ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਅਤੇ ਰੋਕਥਾਮ ਦੇ ਵਿਸ਼ੇ 'ਤੇ ਸੈਮੀਨਾਰ ਕਰਵਾਇਆ
ਸ੍ਰੀ ਅਨੰਦਪੁਰ ਸਾਹਿਬ, 02 ਮਈ (ਹਿ. ਸ.)। ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਗੀਤਾਂਜਲੀ ਸ਼ਰ
ਸ੍ਰੀ ਅਨੰਦਪੁਰ ਸਾਹਿਬ


ਸ੍ਰੀ ਅਨੰਦਪੁਰ ਸਾਹਿਬ, 02 ਮਈ (ਹਿ. ਸ.)। ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਗੀਤਾਂਜਲੀ ਸ਼ਰਮਾ ਦੀ ਅਗਵਾਈ ਵਿਚ ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਅਤੇ ਰੋਕਥਾਮ ਦੇ ਵਿਸ਼ੇ ਉਤੇ ਜਾਗਰੂਕ ਸੈਮੀਨਾਰ ਕਰਵਾਇਆ ਗਿਆ। ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਪਹਿਲੇ ਸਥਾਨ ਤੇ ਆਉਣ ਵਾਲੀ ਬੀ.ਏ ਭਾਗ ਤੀਜਾ ਦੀ ਬੰਧਨਾ ਅਤੇ ਕ੍ਰਿਸਮਾ ਸ਼ਰਮਾ ਨੇ ਕਿਹਾ ਕਿ ਵਾਤਾਵਰਣ ਪ੍ਰਦੂਸ਼ਣ ਇੱਕ ਵਿਸਵ ਸਮੱਸਿਆ ਹੈ। ਭਾਰਤ ਵਿਚ ਵਾਤਾਵਰਨੀ ਪ੍ਰਦੂਸ਼ਣ ਕਾਰਨ ਆਲਮੀ ਤਪਸ ਵਿਚ ਹੋ ਰਹੇ ਵਾਧੇ ਕਾਰਨ ਸਲਾਨਾ 1.5 ਮਿਲੀਅਨ ਲੋਕ ਮਰ ਰਹੇ ਹਨ ਅਤੇ ਵਾਯੂ ਤੇ ਜਲ ਪ੍ਰਦੂਸ਼ਣ ਕਾਰਨ ਸਲਾਨਾ ਕਰੀਬ 2.18 ਮਿਲੀਅਨ ਲੋਕਾਂ ਦੀ ਮੌਤ ਹੋ ਰਹੀ ਹੈ।

ਵਾਤਾਵਰਨੀ ਪ੍ਰਦੂਸਣ ਦਾ ਮੁੱਖ ਕਾਰਨ ਉਦਯੋਗਾਂ ਵਿਚ ਪ੍ਰਯੋਗ ਹੋਣ ਵਾਲੀਆਂ ਗ੍ਰੀਨ ਗੈਸਾਂ , ਆਵਾਜਾਈ ਦੇ ਸਾਧਨ , ਖੇਤੀਬਾੜੀ ਵਿੱਚ ਪ੍ਰਯੋਗ ਹੋਣ ਵਾਲੀਆਂ ਰਸਾਣਿਕ ਖਾਦਾਂ , ਪਲਾਸਟਿਕ ਦਾ ਅੰਧਾਧੁੰਦ ਪ੍ਰਯੋਗ ਅਤੇ ਜੰਗਲਾਂ ਦੀ ਅੰਨੇਵਾਹ ਕਟਾਈ ਹੈ। ਦੂਜੇ ਨੰਬਰ ਤੇ ਆਉਣ ਵਾਲੀ ਬੀ.ਏ ਭਾਗ ਦੂਜਾ ਦੀ ਕੰਚਨ ਅਤੇ ਬੀ.ਏ ਭਾਗ ਤੀਜਾ ਦੀ ਸਨੇਹਾ ਨੇ ਕਿਹਾ ਕਿ ਦੇਸ਼ ਭਰ ਵਿਚ ਸਲਾਨਾ ਵਿਕਾਸ ਦੇ ਨਾਂ ਤੇ 31 ਲੱਖ ਦਰੱਖਤ ਕੱਟੇ ਜਾ ਰਹੇ ਹਨ। ਦੇਸ਼ ਭਰ 'ਚ ਪਿਛਲੇ ਪੰਜ ਸਾਲਾਂ ਵਿੱਚ 4 ਲੱਖ 68 ਹਜਾਰ 400 ਹੈਕਟੇਅਰ ਜੰਗਲ ਕੱਟੇ ਗਏ ਹਨ। ਇਸ ਨਾਲ ਪੰਛੀਆਂ ਅਤੇ ਜੰਗਲੀ ਜੀਵਾਂ ਦੀਆਂ ਕਈ ਪ੍ਰਜਾਤੀਆਂ ਲੁਪਤ ਹੋਣ ਦੀ ਕਗਾਰ ਤੇ ਹਨ। ਜੰਗਲਾਂ ਦੀ ਕਟਾਈ ਨਾਲ ਆਲਮੀ ਤਪਸ ਵਿਚ ਵਾਧਾ ਹੋਣ ਕਾਰਨ ਹਿਮਾਲੀਆਂ ਖੇਤਰ ਦੇ 20.5 ਮੀਟਰ ਦੇ ਖੇਤਰ ਦੇ ਗਲੇਸ਼ੀਅਰ ਸਲਾਨਾ ਪਿੰਘਲ ਰਹੇ ਹਨ ਅਤੇ 200 ਗਲੇਸ਼ੀਅਰ ਪਿੰਘਲਣ ਦਾ ਖਤਰਾ ਬਣਿਆ ਹੋਇਆ ਹੈ।

ਤੀਜੇ ਨੰਬਰ ਤੇ ਆਉਣ ਵਾਲੇ ਬੀ.ਏ ਭਾਗ ਪਹਿਲਾਂ ਦੇ ਅਮਨਦੀਪ ਅਤੇ ਨਾਜੀਆ ਨੇ ਕਿਹਾ ਕਿ ਪਲਾਸਟਿਕ ਦੇ ਅੰਧਾਧੁੰਦ ਪ੍ਰਯੋਗ ਕਾਰਨ ਸਮੁੰਦਰ ਦੇ ਪ੍ਰਤੀ ਮੀਲ ਵਰਗ ਵਿਚ ਪਲਾਸਟਿਕ ਦੇ 46 ਹਜ਼ਾਰ ਟੁੱਕੜੇ ਫੈਲੇ ਹੋਏ ਹਨ। ਇਸ ਨਾਲ ਇੱਕ ਲੱਖ ਸਮੁੰਦਰੀ ਜੀਵ ਸਲਾਨਾ ਮਰ ਰਹੇ ਹਨ ਅਤੇ ਕਈ ਮੱਛੀਆਂ ਦੀਆਂ ਪ੍ਰਜਾਤੀਆਂ ਲੁਪਤ ਹੋ ਰਹੀਆਂ ਹਨ। ਭਾਰਤ ਵਿਚ ਪ੍ਰਤੀ ਵਿਅਕਤੀ ਸਲਾਨਾ 46 ਸਿੰਗਲ ਪੀਸ ਪਲਾਸਟਿਕ ਪ੍ਰਯੋਗ ਕਰ ਰਿਹਾ ਹੈ ਅਤੇ ਇਸ ਨਾਲ ਦੇਸ਼ `ਚ ਸਲਾਨਾ 94.6 ਲੱਖ ਟਨ ਕਚਰਾ ਪੈਦਾ ਹੋ ਰਿਹਾ ਹੈ। ਹਰ ਵਿਅਕਤੀ ਹਫਤੇ ਵਿਚ 5 ਗ੍ਰਾਮ ਮਾਈਕਰੋ ਪਲਾਸਟਿਕ ਕਣ ਨਿਗਲ ਰਿਹਾ ਹੈ, ਜਿਸ ਨਾਲ ਕੈਂਸਰ ਦੀ ਬੀਮਾਰੀ ਵਿਚ ਵਾਧਾ ਹੋ ਰਿਹਾ ਹੈ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande