ਚੀਨ ਨੇ ਅੰਡਰ-23 ਏਸ਼ਿਆਈ ਕੱਪ ਦੇ ਆਖ਼ਰੀ ਗਰੁੱਪ ਮੈਚ ਵਿੱਚ ਯੂਏਈ ਨੂੰ ਹਰਾਇਆ
ਦੋਹਾ, 23 ਅਪ੍ਰੈਲ (ਹਿ.ਸ.)। ਚੀਨ ਨੇ ਸੋਮਵਾਰ ਨੂੰ ਇੱਥੇ ਅੰਡਰ-23 ਏਸ਼ਿਆਈ ਕੱਪ ਦੇ ਆਪਣੇ ਆਖ਼ਰੀ ਗਰੁੱਪ ਮੈਚ ਵਿੱਚ ਸੰਯੁ
06


ਦੋਹਾ, 23 ਅਪ੍ਰੈਲ (ਹਿ.ਸ.)। ਚੀਨ ਨੇ ਸੋਮਵਾਰ ਨੂੰ ਇੱਥੇ ਅੰਡਰ-23 ਏਸ਼ਿਆਈ ਕੱਪ ਦੇ ਆਪਣੇ ਆਖ਼ਰੀ ਗਰੁੱਪ ਮੈਚ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ 2-1 ਨਾਲ ਹਰਾ ਦਿੱਤਾ ਅਤੇ ਇੱਕ ਜਿੱਤ ਅਤੇ ਦੋ ਹਾਰਾਂ ਨਾਲ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਜਾਪਾਨ ਅਤੇ ਦੱਖਣੀ ਕੋਰੀਆ ਤੋਂ ਹਾਰਨ ਤੋਂ ਬਾਅਦ ਪਹਿਲਾਂ ਹੀ ਗਰੁੱਪ ਤੋਂ ਅੱਗੇ ਵਧਣ ਦਾ ਮੌਕਾ ਗੁਆ ਚੁੱਕੇ, ਚੀਨ ਦੇ ਮੁੱਖ ਕੋਚ ਚੇਂਗ ਯਾਓਦੋਂਗ ਨੇ ਪਿਛਲੇ ਮੈਚ ਤੋਂ ਆਪਣੀ ਸ਼ੁਰੂਆਤੀ ਲਾਈਨਅੱਪ ਵਿੱਚ ਸਿਰਫ ਇੱਕ ਬਦਲਾਅ ਕੀਤਾ, ਜਿਸ ’ਚ ਲੀ ਹਾਓ ਨੇ ਹੁਆਂਗ ਜ਼ਿਹਾਓ ਦੀ ਥਾਂ ਲੈ ਲਈ।

ਚੀਨ ਲਈ ਟੂਰਨਾਮੈਂਟ ਦਾ ਪਹਿਲਾ ਗੋਲ ਜ਼ੀ ਵੇਨੇਂਗ ਨੇ 24ਵੇਂ ਮਿੰਟ ਵਿੱਚ ਕੀਤਾ ਜਦੋਂ ਉਨ੍ਹਾਂ ਨੇ ਕਾਰਨਰ ਤੋਂ ਬਾਅਦ ਬਾਕਸ ਦੇ ਅੰਦਰ ਆਪਣੇ ਸ਼ਾਨਦਾਰ ਸ਼ਾਟ ਨਾਲ ਗੇਂਦ ਨੂੰ ਗੋਲ ਪੋਸਟ ਵਿੱਚ ਭੇਜਿਆ। ਚੀਨ ਦਾ ਦੂਜਾ ਗੋਲ ਯੂਏਈ ਦੇ ਡਿਫੈਂਡਰਾਂ ਦੀ ਗਲਤੀ ਕਾਰਨ ਹੋਇਆ, ਲਿਊ ਜ਼ੁਰੂਨ ਨੇ ਯੂਏਈ ਦੇ ਡਿਫੈਂਡਰਾਂ ਦੀ ਗਲਤੀ ਦਾ ਫਾਇਦਾ ਉਠਾਉਂਦੇ ਹੋਏ ਗੇਂਦ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਗੋਲ ਪੋਸਟ ਵਿੱਚ ਪਾ ਦਿੱਤਾ, ਜਿਸ ਨਾਲ ਹਾਫ ਟਾਈਮ ਤੋਂ ਠੀਕ ਪਹਿਲਾਂ ਚੀਨ ਨੂੰ 2-0 ਦੀ ਬੜ੍ਹਤ ਮਿਲ ਗਈ।

ਯੂਏਈ ਨੇ ਦੂਜੇ ਹਾਫ ਵਿੱਚ ਅਹਿਮਦ ਫਾਵਜ਼ੀ ਦੇ ਜ਼ਰੀਏ ਗੋਲ ਕਰਕੇ ਸਕੋਰ 2-1 ਕਰ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਟੀਮ ਬਰਾਬਰੀ ਦਾ ਗੋਲ ਨਹੀਂ ਕਰ ਸਕੀ ਅਤੇ ਚੀਨ ਨੇ ਇਹ ਮੈਚ 2-1 ਨਾਲ ਜਿੱਤ ਲਿਆ।

ਗਰੁੱਪ ਬੀ 'ਚ ਇਕ ਹੋਰ ਮੈਚ 'ਚ ਦੱਖਣੀ ਕੋਰੀਆ ਨੇ ਜਾਪਾਨ ਨੂੰ 1-0 ਨਾਲ ਹਰਾ ਕੇ ਗਰੁੱਪ 'ਚ ਚੋਟੀ ਦਾ ਸਥਾਨ ਹਾਸਲ ਕੀਤਾ, ਜਦਕਿ ਜਾਪਾਨ ਨੇ ਵੀ ਦੂਜੇ ਸਥਾਨ 'ਤੇ ਰਹਿ ਕੇ ਨਾਕਆਊਟ ਪੜਾਅ ਲਈ ਕੁਆਲੀਫਾਈ ਕੀਤਾ। ਬਾਕੀ ਅੱਠ ਕੁਆਲੀਫਾਈਡ ਟੀਮਾਂ 2024 ਪੈਰਿਸ ਓਲੰਪਿਕ ਖੇਡਾਂ ਲਈ ਤਿੰਨ ਸਿੱਧੀਆਂ ਟਿਕਟਾਂ ਲਈ ਮੁਕਾਬਲਾ ਕਰਨਗੀਆਂ, ਜਦਕਿ ਚੌਥੇ ਸਥਾਨ ਦੀ ਟੀਮ ਆਖਰੀ ਓਲੰਪਿਕ ਸਥਾਨ ਲਈ ਪਲੇਅ-ਆਫ ਵਿੱਚ ਗਿਨੀ ਦਾ ਸਾਹਮਣਾ ਕਰੇਗੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande