ਯੂਕ੍ਰੇਨ ਨੇ ਰੂਸੀ ਰਣਨੀਤਕ ਬੰਬਾਰ ਜਹਾਜ਼ ਨੂੰ ਮਾਰ ਸੁੱਟਣ ਦਾ ਕੀਤਾ ਦਾਅਵਾ
ਕੀਵ, 20 ਅਪ੍ਰੈਲ (ਹਿ. ਸ.)। ਯੂਕ੍ਰੇਨ ਨੇ ਸ਼ੁੱਕਰਵਾਰ ਨੂੰ ਰੂਸੀ ਰਣਨੀਤਕ ਬੰਬਾਰ ਜਹਾਜ਼ ਮਾਰ ਸੁੱਟਣ ਦਾ ਦਾਅਵਾ ਕੀਤਾ ਹੈ
03


ਕੀਵ, 20 ਅਪ੍ਰੈਲ (ਹਿ. ਸ.)। ਯੂਕ੍ਰੇਨ ਨੇ ਸ਼ੁੱਕਰਵਾਰ ਨੂੰ ਰੂਸੀ ਰਣਨੀਤਕ ਬੰਬਾਰ ਜਹਾਜ਼ ਮਾਰ ਸੁੱਟਣ ਦਾ ਦਾਅਵਾ ਕੀਤਾ ਹੈ। ਹਾਲਾਂਕਿ, ਮਾਸਕੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਯੂ-22 ਐਮ3 ਰਣਨੀਤਕ ਬੰਬਾਰ ਜਹਾਜ਼ ਇੱਕ ਮਿਸ਼ਨ ਦੇ ਬਾਅਦ ਆਈ ਖਰਾਬੀ ਕਾਰਨ ਘੱਟ ਆਬਾਦੀ ਵਾਲੇ ਖੇਤਰ ਵਿੱਚ ਕਰੈਸ਼ ਹੋ ਗਿਆ।

ਇਸ ਯੁੱਧ ਦੌਰਾਨ ਰੂਸੀ ਲੜਾਕੂ ਜਹਾਜ਼ਾਂ ਨੂੰ ਮਾਰ ਸੁੱਟਣ ਦੇ ਯੂਕ੍ਰੇਨ ਦੇ ਪਿਛਲੇ ਦਾਅਵਿਆਂ ਦਾ ਮਾਸਕੋ ਨੇ ਜਾਂ ਤਾਂ ਖੰਡਨ ਕੀਤਾ ਹੈ ਜਾਂ ਚੁੱਪ ਰਿਹਾ ਸੀ। ਰੂਸ ਦੀ ਹਵਾਈ ਸੈਨਾ ਯੂਕ੍ਰੇਨ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੈ, ਪਰ ਕੀਵ ਨੇ ਪੱਛਮੀ ਮਦਦ ਲਈ ਇੱਕ ਸਖ਼ਤ ਚੁਣੌਤੀ ਪੇਸ਼ ਕੀਤੀ। ਯੂਕ੍ਰੇਨੀ ਰਿਪੋਰਟਾਂ ਦਾ ਕਹਿਣਾ ਹੈ ਕਿ ਹਵਾਈ ਸੈਨਾ ਅਤੇ ਮਿਲਟਰੀ ਇੰਟੈਲੀਜੈਂਸ ਨੇ ਐਂਟੀ-ਏਅਰਕ੍ਰਾਫਟ ਮਿਜ਼ਾਈਲਾਂ ਨਾਲ ਟੀਯੂ-22ਐਮ3 ਬੰਬਰ ਨੂੰ ਡੇਗਣ ਵਿੱਚ ਸਹਿਯੋਗ ਕੀਤਾ। ਰੂਸ ਆਮ ਤੌਰ 'ਤੇ ਆਪਣੇ ਹਵਾਈ ਖੇਤਰ ਤੋਂ ਯੂਕ੍ਰੇਨੀ ਟੀਚਿਆਂ ਨੂੰ ਤਬਾਹ ਕਰਨ ਲਈ ਬੰਬਾਰਾਂ ਦੀ ਵਰਤੋਂ ਕਰਦਾ ਹੈ। ਇਸ ਤੋਂ ਇਲਾਵਾ ਇਹ ਜਹਾਜ਼ ਇੰਨਾ ਸ਼ਕਤੀਸ਼ਾਲੀ ਹੈ ਕਿ ਇਹ ਪ੍ਰਮਾਣੂ ਹਥਿਆਰ ਵੀ ਲੈ ਜਾ ਸਕਦਾ ਹੈ। ਰੂਸੀ ਰੱਖਿਆ ਮੰਤਰਾਲੇ ਦੇ ਅਨੁਸਾਰ, ਚਾਲਕ ਦਲ ਦੇ ਤਿੰਨ ਮੈਂਬਰਾਂ ਨੂੰ ਬਚਾ ਲਿਆ ਗਿਆ, ਜਦੋਂ ਕਿ ਚੌਥੇ ਦੀ ਭਾਲ ਜਾਰੀ ਹੈ, ਪਰ ਸਟੈਵਰੋਪੋਲ ਦੇ ਗਵਰਨਰ ਵਲਾਦੀਮੀਰ ਵਲਾਦੀਮੀਰੋਵ ਨੇ ਕਿਹਾ ਕਿ ਬਚਾਏ ਗਏ ਪਾਇਲਟਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਇਸ ਦੌਰਾਨ, ਰੂਸੀ ਮਿਜ਼ਾਈਲਾਂ ਨੇ ਯੂਕ੍ਰੇਨ ਦੇ ਕੇਂਦਰੀ ਨਿਪਰੋ ਖੇਤਰ ਦੇ ਸ਼ਹਿਰਾਂ ’ਤੇ ਹਮਲਾ ਕੀਤਾ। ਸਥਾਨਕ ਅਧਿਕਾਰੀਆਂ ਮੁਤਾਬਕ ਇਸ ਹਮਲੇ 'ਚ 8 ਸਾਲ ਦੀ ਬੱਚੀ ਸਮੇਤ 8 ਲੋਕਾਂ ਦੀ ਮੌਤ ਹੋ ਗਈ ਅਤੇ 25 ਜ਼ਖਮੀ ਹੋ ਗਏ। ਯੂਕ੍ਰੇਨੀ ਹਵਾਈ ਸੈਨਾ ਨੇ ਕਿਹਾ ਕਿ ਰੂਸੀ ਬਲਾਂ ਨੇ ਰਾਤ ਦੇ ਹਨੇਰੇ ਵਿੱਚ ਵੱਖ-ਵੱਖ ਕਿਸਮਾਂ ਦੀਆਂ 22 ਮਿਜ਼ਾਈਲਾਂ ਅਤੇ 14 ਡਰੋਨਾਂ ਦੀ ਵਰਤੋਂ ਕਰਕੇ ਇੱਕ ਸੰਯੁਕਤ ਹਵਾਈ ਹਮਲਾ ਕੀਤਾ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande