ਨੌਜਵਾਨਾਂ 'ਚ ਅਕਾਲੀ ਦਲ ਦੇ ਨਾਲ ਜੁੜਨ ਦਾ ਉਤਸ਼ਾਹ : ਪੂਨੀਆ
ਜ਼ੀਰਕਪੁਰ, 20 ਅਪ੍ਰੈਲ (ਹਿ. ਸ.)। ਯੂਥ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਤਰਨਬੀਰ ਸਿੰਘ ਟਿੰਮੀ ਪੂਨੀਆ ਨੇ ਕਿਹਾ
ਜ਼ੀਰਕਪੁਰ


ਜ਼ੀਰਕਪੁਰ, 20 ਅਪ੍ਰੈਲ (ਹਿ. ਸ.)। ਯੂਥ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਤਰਨਬੀਰ ਸਿੰਘ ਟਿੰਮੀ ਪੂਨੀਆ ਨੇ ਕਿਹਾ ਹੈ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਅਕਾਲੀ ਦਲ ਨਾਲ ਜੁੜ ਰਹੇ ਹਨ ਅਤੇ ਇਸ ਨਾਲ ਪਾਰਟੀ ਨੂੰ ਮਜ਼ਬੂਤੀ ਮਿਲ ਰਹੀ ਹੈ। ਪੂਨੀਆ ਨੇ ਇੱਥੇ ਯੂਥ ਅਕਾਲੀ ਦਲ ਦੇ ਨਵ-ਨਿਯੁਕਤ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਉਪਰੰਤ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵਿੱਚ ਹੀ ਨੌਜਵਾਨਾਂ ਨੂੰ ਨਾ ਸਿਰਫ਼ ਬਣਦਾ ਮਾਣ ਸਤਿਕਾਰ ਦਿੱਤਾ ਗਿਆ ਹੈ, ਸਗੋਂ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਵੀ ਮਿਲੇ।

ਡੇਰਾਬੱਸੀ ਦੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਦੇ ਕਾਰਜਕਾਲ ਦੌਰਾਨ ਡੇਰਾਬੱਸੀ ਖੇਤਰ ਵਿੱਚ ਸਥਾਪਿਤ ਉਦਯੋਗਾਂ ਵਿੱਚ ਸੈਂਕੜੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ। ਪਿਛਲੇ ਅੱਠ ਸਾਲਾਂ ਦੌਰਾਨ ਪਹਿਲਾਂ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਨੇ ਨੌਜਵਾਨਾਂ ਨੂੰ ਸਿਰਫ਼ ਵਰਤਿਆ ਹੀ ਹੈ। ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਦੇ ਨਾਮ 'ਤੇ ਗੁੰਮਰਾਹ ਕੀਤਾ ਜਾ ਰਿਹਾ ਹੈ। ਟਿੰਮੀ ਪੁਨੀਆ ਨੇ ਨੌਜਵਾਨ ਆਗੂਆਂ ਅੰਕੁਸ਼ ਸ਼ਰਮਾ, ਗੌਰਵ ਸ਼ਰਮਾ, ਯਤਿਨ ਸ਼ਰਮਾ, ਪ੍ਰਾਂਜਲ ਸ਼ਰਮਾ, ਰੋਹਨ ਸ਼ਰਮਾ, ਨਵੀ, ਜਸ਼ਨਪ੍ਰੀਤ ਸਿੰਘ, ਨਿਤਿਨ ਜਾਂਗੜਾ, ਇੰਦਰਜੀਤ ਸਿੰਘ, ਕਰਨਵੀਰ ਸਿੰਘ, ਲਾਡੀ ਮਹਿਰਾ, ਅਮਨਦੀਪ ਸਿੰਘ, ਹਰਜੋਤ ਸਿੰਘ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਕਿਹਾ ਕਿ ਸਾਰੇ ਨੌਜਵਾਨ ਪਾਰਟੀ ਉਮੀਦਵਾਰ ਐਨ.ਕੇ. ਸ਼ਰਮਾ ਦੇ ਹੱਕ ਵਿੱਚ ਚੋਣ ਪ੍ਰਚਾਰ ’ਚ ਦਿਨ-ਰਾਤ ਇੱਕ ਕਰਦੇ ਹੋਏ ਕੰਮ ਕਰਨ।

ਹਿੰਦੂਸਥਾਨ ਸਮਾਚਾਰ/ਪੀ. ਐਸ. ਮਿੱਠਾ/ਸੰਜੀਵ


 rajesh pande