ਗੁਜਰਾਤ 'ਚ 86 ਕਿਲੋ ਡਰੱਗਜ਼ ਬਰਾਮਦ, 14 ਪਾਕਿਸਤਾਨੀ ਗ੍ਰਿਫਤਾਰ
ਨਵੀਂ ਦਿੱਲੀ, 28 ਅਪ੍ਰੈਲ (ਹਿ.ਸ.)। ਨਾਰਕੋਟਿਕਸ ਬਿਊਰੋ ਅਤੇ ਗੁਜਰਾਤ ਏਟੀਐਸ ਦੇ ਨਾਲ ਇੱਕ ਸੰਯੁਕਤ ਆਪ੍ਰੇਸ਼ਨ ਵਿੱਚ, ਭਾਰ
20


ਨਵੀਂ ਦਿੱਲੀ, 28 ਅਪ੍ਰੈਲ (ਹਿ.ਸ.)। ਨਾਰਕੋਟਿਕਸ ਬਿਊਰੋ ਅਤੇ ਗੁਜਰਾਤ ਏਟੀਐਸ ਦੇ ਨਾਲ ਇੱਕ ਸੰਯੁਕਤ ਆਪ੍ਰੇਸ਼ਨ ਵਿੱਚ, ਭਾਰਤੀ ਤੱਟ ਰੱਖਿਅਕ ਨੇ ਗੁਜਰਾਤ ਤੱਟ ਦੇ ਨੇੜੇ ਅੰਤਰਰਾਸ਼ਟਰੀ ਸਮੁੰਦਰੀ ਸਰਹੱਦ ਦੇ ਨੇੜੇ 14 ਪਾਕਿਸਤਾਨੀ ਨਾਗਰਿਕਾਂ ਨੂੰ ਲਗਭਗ 86 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਦੇ ਨਾਲ ਫੜਿਆ ਹੈ। ਇਹ ਆਪਰੇਸ਼ਨ ਪਿਛਲੇ ਕੁਝ ਦਿਨਾਂ ਤੋਂ ਖੁਫੀਆ ਸੂਚਨਾ ਦੇ ਆਧਾਰ 'ਤੇ ਚਲਾਇਆ ਜਾ ਰਿਹਾ ਸੀ।

ਭਾਰਤੀ ਤੱਟ ਰੱਖਿਅਕ ਜਹਾਜ਼ ਰਾਜਰਤਨ ਨੇ ਏਟੀਐਸ ਗੁਜਰਾਤ ਅਤੇ ਐਨਸੀਬੀ ਦੇ ਨਾਲ ਸ਼ਨੀਵਾਰ ਨੂੰ ਰਾਤ ਭਰ ਤਾਲਮੇਲ ਸਮੁੰਦਰੀ ਹਵਾਈ ਅਭਿਆਨ ਚਲਾਇਆ। ਇਸ ਦੌਰਾਨ 14 ਪਾਕਿਸਤਾਨੀ ਨਾਗਰਿਕਾਂ ਨੂੰ ਗੁਜਰਾਤ ਤੱਟ 'ਤੇ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ ਨੇੜੇ ਕਰੀਬ 86 ਕਿਲੋ ਨਸ਼ੀਲੇ ਪਦਾਰਥਾਂ ਸਮੇਤ ਫੜਿਆ ਗਿਆ ਹੈ। ਪੋਰਬੰਦਰ ਦੇ ਪੱਛਮ ਵੱਲ ਅਰਬ ਸਾਗਰ ਵਿੱਚ ਪਾਕਿਸਤਾਨੀ ਕਿਸ਼ਤੀ ਦੇ ਫੜੇ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪਿਛਲੇ ਮਹੀਨੇ ਵੀ ਇਕ ਅਪਰੇਸ਼ਨ ਤੋਂ ਬਾਅਦ 80 ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸਨ, ਜਿਨ੍ਹਾਂ ਦੀ ਕੀਮਤ ਕਰੀਬ 600 ਕਰੋੜ ਰੁਪਏ ਦੱਸੀ ਗਈ ਸੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande