ਸਰਕਾਰੀ ਸਕੂਲ ਦੇ ਵਿਕਾਸ ਲਈ ਵੱਡਮੁੱਲਾ ਯੋਗਦਾਨ
ਜੈਤੋ, 23 ਅਪ੍ਰੈਲ (ਹਿ. ਸ.)। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਬਿੰਦਗੜ੍ਹ ਫਤਿਹਗੜ੍ਹ ਦਬੜ੍ਹੀਖਾਨਾ ਵਿਖੇ ਨਿਰੰਤ
ਜੈਤੋ


ਜੈਤੋ, 23 ਅਪ੍ਰੈਲ (ਹਿ. ਸ.)। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਬਿੰਦਗੜ੍ਹ ਫਤਿਹਗੜ੍ਹ ਦਬੜ੍ਹੀਖਾਨਾ ਵਿਖੇ ਨਿਰੰਤਰ ਕਾਰਜਸ਼ੀਲ ਵਿਕਾਸ ਹੋ ਰਿਹਾ ਹੈ ।ਪਿੰਡ ਦੇ ਸਮਾਜ ਸੇਵਕ ਡਾਕਟਰ ਜਸਵਿੰਦਰ ਸਿੰਘ ਛਿੰਦਾ, ਅਵਤਾਰ ਸਿੰਘ ਨੰਬਰਦਾਰ ਅਤੇ ਸਕੂਲ ਕੈਂਪਸ ਮੈਨੇਜਰ ਭਰਪੂਰ ਸਿੰਘ ਦੀ ਪ੍ਰੇਰਨਾ ਸਦਕਾ ਸਕੂਲ ਦੇ ਵਿਕਾਸ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਪਿਛਲੇ ਸਮੇਂ ਤੋਂ ਦਾਨੀ ਪਰਿਵਾਰ ਸਕੂਲ ਵਿੱਚ ਪਹੁੰਚ ਕੇ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ ਇਸੇ ਲੜੀ ਤਹਿਤ ਪਿੰਡ ਦੇ ਵਸਨੀਕ ਬਲਜੀਤ ਸਿੰਘ ਸੋਨੂੰ ਯੂ. ਐਸ .ਏ. ਸਪੁੱਤਰ ਸਵਰਗਵਾਸੀ ਮੋਦਨ ਸਿੰਘ ਸਿੱਧੂ (ਭਾਈ ਕੇ) ਅਤੇ ਯੁਵਰਾਜ ਸਿੰਘ ਸਪੁੱਤਰ ਕੁਲਦੀਪ ਸਿੰਘ ਸਿੱਧੂ ਫਤਿਹਗੜ੍ਹ ਦਬੜ੍ਹੀਖਾਨਾ ਨੇ ਸਕੂਲ ਵਿਕਾਸ ਕਾਰਜਾਂ ਲਈ 31500 ਰੁਪਏ ਦੀ ਨਗਦ ਰਾਸ਼ੀ ਦਾਨ ਦਿੱਤੀ।

ਸਕੂਲ ਪ੍ਰਿੰਸੀਪਲ ਜਸਪਾਲ ਕੌਰ ਨੇ ਉਹਨਾਂ ਦੀ ਚੰਗੀ ਸੋਚ ਦੀ ਪ੍ਰਸੰਸਾ ਕਰਦਿਆਂ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਸਮੇਂ ਸਮੁੱਚਾ ਸਟਾਫ਼ ਹਾਜ਼ਰ ਸੀ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande