ਕੈਨੇਡਾ ਵੱਲੋਂ 2024 ਟੀ-20 ਵਿਸ਼ਵ ਕੱਪ ਲਈ ਟੀਮ ਦਾ ਐਲਾਨ ਕੀਤਾ, ਸਾਦ ਬਿਨ ਜ਼ਫਰ ਹੋਣਗੇ ਕਪਤਾਨ
ਓਟਵਾ, 02 ਮਈ (ਹਿ.ਸ.)। ਕ੍ਰਿਕਟ ਕੈਨੇਡਾ ਨੇ ਆਗਾਮੀ ਟੀ-20 ਵਿਸ਼ਵ ਕੱਪ ਲਈ ਵੀਰਵਾਰ ਨੂੰ ਆਪਣੀ 15 ਮੈਂਬਰੀ ਟੀਮ ਦਾ ਐਲਾਨ
07


ਓਟਵਾ, 02 ਮਈ (ਹਿ.ਸ.)। ਕ੍ਰਿਕਟ ਕੈਨੇਡਾ ਨੇ ਆਗਾਮੀ ਟੀ-20 ਵਿਸ਼ਵ ਕੱਪ ਲਈ ਵੀਰਵਾਰ ਨੂੰ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਆਲਰਾਊਂਡਰ ਸਾਦ ਬਿਨ ਜ਼ਫਰ ਆਈਸੀਸੀ ਟੂਰਨਾਮੈਂਟ ਵਿੱਚ ਕੈਨੇਡੀਅਨ ਟੀਮ ਦੀ ਅਗਵਾਈ ਕਰਨਗੇ।

ਆਰਥੋਡਾਕਸ ਸਪਿਨਰ ਅਤੇ ਕਪਤਾਨ ਸਾਦ ਟੀਮ ਵਿੱਚ ਤਜ਼ਰਬੇ ਦਾ ਭੰਡਾਰ ਲਿਆਉਣਗੇ, ਨਾਲ ਹੀ ਬੱਲੇਬਾਜ਼ ਆਰੋਨ ਜਾਨਸਨ ਅਤੇ ਤੇਜ਼ ਗੇਂਦਬਾਜ਼ ਕਲੀਮ ਸਨਾ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਟੀਮ ਵਿੱਚ ਸਿਰਫ਼ ਚਾਰ ਖਿਡਾਰੀ ਹੀ 30 ਸਾਲ ਤੋਂ ਘੱਟ ਉਮਰ ਦੇ ਹਨ। ਨਿਖਿਲ ਦੱਤਾ ਅਤੇ ਸ਼੍ਰੀਮੰਥਾ ਵਿਜੇਰਤਨੇ ਨੂੰ ਟੀਮ 'ਚ ਜਗ੍ਹਾ ਨਹੀਂ ਮਿਲੀ ਹੈ। ਇਸ ਦੌਰਾਨ ਤਜਿੰਦਰ ਸਿੰਘ ਆਈਸੀਸੀ ਟੀ-20 ਵਿਸ਼ਵ ਕੱਪ 2024 ਲਈ ਰਿਜ਼ਰਵ ਵਜੋਂ ਅਮਰੀਕਾ ਅਤੇ ਵੈਸਟਇੰਡੀਜ਼ ਜਾਣਗੇ।

ਆਗਾਮੀ ਆਈਸੀਸੀ ਈਵੈਂਟ ਟੀ-20 ਵਿਸ਼ਵ ਕੱਪ ਟੂਰਨਾਮੈਂਟ ਵਿੱਚ ਕੈਨੇਡਾ ਦੀ ਪਹਿਲੀ ਭਾਗੀਦਾਰੀ ਹੋਵੇਗੀ। ਸਾਦ ਦੀ ਟੀਮ ਨੂੰ ਸਹਿ ਮੇਜ਼ਬਾਨ ਅਮਰੀਕਾ, ਭਾਰਤ, ਪਾਕਿਸਤਾਨ ਅਤੇ ਆਇਰਲੈਂਡ ਦੇ ਨਾਲ ਗਰੁੱਪ ਏ ਵਿੱਚ ਰੱਖਿਆ ਗਿਆ ਹੈ।

ਉੱਤਰੀ ਅਮਰੀਕਾ ਦੀ ਟੀਮ 1 ਜੂਨ ਨੂੰ ਡਲਾਸ ਵਿੱਚ ਅਮਰੀਕਾ ਦੇ ਖਿਲਾਫ ਆਪਣੇ ਟੂਰਨਾਮੈਂਟ ਦੀ ਸ਼ੁਰੂਆਤ ਕਰੇਗੀ।

ਕੈਨੇਡਾ ਦੀ ਟੀ-20 ਵਿਸ਼ਵ ਕੱਪ 2024 ਦੀ ਟੀਮ ਇਸ ਪ੍ਰਕਾਰ ਹੈ: ਸਾਦ ਬਿਨ ਜ਼ਫਰ (ਕਪਤਾਨ), ਆਰੋਨ ਜੌਹਨਸਨ, ਦਿਲੋਨ ਹੇਇਲਿਗਰ, ਦਿਲਪ੍ਰੀਤ ਬਾਜਵਾ, ਹਰਸ਼ ਠਾਕਰ, ਜੇਰੇਮੀ ਗਾਰਡਨ, ਜੁਨੈਦ ਸਿੱਦੀਕੀ, ਕਲੀਮ ਸਨਾ, ਕੰਵਰਪਾਲ ਤਥਗੁਰ, ਨਵਨੀਤ ਧਾਲੀਵਾਲ, ਨਿਕੋਲਸ ਕਿਰਟਨ, ਪਰਗਟ ਸਿੰਘ, ਰਵਿੰਦਰਪਾਲ ਸਿੰਘ, ਰੇਯਾਨਖਾਨ ਪਠਾਨ, ਸ਼੍ਰੇਅਸ ਮੋਵਾ।

ਰਾਖਵੇਂ: ਤਜਿੰਦਰ ਸਿੰਘ, ਆਦਿਤਿਆ ਵਰਦਰਾਜਨ, ਅੱਮਾਰ ਖਾਲਿਦ, ਜਤਿੰਦਰ ਮਠਾੜੂ, ਪਰਵੀਨ ਕੁਮਾਰ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande