਂ ਵਿੱਚ ਸਾਡੇ ਤੋਂ ਦੂਰ ਕਰ ਦਿੱਤਾ, ਜਿਸ ਨਾਲ ਖੇਤਰ ’ਚ ਗਮਗੀਨ ਉਦਾਸੀ ਛਾ ਗਈ।

ਹੇਰਾਂਜ਼ ਇੱਕ ਉੱਭਰਦੀ ਜਿਮਨਾਸਟ ਸਨ, ਜਿਨ੍ਹਾਂ ਨੇ ਹਾਲ ਹੀ ਵਿੱਚ ਨਵੰਬਰ 2023 ਵਿੱਚ ਬਰਮਿੰਘਮ (ਯੂਕੇ) ਵਿੱਚ ਆਯੋਜਿਤ ਟ੍ਰੈਂਪੋਲਿਨ ਜਿਮਨਾਸਟਿਕ ਵਿਸ਼ਵ ਚੈਂਪੀਅਨਸ਼ਿਪ ਵਿੱਚ ਸਪੇਨ ਦੀ ਨੁਮਾਇੰਦਗੀ ਕੀਤੀ ਅਤੇ 26ਵੇਂ ਸਥਾਨ 'ਤੇ ਰਹੀ ਸਨ।

ਆਰਐਫਈਜੀ ਨੇ ਵੀ ਆਪਣਾ ਸ਼ੋਕ ਪ੍ਰਗਟ ਕਰਦੇ ਹੋਏ ਲਿਖਿਆ, ਆਰਐਫਈਜੀ ਵਿਖੇ ਅਸੀਂ ਕਲੱਬ ਰੂਡਿਟਰੈਂਪ ਦੀ ਇੱਕ ਜਿਮਨਾਸਟ ਮਾਰੀਆ ਹੇਰਾਨਜ਼ ਦੀ ਮੌਤ 'ਤੇ ਡੂੰਘਾ ਸੋਗ ਪ੍ਰਗਟ ਕਰਦੇ ਹਾਂ, ਜਿਨ੍ਹਾਂ ਨੇ ਪਿਛਲੀ ਟ੍ਰੈਂਪੋਲਿਨ ਜਿਮਨਾਸਟਿਕ ਵਿਸ਼ਵ ਚੈਂਪੀਅਨਸ਼ਿਪ ਵਿੱਚ ਸਾਡੀ ਨੁਮਾਇੰਦਗੀ ਕੀਤੀ ਸੀ। ਅਸੀਂ ਉਨ੍ਹਾਂ ਪਰਿਵਾਰ ਅਤੇ ਦੋਸਤਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ। । ਜਿਮਨਾਸਟਿਕ ਤੁਹਾਨੂੰ ਹਮੇਸ਼ਾ ਯਾਦ ਰੱਖੇਗਾ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande