ਬੰਜਾਰ 'ਚ ਇਕ ਕਿੱਲੋ 463 ਗ੍ਰਾਮ ਚਰਸ ਸਮੇਤ ਦੋ ਗ੍ਰਿਫ਼ਤਾਰ
ਕੁੱਲੂ, 29 ਅਪ੍ਰੈਲ (ਹਿ. ਸ.)। ਥਾਣਾ ਬੰਜਾਰ ਅਧੀਨ ਪੁਲਿਸ ਨੇ ਦੋ ਵਿਅਕਤੀਆਂ ਦੇ ਕਬਜ਼ੇ 'ਚੋਂ ਚਰਸ ਦੀ ਖੇਪ ਬਰਾਮਦ ਕੀਤੀ
11


ਕੁੱਲੂ, 29 ਅਪ੍ਰੈਲ (ਹਿ. ਸ.)। ਥਾਣਾ ਬੰਜਾਰ ਅਧੀਨ ਪੁਲਿਸ ਨੇ ਦੋ ਵਿਅਕਤੀਆਂ ਦੇ ਕਬਜ਼ੇ 'ਚੋਂ ਚਰਸ ਦੀ ਖੇਪ ਬਰਾਮਦ ਕੀਤੀ ਹੈ। ਚਰਸ ਤਸਕਰੀ ਦਾ ਮਾਮਲਾ ਐਤਵਾਰ ਨੂੰ ਉਸ ਸਮੇਂ ਸਾਹਮਣੇ ਆਇਆ ਜਦੋਂ ਪੁਲਿਸ ਟੀਮ ਚਿਯੁਟਾ ਪੁਲ ਨੇੜੇ ਨਾਕੇ 'ਤੇ ਮੌਜੂਦ ਸਨ। ਇਸ ਦੌਰਾਨ ਪੁਲਿਸ ਨੇ ਸਾਹਮਣੇ ਤੋਂ ਆ ਰਹੀ ਐਚਪੀ 35-1512 ਨੂੰ ਜਾਂਚ ਲਈ ਰੋਕਿਆ। ਪੁਲਿਸ ਨੂੰ ਦੇਖ ਕੇ ਕਾਰ ਸਵਾਰ ਲੋਕ ਘਬਰਾ ਗਏ। ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ 'ਚੋਂ 1 ਕਿੱਲੋ 463 ਗ੍ਰਾਮ ਚਰਸ ਬਰਾਮਦ ਹੋਈ। ਪੁਲਿਸ ਨੇ ਚਰਸ ਦੀ ਖੇਪ ਅਤੇ ਗੱਡੀ ਨੂੰ ਜ਼ਬਤ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ।

ਐਸ.ਪੀ. ਡਾ. ਕਾਰਤੀਕੇਅਨ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਡਰਾਈਵਰ ਸੁਰੇਸ਼ ਕੁਮਾਰ (30) ਪੁੱਤਰ ਦੀਪ ਰਾਮ ਵਾਸੀ ਪਿੰਡ ਮਾਂਦਰੀ ਡਾਕਖਾਨਾ ਚਲਾਹਿਲ ਤਹਿਸੀਲ ਸੁਨੀ ਜ਼ਿਲ੍ਹਾ ਸ਼ਿਮਲਾ ਅਤੇ ਬਿਟੂ (29) ਪੁੱਤਰ ਗੁਲਾਬ ਸਿੰਘ ਵਾਸੀ ਪਿੰਡ ਨਰਾਹਣਨ ਡਾਕਖਾਨਾ ਤੇਵਣ ਤਹਿਸੀਲ ਕਰਸੋਗ ਜ਼ਿਲ੍ਹਾ ਮੰਡੀ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande