ਸੰਯੁਕਤ ਰਾਸ਼ਟਰ ਨੇ ਸਿਰ ਨਾ ਢੱਕਣ ਵਾਲੀਆਂ ਔਰਤਾਂ 'ਤੇ ਈਰਾਨ ਦੀ ਕਾਰਵਾਈ 'ਤੇ ਪ੍ਰਗਟਾਈ ਚਿੰਤਾ
ਜਨੇਵਾ, 27 ਅਪ੍ਰੈਲ (ਹਿ.ਸ.)। ਸੰਯੁਕਤ ਰਾਸ਼ਟਰ ਨੇ ਸਿਰ ਢੱਕਣ ਦੇ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਕਈ ਔਰਤਾਂ ਅਤੇ ਲੜਕੀਆ
10


ਜਨੇਵਾ, 27 ਅਪ੍ਰੈਲ (ਹਿ.ਸ.)। ਸੰਯੁਕਤ ਰਾਸ਼ਟਰ ਨੇ ਸਿਰ ਢੱਕਣ ਦੇ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਕਈ ਔਰਤਾਂ ਅਤੇ ਲੜਕੀਆਂ ਨੂੰ ਹਿਰਾਸਤ 'ਚ ਲੈਣ ਦੀ ਈਰਾਨ ਦੀ ਕਾਰਵਾਈ 'ਤੇ ਚਿੰਤਾ ਜ਼ਾਹਰ ਕੀਤੀ ਹੈ। ਸੰਯੁਕਤ ਰਾਸ਼ਟਰ ਅਧਿਕਾਰ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਵੋਲਕਰ ਤੁਰਕ ਨੇ ਈਰਾਨ ਦੇ ਖਰੜਾ ਕਾਨੂੰਨ ਦੀ ਆਲੋਚਨਾ ਜ਼ਾਹਰ ਕੀਤੀ ਜਿਸ ਤਹਿਤ ਸਿਰ ਢੱਕਣ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਲਈ 10 ਸਾਲ ਦੀ ਕੈਦ ਅਤੇ ਕੋਰੜੇ ਮਾਰਨ ਦੀ ਸਜ਼ਾ ਦੇਵੇਗਾ। ਤੁਰਕ ਨੇ ਤਹਿਰਾਨ ਨੂੰ ਲਿੰਗ ਆਧਾਰਿਤ ਭੇਦਭਾਵ ਅਤੇ ਹਿੰਸਾ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ।

ਤੁਰਕ ਨੇ ਰੈਪਰ ਤੁਮਾਜ਼ ਸਲੇਹੀ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੀ ਵੀ ਆਲੋਚਨਾ ਕੀਤੀ, ਜੋ 2022 ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਪ੍ਰਮੁੱਖ ਸ਼ਖਸੀਅਤ ਸਨ। ਤੁਰਕ ਦੇ ਦਫ਼ਤਰ ਦੇ ਅਨੁਸਾਰ, ਕੁਰਦਿਸ਼ ਔਰਤ ਮਹਸਾ ਅਮੀਨੀ ਦੀ ਹਿਰਾਸਤ ਵਿੱਚ ਮੌਤ ਤੋਂ ਬਾਅਦ ਵਿਰੋਧ ਪ੍ਰਦਰਸ਼ਨਾਂ ਵਿੱਚ ਉਨ੍ਹਾਂ ਦੀਆਂ ਭੂਮਿਕਾਵਾਂ ਲਈ ਨੌਂ ਲੋਕਾਂ ਨੂੰ ਫਾਂਸੀ ਦਿੱਤੀ ਗਈ ਹੈ। ਅਮੀਨੀ ਨੂੰ ਮੇਰੋਲਿਟੀ ਪੁਲਿਸ ਨੇ ਆਪਣਾ ਸਿਰ ਸਹੀ ਢੰਗ ਨਾਲ ਨਾ ਢੱਕਣ ਕਾਰਨ ਹਿਰਾਸਤ ਵਿੱਚ ਲਿਆ ਸੀ। ਇਸ ਤੋਂ ਪਹਿਲਾਂ ਹਿਜਾਬ ਨੂੰ ਲੈ ਕੇ ਈਰਾਨ 'ਚ ਲੰਬੇ ਸਮੇਂ ਤੋਂ ਵਿਰੋਧ ਪ੍ਰਦਰਸ਼ਨ ਹੋਏ ਸਨ ਅਤੇ ਕਈ ਲੋਕਾਂ ਦੀ ਮੌਤ ਹੋ ਗਈ ਸੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande