ਪਰਮਾਤਮਾ ਦੇ ਘਰ ਵਿੱਚ ਦੁੱਖ ਨਾਂ ਦੀ ਕੋਈ ਵਸਤ ਨਹੀਂ : ਸਤਪ੍ਰੀਤ ਹਰੀ
ਅੰਮ੍ਰਿਤਸਰ 27 ਅਪ੍ਰੈਲ (ਹਿ. ਸ.)। ਪਰਮਾਤਮਾ ਦੇ ਘਰ ਵਿੱਚ ਦੁੱਖ ਨਾਮ ਦੀ ਕੋਈ ਵਸਤ ਨਹੀਂ ਅਤੇ ਨਾ ਹੀ ਪਰਮਾਤਮਾ ਕਿਸੇ ਨੂੰ
ਅੰਮ੍ਰਿਤਸਰ


ਅੰਮ੍ਰਿਤਸਰ 27 ਅਪ੍ਰੈਲ (ਹਿ. ਸ.)। ਪਰਮਾਤਮਾ ਦੇ ਘਰ ਵਿੱਚ ਦੁੱਖ ਨਾਮ ਦੀ ਕੋਈ ਵਸਤ ਨਹੀਂ ਅਤੇ ਨਾ ਹੀ ਪਰਮਾਤਮਾ ਕਿਸੇ ਨੂੰ ਕਦੀ ਦੁੱਖ ਦਿੰਦਾ ਹੈ ਜੋ ਦੁੱਖ ਤਕਲੀਫ ਮਨੁੱਖ ਦੇ ਜੀਵਨ ਵਿੱਚ ਆਉਂਦਾ ਹੈ ਉਸ ਦਾ ਕਾਰਨ ਉਸਦੇ ਆਪਣੇ ਕਰਮ ਹਨ ਕਿਉਂਕਿ ਪਰਮਾਤਮਾ ਦੇ ਘਰ ਦੁੱਖ ਨਾਮ ਦੀ ਕੋਈ ਵਸਤੂ ਨਹੀਂ ਹੈ ਇਸ ਕਰਕੇ ਪਰਮਾਤਮਾ ਕਿਸੇ ਦੇ ਦੁੱਖ ਦਾ ਕਾਰਨ ਨਹੀਂ ਹੋ ਸਕਦਾ ਇਹ ਪ੍ਰਵਚਨ ਆਤਮ ਅਨੁਭਵ ਆਸ਼ਰਮ ਅੰਮ੍ਰਿਤਸਰ ਦੇ ਮਾਤਾ ਸਤਪ੍ਰੀਤ ਹਰੀ ਵੱਲੋਂ ਬੀਬੀ ਰਣਜੀਤ ਕੌਰ ਦੇ ਅੰਤਿਮ ਅਰਦਾਸ ਮੌਕੇ ਕਹੇ ਗਏ ਮਾਤਾ ਸਤ ਪ੍ਰੀਤ ਨੇ ਦੱਸਿਆ ਕਿ ਬੀਬੀ ਪਰਮਜੀਤ ਕੌਰ ਜੋ ਕਿ ਆਤਮ ਅਨੁਭਵ ਆਸ਼ਰਮ ਪਰਮਾਤਮਾ ਵਿੱਚ ਲੀਨ ਹੋ ਚੁੱਕੇ ਸੰਤ ਪ੍ਰੀਤਮ ਸਿੰਘ ਹਰੀ ਜੀ ਕੋਲ ਅਕਸਰ ਹੀ ਆਇਆ ਕਰਦੇ ਸਨ ਅਤੇ ਸੰਤ ਪ੍ਰੀਤਮ ਸਿੰਘ ਹਰੀ ਜੀ ਦਾ ਬੀਬੀ ਰਣਜੀਤ ਕੌਰ ਅਤੇ ਉਹਨਾਂ ਦੇ ਪਤੀ ਮਹਿੰਦਰ ਸਿੰਘ ਪ੍ਰਤੀ ਵਿਸ਼ੇਸ਼ ਲਗਾਓ ਵੀ ਸੀ ਸੰਤ ਪ੍ਰੀਤਮ ਸਿੰਘ ਹਰੀ ਨਿਰਮਲੇ ਸੰਪਰਦਾ ਨਾਲ ਸੰਬੰਧ ਰੱਖਦੇ ਸਨ ਜੋ ਕਿ ਕਈ ਵਰੇ ਪਹਿਲਾ ਕੁਦਰਤ ਵਿੱਚ ਲੀਨ ਹੋ ਗਏ ਸਨ ਅਤੇ ਹੁਣ ਉਹਨਾਂ ਦੇ ਬਣਾਏ ਗਏ ਆਤਮ ਅਨੁਭਵ ਆਸ਼ਰਮ ਦੀ ਵਾਗਡੋਰ ਮਾਤਾ ਸੱਤਪ੍ਰੀਤ ਹਰੀ ਅਤੇ ਉਨਾਂ ਦੇ ਨਿਰਮਲੇ ਸੰਪਰਦਾ ਨਾਲ ਹੀ ਸੰਬੰਧ ਰੱਖਣ ਵਾਲੇ ਭੈਣ ਜੀ ਸੰਭਾਲ ਰਹੇ ਹਨ

ਇਸ ਮੌਕੇ ਹਜੂਰੀ ਰਾਗੀ ਭਾਈ ਨਰਿੰਦਰ ਸਿੰਘ ਅਤੇ ਉਹਨਾਂ ਦੇ ਜਥੇ ਵੱਲੋਂ ਰਸਭਿੰਨੇ ਅਤੇ ਵੈਰਾਗਮਈ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ ਭਾਈ ਨਰਿੰਦਰ ਸਿੰਘ ਵੱਲੋਂ ਮਾਤਾ ਸਤਪ੍ਰੀਤ ਹਰੀ ਅਤੇ ਸੰਤ ਪ੍ਰੀਤਮ ਸਿੰਘ ਹਰੀ ਜੀ ਦੇ ਗਿਆਨ ਅਤੇ ਪਰਮਾਤਮਾ ਪ੍ਰਤੀ ਪ੍ਰੇਮ ਬਾਰੇ ਸੰਗਤ ਨੂੰ ਦੱਸਿਆ ਗਿਆ ਭਾਈ ਨਰਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਜਦੋਂ ਗੁਰੂ ਰਾਮਦਾਸ ਜੀ ਦੇ ਅਵਤਾਰ ਪੁਰਬ ਦਿਹਾੜੇ ਮੌਕੇ ਸਿੱਖ ਪੰਥ ਦੇ ਮਹਾਨ ਵਿਚਾਰਕ ਅਤੇ ਵਿਦਵਾਨ ਮਰਹੂਮ ਗਿਆਨੀ ਸੰਤ ਸਿੰਘ ਮਸਕੀਨ ਅੰਮ੍ਰਿਤਸਰ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕਰਦੇ ਸਨ ਤਾਂ ਮਾਤਾ ਸਤਪ੍ਰੀਤ ਹਰੀ ਜੀ ਨਾਲ ਗਿਆਨੀ ਜੀ ਦੀਆਂ ਕਾਫੀ ਵਿਚਾਰਾਂ ਵੀ ਹੁੰਦੀਆਂ ਸਨ ਅਤੇ ਮਾਤਾ ਸਤਪ੍ਰੀਤ ਹਰੀ ਵੱਲੋਂ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਦੀ ਸੇਵਾ ਵੀ ਨਿਭਾਈ ਜਾਂਦੀ ਸੀ ਭਾਈ ਨਰਿੰਦਰ ਸਿੰਘ ਹਜੂਰੀ ਰਾਗੀ ਅਤੇ ਮਾਤਾ ਸਤਪ੍ਰੀਤ ਹਰੀ ਨੇ ਬੀਬੀ ਰਣਜੀਤ ਕੌਰ ਦੇ ਜੀਵਨ ਬਾਰੇ ਦੱਸਦੇ ਹੋਏ ਕਿਹਾ ਕਿ ਉਹਨਾਂ ਦਾ ਜੀਵਨ ਪਰਮਾਤਮਾ ਅਤੇ ਗੁਰੂ ਦੀ ਸੇਵਾ ਵਿੱਚ ਹੀ ਸਮਰਪਿਤ ਸਨ ਅਤੇ ਜਦੋਂ ਵੀ ਕਿਸੇ ਮਨੁੱਖ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਸੀ ਤਾਂ ਉਹ ਕੇਵਲ ਪਰਮਾਤਮਾ ਦੀ ਗੱਲ ਹੀ ਕਰਦੇ ਸਨ ਇਸ ਮੌਕੇ ਬੀਬੀ ਰਣਜੀਤ ਕੌਰ ਦੇ ਪਤੀ ਸੁਰਿੰਦਰ ਸਿੰਘ ਵੱਲੋਂ ਹਜੂਰੀ ਰਾਗੀ ਭਾਈ ਨਰਿੰਦਰ ਸਿੰਘ ਅਤੇ ਮਾਤਾ ਸਤਪ੍ਰੀਤ ਹਰੀ ਜੀ ਨੂੰ ਸਰੋਪਾਓ ਭੇਂਟ ਕੀਤਾ ਗਿਆ ਅਤੇ ਧੰਨਵਾਦ ਵੀ ਕੀਤਾ ਗਿਆ ਗੁਰਦੁਆਰਾ ਮਾਤਾ ਕੌਲਾਂ ਕੌਲਸਰ ਵਿਖੇ ਹੋਏ ਇਸ ਅੰਤਿਮ ਅਰਦਾਸ ਪ੍ਰੋਗਰਾਮ ਵਿੱਚ ਗੁਰਦੁਆਰਾ ਸਾਹਿਬ ਦੇ ਭਾਈ ਗੁਰਵਿੰਦਰ ਸਿੰਘ ਵੱਲੋਂ ਅਰਦਾਸ ਦੀ ਸੇਵਾ ਨਿਭਾਈ ਗਈ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਵੀ ਮੌਜੂਦ ਸੀ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande