ਅਮਿਤ ਸ਼ਾਹ ਦੀਆਂ ਅੱਜ ਰਾਜਸਥਾਨ ਅਤੇ ਉੱਤਰ ਪ੍ਰਦੇਸ਼ 'ਚ ਤਿੰਨ ਥਾਵਾਂ 'ਤੇ ਜਨਸਭਾਵਾਂ
ਨਵੀਂ ਦਿੱਲੀ, 20 ਅਪ੍ਰੈਲ (ਹਿ. ਸ.)। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤ
05


ਨਵੀਂ ਦਿੱਲੀ, 20 ਅਪ੍ਰੈਲ (ਹਿ. ਸ.)। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਚੋਣ ਦੌਰੇ 'ਤੇ ਹੋਣਗੇ। ਭਾਜਪਾ ਨੇ ਐਕਸ ਹੈਂਡਲ 'ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਅੱਜ ਦੇ ਚੋਣ ਦੌਰੇ ਦਾ ਵੇਰਵਾ ਸਾਂਝਾ ਕੀਤਾ ਹੈ। ਸ਼ਾਹ ਇਨ੍ਹਾਂ ਸੂਬਿਆਂ 'ਚ ਭਾਜਪਾ ਦੀਆਂ ਤਿੰਨ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ।

ਭਾਜਪਾ ਦੇ ਐਕਸ ਹੈਂਡਲ ਮੁਤਾਬਕ ਭਾਜਪਾ ਨੇਤਾ ਸ਼ਾਹ ਅੱਜ ਸਭ ਤੋਂ ਪਹਿਲਾਂ ਰਾਜਸਥਾਨ ਪਹੁੰਚ ਰਹੇ ਹਨ। ਉਹ ਸਵੇਰੇ 11 ਵਜੇ ਭੀਲਵਾੜਾ ਲੋਕ ਸਭਾ ਹਲਕੇ ਵਿੱਚ ਹੋਣਗੇ। ਸ਼ਾਹ ਇਸ ਲੋਕ ਸਭਾ ਹਲਕੇ ਦੇ ਜਹਾਜ਼ਪੁਰ ਦੇ ਸ਼ਕਰਗੜ੍ਹ ਵਿਖੇ ਭਾਜਪਾ ਦੀ ਜਨਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ ਦੁਪਹਿਰ 12:30 ਵਜੇ ਸੀਏਡੀ ਗਰਾਊਂਡ, ਕੋਟਾ ਵਿਖੇ ਆਯੋਜਿਤ ਜਨਸਭਾ ਵਿੱਚ ਹਿੱਸਾ ਲੈਣਗੇ।

ਬੀਜੇਪੀ ਪੋਸਟ ਦੇ ਮੁਤਾਬਕ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮਥੁਰਾ ਪਹੁੰਚਣਗੇ। ਉਹ ਮਥੁਰਾ ਤੋਂ ਵ੍ਰਿੰਦਾਵਨ ਜਾਣਗੇ। ਵ੍ਰਿੰਦਾਵਨ ’ਚ ਸ਼ਾਮ 4 ਵਜੇ ਪ੍ਰਿਯਕਾਂਤ ਜੂ ਮੰਦਰ ਗਰਾਊਂਡ 'ਚ ਪਾਰਟੀ ਦੀ ਜਨਸਭਾ ਨੂੰ ਸੰਬੋਧਨ ਕਰਨਗੇ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande