ਕੋਟਕਪੂਰਾ: ਕਰਮਜੀਤ ਅਨਮੋਲ ਦੇ ਹੱਕ 'ਚ ਆਪ ਦੇ ਮਹਿਲਾ ਵਿੰਗ ਵੱਲੋਂ ਡੋਰ-ਟੂ-ਡੋਰ ਪ੍ਰਚਾਰ
ਕੋਟਕਪੂਰਾ, 02 ਮਈ (ਹਿ. ਸ.)। ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ’ਚ ਪ
ਕੋਟਕਪੂਰਾ


ਕੋਟਕਪੂਰਾ, 02 ਮਈ (ਹਿ. ਸ.)। ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ’ਚ ਪਾਰਟੀ ਦੇ ਮਹਿਲਾ ਵਿੰਗ ਦੇ ਸੂਬਾਈ ਮੀਤ ਪ੍ਰਧਾਨ ਰਿੰਪੀ ਗਰੇਵਾਲ ਅਤੇ ਅਮਨਦੀਪ ਕੌਰ ਖਾਰਾ ਦੀ ਅਗਵਾਈ ਵਿੱਚ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵੱਖ ਵੱਖ ਪਿੰਡਾਂ ’ਚ ਕਰਮਜੀਤ ਅਨਮੋਲ ਦੀ ਧਰਮਪਤਨੀ ਗੁਰਜੋਤ ਕੌਰ ਅਤੇ ਬੇਟੀ ਨਾਲ ਜਿੱਥੇ ਚੋਣ ਪ੍ਰਚਾਰ ਕੀਤਾ ਗਿਆ, ਉੱਥੇ ਵੋਟ ਦੀ ਵਰਤੋਂ ਸੋਚ ਸਮਝ ਕੇ ਕਰਨ ਸਬੰਧੀ ਪ੍ਰੇਰਿਤ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਆਖਿਆ ਕਿ ਰਵਾਇਤੀ ਪਾਰਟੀਆਂ ਦੇ ਮੁਖੌਟੇ ਬਦਲ ਬਦਲ ਕੇ ਆਉਂਦੇ ਰਹੇ ਆਗੂਆਂ ਨੇ ਇਸ ਇਲਾਕੇ ਦਾ ਕੱਖ ਵੀ ਨਹੀਂ ਸਵਾਰਿਆ ਪਰ ਹੁਣ ਲੋਕ ਜਾਗਰੂਕ ਹੋ ਰਹੇ ਹਨ।

ਨੇੜਲੇ ਪਿੰਡਾਂ ਠਾੜੇ, ਮੌੜ, ਹਰੀਨੌ ਆਦਿ ਵਿਖੇ ਉਪਰੋਕਤ ਸੂਬਾਈ ਮਹਿਲਾ ਆਗੂਆਂ ਸਮੇਤ ਹਲਕਾ ਕੋਆਰਡੀਨੇਟਰ ਰੂਬੀ ਰਾਣੀ ਅਤੇ ਸਰਬਜੀਤ ਕੌਰ ਨੇ ਦੱਸਿਆ ਕਿ ਕਰਮਜੀਤ ਅਨਮੋਲ ਦਾ ਪਰਿਵਾਰ ਧਰਤੀ ਨਾਲ ਜੁੜਿਆ ਹੋਇਆ ਹੈ ਅਤੇ ਗੁਰਬਤ ਦੀ ਜਿੰਦਗੀ ਜਿਉਣ ਕਰਕੇ ਇਸ ਪਰਿਵਾਰ ਨੇ ਬਹੁਤ ਉਤਰਾ ਚੜਾਅ ਦੇਖੇ ਹਨ, ਜਿਸ ਕਰਕੇ ਇਹ ਪਰਿਵਾਰ ਗਰੀਬ ਦੀਆਂ ਜਰੂਰਤਾਂ ਅਤੇ ਮੁਸ਼ਕਿਲਾਂ ਨੂੰ ਭਲੀ-ਭਾਂਤ ਜਾਣਦਾ ਹੈ। ਮਨਦੀਪ ਸਿੰਘ ਮਿੰਟੂ ਗਿੱਲ ਅਤੇ ਮਨਜੀਤ ਸ਼ਰਮਾ ਨੇ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਆਮ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਬਾਰੇ ਵਿਸਥਾਰ ਵਿੱਚ ਵਰਨਣ ਕੀਤਾ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande