ਸ਼੍ਰੀਲੰਕਾ ਵਿੱਚ ਹਿਰਾਸਤ 'ਚ ਲਏ ਗਏ 24 ਭਾਰਤੀ ਮਛੇਰੇ ਰਿਹਾਅ
ਕੋਲੰਬੋ, 27 ਅਪ੍ਰੈਲ (ਹਿ.ਸ.)। ਸ਼੍ਰੀਲੰਕਾ ਦੇ ਜਲ ਖੇਤਰ 'ਚ ਮੱਛੀਆਂ ਫੜਨ ਦੌਰਾਨ ਜਲ ਸੈਨਾ ਵਲੋਂ ਹਿਰਾਸਤ 'ਚ ਲਏ ਗਏ 24
11


ਕੋਲੰਬੋ, 27 ਅਪ੍ਰੈਲ (ਹਿ.ਸ.)। ਸ਼੍ਰੀਲੰਕਾ ਦੇ ਜਲ ਖੇਤਰ 'ਚ ਮੱਛੀਆਂ ਫੜਨ ਦੌਰਾਨ ਜਲ ਸੈਨਾ ਵਲੋਂ ਹਿਰਾਸਤ 'ਚ ਲਏ ਗਏ 24 ਭਾਰਤੀ ਮਛੇਰਿਆਂ ਨੂੰ ਸ਼ੁੱਕਰਵਾਰ ਨੂੰ ਰਿਹਾਅ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਦੋ ਦਿਨ ਪਹਿਲਾਂ ਹੀ ਪੰਜ ਹੋਰ ਭਾਰਤੀ ਮਛੇਰਿਆਂ ਨੂੰ ਵਾਪਸ ਭੇਜਿਆ ਸੀ।

ਕੋਲੰਬੋ ਵਿੱਚ ਭਾਰਤੀ ਹਾਈ ਕਮਿਸ਼ਨ ਨੇ ‘ਐਕਸ’ ਉੱਤੇ ਇੱਕ ਪੋਸਟ ਵਿੱਚ ਕਿਹਾ, “ਸ਼੍ਰੀਲੰਕਾ ਤੋਂ 24 ਭਾਰਤੀ ਮਛੇਰਿਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਉਹ ਕੋਲੰਬੋ ਤੋਂ ਰਵਾਨਾ ਹੋ ਚੁੱਕੇ ਹਨ ਅਤੇ ਇਸ ਸਮੇਂ ਆਪਣੇ ਘਰ ਜਾ ਰਹੇ ਹਨ। ਸ਼੍ਰੀਲੰਕਾ ਦੀ ਜਲ ਸੈਨਾ ਵੱਲੋਂ ਹਿਰਾਸਤ ਵਿੱਚ ਲਏ ਗਏ ਪੰਜ ਭਾਰਤੀ ਮਛੇਰਿਆਂ ਨੂੰ ਬੁੱਧਵਾਰ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਸੀ। ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਸ਼੍ਰੀਲੰਕਾਈ ਜਲ ਸੈਨਾ ਦੁਆਰਾ ਹਿਰਾਸਤ ਵਿੱਚ ਲਏ ਗਏ 19 ਭਾਰਤੀ ਮਛੇਰਿਆਂ ਨੂੰ ਵੀ ਭਾਰਤ ਵਾਪਸ ਭੇਜਿਆ ਗਿਆ ਸੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande