ਸੀਜੀਸੀ ਲਾਂਡਰਾਂ ਵਿਖੇ ਵਿਗਿਆਨ ਤੇ ਤਕਨਾਲੋਜੀ 'ਚ ਕੰਪਿਊਟੇਸ਼ਨਲ ਵਿਧੀਆਂ ਸੰਬੰਧੀ ਚੌਥੀ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ
ਮੁਹਾਲੀ, 02 ਮਈ (ਹਿ. ਸ.)। ਕੰਪਿਊਟਰ ਸਾਇੰਸ ਇੰਜਨੀਅਰਿੰਗ (ਸੀਐਸਈ) ਅਤੇ ਸੂਚਨਾ ਤਕਨਾਲੋਜੀ (ਆਈਟੀ), ਸੀਈਸੀ, ਸੀਜੀਸੀ ਲਾ
ਮੁਹਾਲੀ


ਮੁਹਾਲੀ, 02 ਮਈ (ਹਿ. ਸ.)। ਕੰਪਿਊਟਰ ਸਾਇੰਸ ਇੰਜਨੀਅਰਿੰਗ (ਸੀਐਸਈ) ਅਤੇ ਸੂਚਨਾ ਤਕਨਾਲੋਜੀ (ਆਈਟੀ), ਸੀਈਸੀ, ਸੀਜੀਸੀ ਲਾਂਡਰਾਂ ਦੇ ਵਿਭਾਗਾਂ ਵੱਲੋਂ ਅੱਜ ਵਿਗਿਆਨ ਅਤੇ ਤਕਨਾਲੋਜੀ (ਆਈਸੀਸੀਐਮਐਸਟੀ-2024) ਵਿੱਚ ਕੰਪਿਊਟੇਸ਼ਨਲ ਢੰਗਾਂ ਸੰਬੰਧੀ ਚੌਥੀ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕੀਤਾ ਗਿਆ। ਇਸ ਦੋ ਰੋਜ਼ਾ ਪ੍ਰੋਗਰਾਮ ਦਾ ਮੁੱਖ ਮਕਸਦ ਅੰਤਰ ਅਨੁਸ਼ਾਸਨੀ ਖੋਜ ਅਤੇ ਨਵੀਨਤਾ ਨੂੰ ਬੜਾਵਾ ਦੇਣਾ ਹੈ। ਇਸ ਦੇ ਨਾਲ ਹੀ ਇਹ ਕਾਨਫਰੰਸ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗੀ ਖੋਜ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਸੀਜੀਸੀ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਨੂੰ ਰੇਖਾਂਕਿਤ ਕਰਦੀ ਹੈ। ਕਾਨਫਰੰਸ ਲਈ ਕੁੱਲ 759 ਪੇਪਰ ਜਮ੍ਹਾ ਕੀਤੇ ਗਏ ਅਤੇ ਸਖ਼ਤ ਪੀਅਰ ਸਮੀਖਿਆ ਉਪਰੰਤ, ਪੇਸ਼ਕਾਰੀ ਲਈ 167 ਪੇਪਰਾਂ ਦੀ ਚੋਣ ਕੀਤੀ ਗਈ।ਕਾਨਫਰੰਸ ਦੇ ਪਹਿਲੇ ਦਿਨ 350 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ, ਜਿਸ ਵਿੱਚ 15 ਉੱਘੀਆਂ ਸ਼ਖਸੀਅਤਾਂ ਵੀ ਸ਼ਾਮਲ ਸਨ, ਜੋ ਵਰਚੁਲੀ ਅਤੇ ਵਿਅਕਤੀਗਤ ਤੌਰ ’ਤੇ ਪ੍ਰੋਗਰਾਮ ਦੇ ਦੋਵੇਂ ਦਿਨ ਚਰਚਾ ਸੈਸ਼ਨਾਂ ਅਤੇ ਪੇਸ਼ਕਾਰੀਆਂ ਵਿੱਚ ਸ਼ਾਮਲ ਹੋਣ ਲਈ ਤਿਆਰ ਸਨ। ਇਸ ਤੋਂ ਇਲਾਵਾ ਮੁੱਖ ਮਹਿਮਾਨਾਂ ਖੋਜ ਯੋਗਦਾਨਾਂ ਨੂੰ ਦਰਸਾਉਂਦਾ ਇੱਕ ਸੋਵੀਨਾਰ ਵੀ ਜਾਰੀ ਕੀਤਾ ਗਿਆ।

ਇਸ ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਵਿੱਚ ਆਈਕੇਜੀਪੀਟੀਯੂ ਜਲੰਧਰ ਦੇ ਵਾਈਸ ਚਾਂਸਲਰ ਪ੍ਰੋ.(ਡਾ.) ਸੁਸ਼ੀਲ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਾਲ ਪ੍ਰੋ. (ਡਾ.) ਦਿਿਵਆ ਬਾਂਸਲ, ਪ੍ਰੋਫ਼ੈਸਰ (ਸੀਐਸਈ) ਅਤੇ ਮੁਖੀ (ਸਾਈਬਰ ਸੁਰੱਖਿਆ ਰਿਸਰਚ ਸੈਂਟਰ) ਪੰਜਾਬ ਇੰਜਨੀਅਰਿੰਗ ਕਾਲਜ, ਚੰਡੀਗੜ੍ਹ (ਡੀਮਡ ਟੂ ਬੀ ਯੂਨੀਵਰਸਿਟੀ) ਗੈਸਟ ਆਫ ਆਨਰ ਵਜੋਂ ਸ਼ਾਮਲ ਹੋਏ ਅਤੇ ਨਾਲ ਹੀ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ, ਉੱਤਰਾਖੰਡ ਦੇ ਡਾਇਰੈਕਟਰ ਪ੍ਰੋ.(ਡਾ.) ਲਲਿਤ ਕੁਮਾਰ ਅਵਸਥੀ ਨੇ ਵੀ ਇਸ ਪ੍ਰੋਗਰਾਮ ਵਿੱਚ ਵਰਚੁਲੀ ਹਾਜ਼ਰੀ ਲਗਾਈ। ਡਾ.ਪੀ.ਐਨ. ਰੀਸ਼ੀਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਡਾ.ਰਾਜਦੀਪ ਸਿੰਘ, ਕਾਰਜਕਾਰੀ ਨਿਰਦੇਸ਼ਕ (ਇੰਜੀਨੀਅਰਿੰਗ) ਅਤੇ ਡਾ.ਰੂਚੀ ਸਿੰਗਲਾ, ਨਿਰਦੇਸ਼ਕ ਖੋਜ ਅਤੇ ਵਿਕਾਸ, ਸੀਜੀਸੀ ਲਾਂਡਰਾਂ, ਨੇ ਆਏ ਹੋਏ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਇਲਾਵਾ ਰੇਜ਼ਜ਼ੋ ਯੂਨੀਵਰਸਿਟੀ ਆਫ ਟੈਕਨਾਲੋਜੀ ਪੋਲੈਂਡ ਤੋਂ ਪ੍ਰੋ.(ਡਾ.) ਮਾਰੇਕ ਬੋਲਨੋਵਸਕੀ ਅਤੇ ਫਿਲੀਪੀਨਜ਼ ਦੀ ਡੀ ਲਾ ਸਲੇ ਯੂਨੀਵਰਸਿਟੀ ਤੋਂ ਪ੍ਰੋ.(ਡਾ.) ਡੇਨੀਅਲ ਡੀ ਦਾਸੀਗ ਜੂਨੀਅਰ ਸਣੇ ਹੋਰ ਪ੍ਰਮੁੱਖ ਬੁਲਾਰਿਆਂ ਨੇ ਕਾਨਫਰੰਸ ਦੇ ਵਿਸ਼ੇ ਸਬੰੰਧੀ ਆਪਣੇ ਵਿਚਾਰ ਪੇਸ਼ ਕੀਤੇ।

ਆਈਸੀਸੀਐਮਐਸਟੀ-2024 ਦੀਆਂ ਕਾਰਵਾਈਆਂ ਨੂੰ ਟੇਲਰ ਅਤੇ ਫਰਾਂਸਿਸ (ਸੀਆਰਸੀ ਪ੍ਰੈਸ) ਵੱਲੋਂ ਸਕੋਪਸ ਇੰਡੈਕਸਡ ਸੀਰੀਜ਼ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ ਜੋ ਖੋਜ ਨਤੀਜਿਆਂ ਦੀ ਦਿੱਖ ਅਤੇ ਪ੍ਰਭਾਵ ਨੂੰ ਹੋਰ ਵਧਾਵੇਗਾ।

ਪ੍ਰੋਗਰਾਮ ਦੇ ਉਦਘਾਟਨ ਦੌਰਾਨ ਗੱਲਬਾਤ ਕਰਦਿਆਂ ਆਈਕੇਜੀਪੀਟੀਯੂ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਸੁਸ਼ੀਲ ਮਿੱਤਲ ਨੇ ਕਾਨਫਰੰਸ ਦੇ ਆਯੋਜਨ ਲਈ ਸੀਜੀਸੀ ਲਾਂਡਰਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਤਕਨੀਕੀ ਸਿੱਖਿਆ ਨੂੰ ਉਦਯੋਗ ਦੀਆਂ ਜ਼ਰੂਰਤਾਂ ਨਾਲ ਜੋੜਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਿਦਆਰਥੀਆਂ ਨੂੰ ਨਵੀਨਤਾ ਨੂੰ ਅਪਣਾਉਣ ਅਤੇ ਸਮਾਜਿਕ ਚੁਣੌਤੀਆਂ ਦੇ ਹੱਲ ਲਈ ਯਤਨ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਡਾ.ਮਿੱਤਲ ਨੇ ਕੋਰਸ ਪਾਠਕ੍ਰਮ ਵਿੱਚ ਉਦਯੋਗਿਕ ਸਿਖਲਾਈ ਸ਼ੁਰੂ ਕਰਨ ਦੇ ਯਤਨਾਂ ਵਿੱਚ ਸਾਰੇ ਤਕਨੀਕੀ ਸਿੱਖਿਆ ਕਾਲਜਾਂ ਦਾ ਸਮਰਥਨ ਕਰਨ ਲਈ ਆਈਕੇਜੀਪੀਟੀਯੂ ਦੀ ਵਚਨਬੱਧਤਾ ਨੂੰ ਦੁਹਰਾਇਆ, ਤਾਂ ਜੋ ਉਦਯੋਗ ਅਕਾਦਮਿਕ ਪਾੜੇ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਆਪਣੇ ਸਮਾਪਤੀ ਭਾਸ਼ਣ ਵਿੱਚ ਵਿਿਦਆਰਥੀਆਂ ਨੂੰ ਸਖ਼ਤ ਮਿਹਨਤ ਦੀ ਸ਼ਕਤੀ ਵਿੱਚ ਵਿਸ਼ਵਾਸ ਰੱਖਣ ਦੀ ਅਪੀਲ ਕੀਤੀ।

ਇਸ ਉਪਰੰਤ ਆਪਣੇ ਸੰਬੋਧਨ ਵਿੱਚ ਪ੍ਰੋ. (ਡਾ.) ਦਿਿਵਆ ਬਾਂਸਲ ਨੇ ਵਿਿਦਆਰਥੀਆਂ ਨੂੰ ਵਿਕਾਸ ਭਰਪੂਰ ਮਾਇੰਡਸੈੱਟ ਰੱਖਣ ਦੀ ਅਪੀਲ ਕੀਤੀ ਅਤੇ ਨਿਰੰਤਰ ਸਿੱਖਦੇ ਰਹਿਣ ਦੇ ਨਾਲ-ਨਾਲ ਨੈਤਿਕ ਨਵੀਨਤਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ, ਜੋ ਉਨ੍ਹਾਂ ਨੂੰ ਆਪਣੇ ਵੱਲੋਂ ਚੁਣੇ ਹੋਏ ਕਿਸੇ ਵੀ ਉਦਯੋਗ ਵਿੱਚ ਕੰਮ ਕਰਨ ਦੇ ਮਾਹਰ ਬਣਾਉਣ ਵਿੱਚ ਸਹਾਇਕ ਹੋਵੇਗੀ। ਇਸ ਦੇ ਨਾਲ ਹੀ (ਪ੍ਰੋ.) ਡਾ.ਬਾਂਸਲ ਨੇ ਵਿਿਦਆਰਥੀਆਂ ਨੂੰ ਨਵੀਨਤਾਕਾਰੀ, ਨੈਤਿਕ ਅਤੇ ਟਿਕਾਊ ਵਿਚਾਰਾਂ ਦੀ ਖੋਜ ਕਰਨ ਲਈ ਪ੍ਰੋਤਸਾਹਿਤ ਕੀਤਾ ਅਤੇ ਨਾਲ ਹੀ ਅਸਫਲਤਾਵਾਂ ਨੂੰ ਸਿੱਖਣ ਦੇ ਮੌਕਿਆਂ ਦੇ ਤੌਰ ’ਤੇ ਸਵਿਕਾਰ ਕਰਨ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ। ਗੱਲਬਾਤ ਦੌਰਾਨ ਉਨ੍ਹਾਂ ਨੇ ਵਿਿਦਆਰਥੀਆਂ ਨੂੰ ਗਿਆਨ ਵਧਾਉਣ ਅਤੇ ਸਿੱਖਿਆ ਦੇ ਖੇਤਰ ਵਿੱਚ ਸਾਥੀਆਂ ਨਾਲ ਨੈਟਵਰਕ ਵਿੱਚ ਵਾਧਾ ਕਰਨ ਲਈ ਕਾਨਫਰੰਸਾਂ ਵਿੱਚ ਸਰਗਰਮੀ ਨਾਲ ਹਿੱਸਾ ਲੈੱਦੇ ਰਹਿਣ ਲਈ ਪ੍ਰੇਰਿਤ ਕੀਤਾ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande