ਪਿੰਡ ਵਾਸੀਆਂ ਨੇ ਦਲਬਦਲੂਆਂ ਦਾ ਵਿਰੋਧ ਕਰਨ ਦਾ ਕੀਤਾ ਫੈਸਲਾ
ਡੇਰਾਬੱਸੀ, 26 ਅਪ੍ਰੈਲ (ਹਿ. ਸ.)। ਲੋਕ ਸਭਾ ਚੋਣਾਂ ਲੜਨ ਵਾਲੇ ਪਾਰਟੀ ਉਮੀਦਵਾਰਾਂ ਨੂੰ ਲੈ ਕੇ ਹੁਣ ਪਿੰਡਾਂ ਦੇ ਚੌਪਾਲਾਂ
ਡੇਰਾਬੱਸੀ


ਡੇਰਾਬੱਸੀ, 26 ਅਪ੍ਰੈਲ (ਹਿ. ਸ.)। ਲੋਕ ਸਭਾ ਚੋਣਾਂ ਲੜਨ ਵਾਲੇ ਪਾਰਟੀ ਉਮੀਦਵਾਰਾਂ ਨੂੰ ਲੈ ਕੇ ਹੁਣ ਪਿੰਡਾਂ ਦੇ ਚੌਪਾਲਾਂ ਵਿੱਚ ਵੀ ਚਰਚਾ ਸ਼ੁਰੂ ਹੋ ਗਈ ਹੈ। ਪਿੰਡਾਂ ਦੇ ਵਾਸੀਆਂ ਨੇ ਦਬਬਦਲ ਕੇ ਫਿਰ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਦਾ ਵਿਰੋਧ ਕਰਨ ਅਤੇ ਆਪਣੇ ਹਲਕੇ ਦੇ ਜਮਪਲ ਨੂੰ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ।

ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਦੇ ਭਰਾ ਧਰਮਿੰਦਰ ਸ਼ਰਮਾ ਨੇ ਮੁਕੰਦਪੁਰ, ਖੇੜੀ ਗੁੱਜਰਾਂ, ਬਿਜਨਪੁਰ ਆਦਿ ਪਿੰਡਾਂ ਦਾ ਦੌਰਾ ਕਰਕੇ ਇੱਥੋਂ ਦੇ ਚੌਪਾਲਾਂ ਵਿੱਚ ਬੈਠ ਕੇ ਪਿੰਡ ਵਾਸੀਆਂ ਨਾਲ ਚੋਣ ਚਰਚਾ ਕੀਤੀ। ਪਿੰਡ ਵਾਸੀ ਸਾਬਕਾ ਸਰਪੰਚ ਦੇਸਰਾਜ, ਸ਼ਿਵਰਾਮ, ਜਸਮੇਰ ਸਿੰਘ, ਪੰਚ ਬਰਖਾ ਰਾਮ, ਰਾਮ ਕਰਨ, ਕਰਮਪਾਲ, ਦਿਆਲ ਰਾਮ, ਹੁਸ਼ਿਆਰ ਸਿੰਘ, ਦੀਪ ਸਿੰਘ, ਸੰਜੂ ਕੁਮਾਰ, ਪ੍ਰਕਾਸ਼ ਚੰਦ ਆਦਿ ਨੇ ਕਿਹਾ ਕਿ ਇਲਾਕੇ ਦੇ ਪਿੰਡਾਂ ਵਿੱਚ ਮੌਜੂਦਾ ਕਾਂਗਰਸੀ ਐਮ.ਪੀ. ਅਤੇ ਹੁਣ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਪ੍ਰਤੀ ਕਾਫੀ ਗੁੱਸਾ ਹੈ। ਉਨ੍ਹਾਂ ਨੇ ਚੋਣਾਂ ਜਿੱਤਣ ਤੋਂ ਬਾਅਦ ਕਦੇ ਵੀ ਇਨ੍ਹਾਂ ਪਿੰਡਾਂ ਦਾ ਦੌਰਾ ਨਹੀਂ ਕੀਤਾ ਹੈ। ਪ੍ਰਨੀਤ ਕੌਰ ਨੇ ਪਹਿਲਾਂ ਇਹ ਹਲਕਾ ਦੀਪਇੰਦਰ ਢਿੱਲੋਂ ਨੂੰ ਸੌਂਪ ਦਿੱਤਾ, ਫਿਰ ਅੱਜਕੱਲ ਐਸਐਮਐਸ ਸੰਧੂ ਉਨ੍ਹਾਂ ਦੇ ਨਾਮ ’ਤੇ ਸਿਆਸਤ ਕਰ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਕੇਂਦਰ ਵੱਲੋਂ ਕੋਈ ਪ੍ਰਾਜੈਕਟ ਨਹੀਂ ਆਇਆ ਹੈ। ਪ੍ਰਨੀਤ ਕੌਰ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੋਂ ਸੰਸਦ ਮੈਂਬਰ ਰਹਿ ਚੁੱਕੇ ਧਰਮਵੀਰ ਗਾਂਧੀ ਹੁਣ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਹਨ। ਗਾਂਧੀ ਨੇ ਪਿਛਲੇ ਦਸ ਸਾਲਾਂ ਵਿੱਚ ਕਦੇ ਵੀ ਇਸ ਖੇਤਰ ਦਾ ਦੌਰਾ ਨਹੀਂ ਕੀਤਾ। ਚੌਪਾਲਾਂ 'ਚ ਮੌਜੂਦ ਲੋਕਾਂ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਇਲਾਕੇ ਦੇ ਜਮਪਲ ਦੇ ਨਾਲ ਹਨ ਅਤੇ ਇਨ੍ਹਾਂ ਚੋਣਾਂ 'ਚ ਦਲਬਦਲੂਆਂ ਨੂੰ ਸਬਕ ਸਿਖਾਇਆ ਜਾਵੇਗਾ। ਇਸ ਮੌਕੇ ਬੋਲਦਿਆਂ ਐਨ. ਕੇ. ਸ਼ਰਮਾ ਦੇ ਭਰਾ ਧਰਮਿੰਦਰ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਨੇ ਹਮੇਸ਼ਾ ਸਿਧਾਂਤਾਂ ਦੀ ਰਾਜਨੀਤੀ ਕੀਤੀ ਹੈ। ਡੇਰਾਬੱਸੀ ਹਲਕਾ ਉਨ੍ਹਾਂ ਦਾ ਆਪਣਾ ਘਰ ਹੈ। ਉਨ੍ਹਾਂ ਕਿਹਾ ਕਿ ਲੋਕ ਵੋਟ ਪਾਉਣ ਤੋਂ ਪਹਿਲਾਂ ਉਮੀਦਵਾਰਾਂ ਦੇ ਕੰਮ, ਚਰਿੱਤਰ, ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਜਨਤਾ ਪ੍ਰਤੀ ਜਵਾਬਦੇਹੀ ਨੂੰ ਦੇਖ ਕੇ ਲੋਕ ਸਭਾ ਲਈ ਉਮੀਦਵਾਰ ਦੀ ਚੋਣ ਕਰਨ।

ਹਿੰਦੂਸਥਾਨ ਸਮਾਚਾਰ/ਪੀ. ਐਸ. ਮਿੱਠਾ/ਸੰਜੀਵ


 rajesh pande