ਮਣੀਪੁਰ ਵਿੱਚ ਹੈਰੋਇਨ ਸਮੇਤ ਪੰਜ ਤਸਕਰ ਗ੍ਰਿਫ਼ਤਾਰ
ਇੰਫਾਲ, 27 ਅਪ੍ਰੈਲ (ਹਿ.ਸ.)। ਹਿੰਸਾ ਪ੍ਰਭਾਵਿਤ ਮਣੀਪੁਰ ਵਿੱਚ ਸੁਰੱਖਿਆ ਬਲਾਂ ਦੀ ਸਖ਼ਤ ਚੌਕਸੀ ਦੇ ਬਾਵਜੂਦ ਨਸ਼ਾ ਤਸਕਰ
12


ਇੰਫਾਲ, 27 ਅਪ੍ਰੈਲ (ਹਿ.ਸ.)। ਹਿੰਸਾ ਪ੍ਰਭਾਵਿਤ ਮਣੀਪੁਰ ਵਿੱਚ ਸੁਰੱਖਿਆ ਬਲਾਂ ਦੀ ਸਖ਼ਤ ਚੌਕਸੀ ਦੇ ਬਾਵਜੂਦ ਨਸ਼ਾ ਤਸਕਰ ਤਸਕਰੀ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਹਰ ਰੋਜ਼ ਮਣੀਪੁਰ ਵਿੱਚ ਹਥਿਆਰਾਂ, ਗੋਲਾ ਬਾਰੂਦ ਆਦਿ ਦੀ ਬਰਾਮਦਗੀ ਦੇ ਨਾਲ-ਨਾਲ ਨਸ਼ੇ ਆਦਿ ਵੀ ਬਰਾਮਦ ਹੋ ਰਹੇ ਹਨ।

ਇਸੇ ਤਹਿਤ ਅੱਜ ਪੁਲਿਸ ਨੇ ਦੱਸਿਆ ਕਿ ਮਣੀਪੁਰ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਕਰੀਬ 238 ਗ੍ਰਾਮ ਹੈਰੋਇਨ ਪਾਊਡਰ ਨਾਲ ਭਰੀਆਂ 20 ਸਾਬਣਦਾਨੀਆਂ ਬਰਾਮਦ ਕੀਤੀਆਂ ਹਨ।

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਵਾਹਿਦਾ (49), ਰੁਕਸਾਨਾ (21), ਮੁਹੰਮਦ ਅਬਰਾਰ (30), ਯੁਮਨਾਮ ਅਜੀਤ ਕੁਮਾਰ ਸਿੰਘ ਅਤੇ ਪੇਬਮ ਮਹਸ਼ੌਰ ਸਿੰਘ (38) ਵਜੋਂ ਹੋਈ ਹੈ। ਕਾਬੂ ਕੀਤੇ ਤਸਕਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਐਫਆਈਆਰ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande