ਘਨੌਲੀ ਖੇਤਰ ਦੇ ਪਿੰਡ ਪਤਿਆਲਾ ਵਿਖੇ ਚਾਰ ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ
ਰੂਪਨਗਰ, 23 ਅਪ੍ਰੈਲ (ਹਿ. ਸ.)। ਰੂਪਨਗਰ ਦੇ ਘਨੌਲੀ ਖੇਤਰ ਦੇ ਪਿੰਡ ਪਤਿਆਲਾ (ਜਹਾਂਗੀਰ) ਵਿਖੇ ਬਾਅਦ ਦੁਪਹਿਰ ਖੇਤਾਂ ਵਿੱ
ਰੂਪਨਗਰ


ਰੂਪਨਗਰ, 23 ਅਪ੍ਰੈਲ (ਹਿ. ਸ.)। ਰੂਪਨਗਰ ਦੇ ਘਨੌਲੀ ਖੇਤਰ ਦੇ ਪਿੰਡ ਪਤਿਆਲਾ (ਜਹਾਂਗੀਰ) ਵਿਖੇ ਬਾਅਦ ਦੁਪਹਿਰ ਖੇਤਾਂ ਵਿੱਚ ਖੜੀ ਕਣਕ ਨੂੰ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਰੂਪਨਗਰ ਅਤੇ ਗੁਰੂ ਗੋਬਿੰਦ ਸਿੰਘ ਜੀ ਸੁਪਰ ਥਰਮਲ ਪਲਾਂਟ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ।ਸਥਾਨਿਕ ਲੋਕਾਂ ਵੱਲੋਂ ਅੱਗ ਨੂੰ ਫੈਲਣ ਤੋਂ ਰੋਕਣ ਲਈ ਟਰੈਕਟਰਾਂ ਦੇ ਨਾਲ ਕਣਕ ਦੇ ਖੇਤਾਂ ਦੀ ਵਾਹੀ ਕਰਕੇ ਵੱਡੇ ਨੁਕਸਾਨ ਹੋਣ ਤੋਂ ਬਚਾਓ ਕਰ ਲਿਆ।

ਜੇਕਰ ਸਮਾਂ ਰਹਿੰਦਿਆਂ ਅੱਗ ਉਤੇ ਕਾਬੂ ਨਾ ਪਾਇਆ ਜਾਂਦਾ ਕੀ ਘਟਨਾ ਵਾਲੀ ਥਾਂ ਦੇ ਆਸੇ ਪਾਸੇ ਵਾਢੀ ਲਈ ਤਿਆਰ ਖੜ੍ਹੀ ਕਣਕ ਨੂੰ ਅੱਗ ਲੱਗਣ ਨਾਲ ਵੱਡਾ ਨੁਕਸਾਨ ਹੋਣ ਦਾ ਖ਼ਤਰਾ ਸੀ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਹਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ, ਜਸਵੰਤ ਸਿੰਘ ,ਆਤਮਾ ਸਿੰਘ ਨਿਵਾਸੀ ਪਤਿਆਲਾ ਅਤੇ ਜੋਗਾ ਸਿੰਘ ਨਿਵਾਸੀ ਜਹਾਂਗੀਰ ਨੇ ਦੱਸਿਆ ਕਿ ਬਾਅਦ ਦੁਪਹਿਰ ਖੇਤਾਂ ਵਿੱਚ ਖੜੇ ਟਰਾਂਸਫਾਰਮਰ ਨਜਦੀਕ ਤੋਂ ਸਪਾਰਕਿੰਗ ਹੋਣ ਨਾਲ ਕਣਕ ਨੂੰ ਅੱਗ ਲੱਗ ਗਈ, ਅੱਗ ਨੇ ਭਿਆਨਕ ਰੂਪ ਧਾਰਨ ਕਰਕੇ ਕਰੀਬ ਚਾਰ ਏਕੜ ਖੜੀ ਕਣਕ ਅਤੇ ਤਿੰਨ ਤੋਂ ਚਾਰ ਏਕੜ ਨਾੜ ਨੂੰ ਸਾੜਕੇ ਸਵਾਹ ਕਰ ਦਿੱਤਾ। ਉਨਾਂ ਦੱਸਿਆ ਕਿ ਇਹ ਅੱਗ ਲੱਗਣ ਸਮੇਂ ਨੇੜਲੇ ਖੇਤਾਂ ਵਿੱਚ ਕਿਸਾਨ ਕਣਕ ਵੱਢ ਰਹੇ ਸਨ ਜਿਨਾਂ ਨੇ ਤੁਰੰਤ ਫਾਇਰ ਬ੍ਰਗੇਡ ਵਿਭਾਗ ਨੂੰ ਸੂਚਿਤ ਕੀਤਾ ਕੁਝ ਗੱਲਾਂ ਪਲਾਂ ਹੀ ਅੱਗ ਬਝਾਉ ਅਮਲਾ ਮੌਕੇ ਉੱਤੇ ਪਹੁੰਚਿਆਤੇ ਇਸ ਭਿਆਨਕ ਅੱਗ ਉੱਤੇ ਕਾਬੂ ਪਾਇਆ । ਇਸ ਮੌਕੇ ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨਾਂ ਉਨ੍ਹਾਂ ਦੀ ਮਿਹਨਤ ਨਾਲ ਪਾਲੀ ਫ਼ਸਲ ਮਿੰਟਾਂ ਵਿੱਚ ਤਬਾਹ ਹੋ ਗਈ ਜਿਸ ਦਾ ਬਣਦਾ ਮੁਆਵਜਾ ਦਿੱਤਾ ਜਾਵੇ।ਇਸ ਮੌਕੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਅੱਗ ਲੱਗਣ ਦੀ ਘਟਨਾ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande