ਬਾਲੀਵੁੱਡ ਅਦਾਕਾਰਾ ਆਰੂਸ਼ੀ ਸ਼ਰਮਾ ਨੇ ਕਰਵਾਇਆ ਚੋਰੀ-ਛਿਪੇ ਵਿਆਹ, ਫੋਟੋ ਵਾਇਰਲ
ਮੁੰਬਈ, 20 ਅਪ੍ਰੈਲ (ਹਿ. ਸ.)। ਕੁਝ ਦਿਨ ਪਹਿਲਾਂ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਬੁਆਏਫ੍ਰੈਂਡ ਮੈਥਿਆਸ ਨਾਲ ਗੁਪਤ
16


ਮੁੰਬਈ, 20 ਅਪ੍ਰੈਲ (ਹਿ. ਸ.)। ਕੁਝ ਦਿਨ ਪਹਿਲਾਂ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਬੁਆਏਫ੍ਰੈਂਡ ਮੈਥਿਆਸ ਨਾਲ ਗੁਪਤ ਵਿਆਹ ਕੀਤਾ ਸੀ। ਤਾਪਸੀ-ਮੈਥਿਆਸ ਦੇ ਵਿਆਹ ਦੀ ਕਾਫੀ ਚਰਚਾ ਹੋਈ ਸੀ। ਇਸੇ ਤਰ੍ਹਾਂ ਇੱਕ ਹੋਰ ਬਾਲੀਵੁੱਡ ਅਦਾਕਾਰਾ ਨੇ ਗੁਪਤ ਵਿਆਹ ਕਰਵਾ ਲਿਆ। ਇਹ ਅਦਾਕਾਰਾ ਆਰੂਸ਼ੀ ਸ਼ਰਮਾ ਹੈ। ਆਰੂਸ਼ੀ ਵੱਖ-ਵੱਖ ਵੈੱਬ ਸੀਰੀਜ਼ ਅਤੇ ਓਟੀਟੀ ਪਲੇਟਫਾਰਮਾਂ 'ਤੇ ਨਜ਼ਰ ਆ ਚੁੱਕੀ ਹੈ। ਜਿਵੇਂ ਹੀ ਆਰੂਸ਼ੀ ਨੇ ਚੋਰੀ-ਛਿਪੇ ਵਿਆਹ ਕਰ ਲਿਆ, ਉਸਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਡੀਆ 'ਤੇ ਵਾਇਰਲ ਹੋ ਗਈਆਂ ਹਨ।

ਆਰੂਸ਼ੀ ਦੇ ਵਿਆਹ ਨੇ ਸਾਰਿਆਂ ਨੂੰ ਸੁਹਾਵਣਾ ਸਰਪ੍ਰਾਈਜ਼ ਦਿੱਤਾ ਹੈ। ਆਰੂਸ਼ੀ ਨੇ ਕਾਸਟਿੰਗ ਡਾਇਰੈਕਟਰ ਵੈਭਵ ਵਿਸ਼ਾਂਤ ਨਾਲ ਵਿਆਹ ਕਰਵਾਇਆ ਹੈ। ਆਰੂਸ਼ੀ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ਨਹੀਂ ਕੀਤੀ ਅਤੇ ਅਚਾਨਕ ਜਦੋਂ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋਈਆਂ ਤਾਂ ਸਾਰਿਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਆਰੂਸ਼ੀ ਦੇ ਵਿਆਹ 'ਚ ਉਨ੍ਹਾਂ ਦੇ ਪਰਿਵਾਰ ਅਤੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ। ਉਸਨੇ ਗੁਲਾਬੀ ਲਹਿੰਗਾ ਪਾਇਆ ਸੀ ਅਤੇ ਉਸਦੇ ਪਤੀ ਵਿਸ਼ਾਂਤ ਨੇ ਵੀ ਮੇਲ ਖਾਂਦੀ ਗੁਲਾਬੀ ਸ਼ੇਰਵਾਨੀ ਪਹਿਨੀ ਸੀ। ਆਰੂਸ਼ੀ ਸ਼ਰਮਾ ਅਤੇ ਵੈਭਵ ਦੇ ਵਿਆਹ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕ ਵਧਾਈਆਂ ਦੇ ਰਹੇ ਹਨ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande