ਨੇਪਾਲ ਨਿਵੇਸ਼ ਸੰਮੇਲਨ 'ਚ ਬੋਲੇ ਪੀਯੂਸ਼ ਗੋਇਲ - ਨੇਪਾਲ ਦੇ ਵਿਕਾਸ 'ਚ ਭਾਰਤ ਦਾ ਯੋਗਦਾਨ ਬੇਮਿਸਾਲ
ਕਾਠਮਾਂਡੂ, 28 ਅਪ੍ਰੈਲ (ਹਿ.ਸ.)। ਭਾਰਤ ਸਰਕਾਰ ਦੇ ਉਦਯੋਗ ਅਤੇ ਵਣਜ ਮੰਤਰੀ ਪੀਯੂਸ਼ ਗੋਇਲ ਨੇ ਐਤਵਾਰ ਨੂੰ ਨੇਪਾਲ ਨਿਵੇਸ਼
11


ਕਾਠਮਾਂਡੂ, 28 ਅਪ੍ਰੈਲ (ਹਿ.ਸ.)। ਭਾਰਤ ਸਰਕਾਰ ਦੇ ਉਦਯੋਗ ਅਤੇ ਵਣਜ ਮੰਤਰੀ ਪੀਯੂਸ਼ ਗੋਇਲ ਨੇ ਐਤਵਾਰ ਨੂੰ ਨੇਪਾਲ ਨਿਵੇਸ਼ ਸੰਮੇਲਨ 2024 ਨੂੰ ਵਰਚੂਅਲੀ ਸੰਬੋਧਿਤ ਕਰਦੇ ਹੋਏ ਕਿਹਾ ਕਿ ਨੇਪਾਲ ਦੇ ਸਰਵਪੱਖੀ ਵਿਕਾਸ ਲਈ ਭਾਰਤ ਹਮੇਸ਼ਾ ਤਤਪਰ ਰਹਿੰਦਾ ਹੈ। ਭਾਰਤ ਸਰਕਾਰ ਨੇਬਰਹੁੱਡ ਫਸਟ ਪਾਲਿਸੀ ਤਹਿਤ ਹਮੇਸ਼ਾ ਹੀ ਆਪਣੇ ਗੁਆਂਢੀ ਦੇਸ਼ਾਂ ਦੇ ਹਰ ਸੁੱਖ-ਦੁੱਖ ਵਿੱਚ ਸ਼ਰੀਕ ਹੋ ਕੇ ਉਨ੍ਹਾਂ ਦੇ ਵਿਕਾਸ ਵਿੱਚ ਭਾਈਵਾਲ ਵੀ ਬਣਦੀ ਹੈ।

ਗੋਇਲ ਵੀਡੀਓ ਕਾਨਫਰੰਸ ਰਾਹੀਂ ਨਿਵੇਸ਼ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਗੋਇਲ ਨੇ ਕਿਹਾ ਕਿ ਨੇਪਾਲ ਭਾਰਤ ਦਾ ਸਭ ਤੋਂ ਨਜ਼ਦੀਕੀ ਗੁਆਂਢੀ ਹੈ, ਜਿਸ ਨਾਲ ਅਸੀਂ ਨਾ ਸਿਰਫ ਖੁੱਲ੍ਹੀ ਸਰਹੱਦ ਨਾਲ ਜੁੜੇ ਹੋਏ ਹਾਂ, ਸਗੋਂ ਸਦੀਆਂ ਪੁਰਾਣੀ ਸੱਭਿਅਤਾ ਅਤੇ ਸੱਭਿਆਚਾਰ ਨਾਲ ਵੀ ਜੁੜੇ ਹੋਏ ਹਾਂ। ਮੰਤਰੀ ਗੋਇਲ ਨੇ ਕਿਹਾ ਕਿ ਨੇਪਾਲ ਦੇ ਵਿਕਾਸ ਵਿੱਚ ਅਸੀਂ ਹਮੇਸ਼ਾ ਸੱਚੇ ਅਤੇ ਭਰੋਸੇਮੰਦ ਦੋਸਤ ਵਾਂਗ ਇਕੱਠੇ ਰਹਿੰਦੇ ਹਾਂ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨੇਪਾਲ ਅਤੇ ਭਾਰਤ ਦੇ ਰਿਸ਼ਤੇ ਹਿਮਾਲਿਆ ਦੀ ਤਰ੍ਹਾਂ ਮਜ਼ਬੂਤ ਹਨ, ਉਸੇ ਤਰ੍ਹਾਂ, ਅਸੀਂ ਨੇਪਾਲ ਦੇ ਵਿਕਾਸ ਭਾਈਵਾਲਾਂ ਵਜੋਂ ਇਕੱਠੇ ਖੜ੍ਹੇ ਰਹਿੰਦੇ ਹਾਂ।

ਨਿਵੇਸ਼ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਨੇਪਾਲ 'ਚ ਭਾਰਤੀ ਰਾਜਦੂਤ ਨਵੀਨ ਸ਼੍ਰੀਵਾਸਤਵ ਨੇ ਕਿਹਾ ਕਿ ਭਾਰਤ ਅਤੇ ਨੇਪਾਲ 'ਚ ਹਰ ਤਰ੍ਹਾਂ ਦਾ ਵਿਕਾਸ ਸਿਖਰ 'ਤੇ ਹੈ। ਉਨ੍ਹਾਂ ਕਿਹਾ ਕਿ ਨੇਪਾਲ ਅਤੇ ਭਾਰਤ ਦਰਮਿਆਨ ਵਪਾਰਕ ਭਾਈਵਾਲੀ ਅਤੇ ਨੇਪਾਲ ਦੇ ਵਿਕਾਸ ਵਿੱਚ ਭਾਰਤ ਦੇ ਯੋਗਦਾਨ ਦੀ ਤੁਲਨਾ ਕਿਸੇ ਹੋਰ ਦੇਸ਼ ਨਾਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਭਾਰਤ ਪਣ-ਬਿਜਲੀ ਵਿੱਚ ਸਭ ਤੋਂ ਵੱਧ ਨਿਵੇਸ਼ ਕਰਕੇ ਨੇਪਾਲ ਦੀ ਆਰਥਿਕਤਾ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ, ਭਾਰਤੀ ਲੋਕ ਨੇਪਾਲ ਦੇ ਸੈਰ-ਸਪਾਟੇ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦੇ ਹਨ।

ਭਾਰਤੀ ਰਾਜਦੂਤ ਨੇ ਕਿਹਾ ਕਿ ਜਦੋਂ ਵੀ ਨੇਪਾਲ ਨਾਲ ਵਿਕਾਸ ਅਤੇ ਵਪਾਰਕ ਸਾਂਝੇਦਾਰੀ ਦੀ ਗੱਲ ਹੁੰਦੀ ਹੈ ਤਾਂ ਉਸ ਵਿੱਚ ਕਦੇ ਵੀ ਨਫ਼ਾ ਜਾਂ ਨੁਕਸਾਨ ਦੀ ਗੱਲ ਨਹੀਂ ਦੇਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨੇਪਾਲ ਹਮੇਸ਼ਾ ਸਾਡੀ ਤਰਜੀਹ ਰਹਿੰਦਾ ਹੈ ਅਤੇ ਅਸੀਂ ਨੇਪਾਲ ਦੀ ਆਰਥਿਕ ਤਰੱਕੀ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande