ਨੋਰਾ ਫਤੇਹੀ ਨੇ ਪਾਪਰਾਜ਼ੀ 'ਤੇ ਸਾਧਿਆ ਨਿਸ਼ਾਨਾ
ਮੁੰਬਈ, 23 ਅਪ੍ਰੈਲ (ਹਿ. ਸ.)। ਬਾਲੀਵੁਡ ਇੰਡਸਟ੍ਰੀ ਵਿੱਚ ਅਭਿਨੇਤਾਵਾਂ ਲਈ ਪਾਪਰਾਜ਼ੀ ਨੂੰ ਮਿਲਣਾ ਇੱਕ ਜ਼ਰੂਰਤ ਜਾਂ ਮਜਬ
23


ਮੁੰਬਈ, 23 ਅਪ੍ਰੈਲ (ਹਿ. ਸ.)। ਬਾਲੀਵੁਡ ਇੰਡਸਟ੍ਰੀ ਵਿੱਚ ਅਭਿਨੇਤਾਵਾਂ ਲਈ ਪਾਪਰਾਜ਼ੀ ਨੂੰ ਮਿਲਣਾ ਇੱਕ ਜ਼ਰੂਰਤ ਜਾਂ ਮਜਬੂਰੀ ਬਣ ਗਿਆ ਹੈ। ਅਕਸਰ ਕਲਾਕਾਰ ਫੋਟੋਗ੍ਰਾਫਰਾਂ ਦੇ ਵਿਵਹਾਰ ਤੋਂ ਤੰਗ ਆ ਜਾਂਦੇ ਹਨ। ਕੁਝ ਦਿੱਗਜ ਕਲਾਕਾਰਾਂ ਨੇ ਪਾਪਰਾਜ਼ੀ 'ਤੇ ਆਪਣਾ ਗੁੱਸਾ ਵੀ ਜ਼ਾਹਰ ਕੀਤਾ ਹੈ। ਪਾਪਰਾਜ਼ੀ ਅਕਸਰ ਮਹਿਲਾ ਅਭਿਨੇਤਰੀਆਂ ਨੂੰ ਫਾਲੋ ਕਰਦੇ ਨਜ਼ਰ ਆਉਂਦੇ ਹਨ। ਜਿਮ ਦੇ ਬਾਹਰ ਹੋਵੇ ਜਾਂ ਰੈਸਟੋਰੈਂਟ ਦੇ ਬਾਹਰ, ਪਾਪਰਾਜ਼ੀ ਹਮੇਸ਼ਾ ਮੌਜੂਦ ਹੁੰਦੇ ਹਨ। ਅਭਿਨੇਤਰੀਆਂ ਨੂੰ ਨਾ ਚਾਹੁੰਦੇ ਹੋਏ ਵੀ ਫੋਟੋ ਖਿਚਵਾਉਣੀ ਪੈਂਦੀ ਹੈ। ਹੁਣ ਅਦਾਕਾਰਾ ਨੋਰਾ ਫਤੇਹੀ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਹਮੇਸ਼ਾ ਬੋਲਡ ਆਊਟਫਿਟਸ 'ਚ ਨਜ਼ਰ ਆਉਣ ਵਾਲੀ ਨੋਰਾ ਫਤੇਹੀ ਨੇ ਇਕ ਇੰਟਰਵਿਊ 'ਚ ਪਾਪਰਾਜ਼ੀ ਵੱਲੋਂ ਤਸਵੀਰਾਂ ਖਿਚਣ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਪਾਪਰਾਜ਼ੀ ਵੱਲੋਂ ਲਈਆਂ ਜਾ ਰਹੀਆਂ ਤਸਵੀਰਾਂ 'ਤੇ ਇਤਰਾਜ਼ ਜਤਾਇਆ ਹੈ। ਨੋਰਾ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਕਿਹਾ, “ਮੈਨੂੰ ਲੱਗਦਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੇ ਅਜਿਹੇ ਹਿੱਪਸ ਦੇਖੇ ਹਨ। ਮੈਨੂੰ ਲੱਗਦਾ ਹੈ ਕਿ ਇਹ ਸੱਚ ਹੈ। ਪਾਪਰਾਜ਼ੀ ਨਾ ਸਿਰਫ ਮੇਰੇ ਨਾਲ ਸਗੋਂ ਹੋਰ ਅਭਿਨੇਤਰੀਆਂ ਨਾਲ ਵੀ ਅਜਿਹਾ ਕਰਦੇ ਹਨ। ਉਹ ਸਿਰਫ਼ ਤੁਹਾਡੇ ਹਿੱਪਸ 'ਤੇ ਜ਼ੂਮ ਇਨ ਨਹੀਂ ਕਰਦੇ ਕਿਉਂਕਿ ਇਹ ਇੰਨਾ ਰੋਮਾਂਚਕ ਨਹੀਂ ਹੈ, ਪਰ ਉਹ ਦੂਜੇ ਪ੍ਰਾਈਵੇਟ ਪਾਰਟਸ 'ਤੇ ਬੇਲੋੜੇ ਜ਼ੂਮ ਕਰਦੇ ਹਨ। ਇਹ ਅਸਲ ਵਿੱਚ ਜ਼ਰੂਰੀ ਨਹੀਂ ਹੈ। ਨੋਰਾ ਨੇ ਕਿਹਾ “ਤੁਸੀਂ ਸਹੀ ਜਾਣਦੇ ਹੋ ਕਿ ਉਹ ਕੀ ਕਰਨਾ ਚਾਹੁੰਦੇ ਹਨ।”

ਨੋਰਾ ਫਤੇਹੀ ਨੇ ਕਿਹਾ ਕਿ ਬਦਕਿਸਮਤੀ ਨਾਲ ਇਹ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ 'ਤੇ ਟ੍ਰੈਂਡ ਹੁੰਦੀਆਂ ਨਜ਼ਰ ਆ ਰਹੀਆਂ ਹਨ। ਉਹ ਸਿਰਫ਼ ਸੋਸ਼ਲ ਮੀਡੀਆ 'ਤੇ ਐਲਗੋਰਿਦਮ ਸੈੱਟ ਕਰ ਰਹੇ ਹਨ। ਰੱਬ ਨੇ ਮੈਨੂੰ ਬਹੁਤ ਸੁੰਦਰ ਸਰੀਰ ਦਿੱਤਾ ਹੈ ਅਤੇ ਮੈਨੂੰ ਇਸ 'ਤੇ ਮਾਣ ਹੈ। ਮੈਂ ਆਪਣੇ ਸਰੀਰ ਤੋਂ ਬਿਲਕੁਲ ਵੀ ਸ਼ਰਮਿੰਦਾ ਨਹੀਂ ਹਾਂ। ਜ਼ੂਮ ਦੀ ਵਰਤੋਂ ਕਰਨ ਦੇ ਉਨ੍ਹਾਂ ਦੇ ਇਰਾਦੇ ਭਾਂਵੇ ਭੈੜੇ ਨਾ ਹੋਣ ਪਰ ਇਹ ਵਿਵਾਦ ਦਾ ਇੱਕ ਵੱਖਰਾ ਮੁੱਦਾ ਹੈ। ਮੈਂ ਕਿਸੇ ਦਾ ਕਾਲਰ ਫੜਕੇ ਉਸਨੂੰ ਸਬਕ ਨਹੀਂ ਸਿਖਾ ਸਕਦੀ, ਪਰ ਮੈਂ ਹਮੇਸ਼ਾ ਆਪਣੇ ਤੈਅ ਮਾਰਗ 'ਤੇ ਚੱਲਦੀ ਹਾਂ। ਮੈਂ ਆਪਣੇ ਸਰੀਰ ਨਾਲ ਬਹੁਤ ਸਹਿਜ ਹਾਂ। ਸੁੰਦਰਤਾ ਦੇਖਣ ਵਾਲੇ ਦੀ ਨਜ਼ਰ ਵਿੱਚ ਹੁੰਦੀ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande