ਜ਼ਿਲ੍ਹੇ ਦੇ ਪ੍ਰਭਾਰੀ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਮੰਡੀਆਂ ਦਾ ਅਚਨਚੇਤ ਦੌਰਾ
ਨਵਾਂਸ਼ਹਿਰ, 01 ਮਈ (ਹਿ. ਸ.)। ਜਲੰਧਰ ਜਿਲ੍ਹੇ ਦੇ ਵੱਡੇ ਪਿੰਡ ਲਸਾੜਾ ਅਤੇ ਰੂੜਕਾ ਕਲਾਂ ਦੀਆਂ ਮੰਡੀਆਂ ਵਿੱਚ ਹੋ ਰਹੀ ਕਣਕ
ਨਵਾਂਸ਼ਹਿਰ


ਨਵਾਂਸ਼ਹਿਰ, 01 ਮਈ (ਹਿ. ਸ.)। ਜਲੰਧਰ ਜਿਲ੍ਹੇ ਦੇ ਵੱਡੇ ਪਿੰਡ ਲਸਾੜਾ ਅਤੇ ਰੂੜਕਾ ਕਲਾਂ ਦੀਆਂ ਮੰਡੀਆਂ ਵਿੱਚ ਹੋ ਰਹੀ ਕਣਕ ਦੀ ਖ਼ਰੀਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਿਲ੍ਹੇ ਦੇ ਪ੍ਰਭਾਰੀ ਸਕੱਤਰ ਕ੍ਰਿਸ਼ਨ ਕੁਮਾਰ ਆਈਏਐਸ ਨੇ ਅੱਜ ਅਚਨਚੇਤ ਦੌਰਾ ਕੀਤਾ। ਪਨਸਪ ਦੇ ਅਫ਼ਸਰਾਂ ਨੂੰ ਕਣਕ ਦੀ ਲਿਫਟਿੰਗ ਵਿੱਚ ਤੇਜੀ ਲਿਆਉਣ ਲਈ ਹਦਾਇਤਾਂ ਕੀਤੀਆਂ। ਮੰਡੀਆਂ ਵਿੱਚ ਮੌਜੂਦ ਆੜ੍ਹਤੀਆਂ ਅਤੇ ਕਿਸਾਨਾਂ ਨੇ ਆਪਣੀਆਂ ਮੁਸ਼ਕਿਲਾਂ ਦਸਦਿਆਂ ਲਿਫਟਿੰਗ ਛੇਤੀ ਕਰਵਾਉਣ ਦੀ ਬੇਨਤੀ ਕੀਤੀ।

ਪ੍ਰਭਾਰੀ ਸਕੱਤਰ ਨੇ ਮੁਸ਼ਕਿਲਾਂ ਦੇ ਹੱਲ ਲਈ ਤੁਰੰਤ ਜਿਲ੍ਹਾ ਪ੍ਰਸਾਸ਼ਨ ਨਾਲ ਗੱਲ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ। ਉਹਨਾਂ ਨੇ ਮੰਡੀਆਂ ਵਿੱਚ ਕਿਸਾਨਾਂ ਅਤੇ ਮਜਦੂਰਾਂ ਨੂੰ ਪ੍ਰਸਾਸ਼ਨ ਵਲੋਂ ਦਿਤੀਆਂ ਜਾਂਦੀਆਂ ਸਹੂਲਤਾਂ ਵੀ ਚੈੱਕ ਕੀਤੀਆਂ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande