ਚੋਣ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਵਾਲੇ ਚੋਣ ਅਮਲੇ ਵਿਰੁੱਧ ਲੋਕ ਪ੍ਰਤੀਨਿਧਤਾ ਐਕਟ ਤਹਿਤ ਹੋਵੇਗੀ ਐਫ.ਆਈ.ਆਰ.ਦਰਜ- ਜ਼ਿਲ੍ਹਾ ਚੋਣ ਅਫ਼ਸਰ
ਜਲੰਧਰ, 02 ਮਈ (ਹਿ. ਸ.) ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਵਲੋਂ ਚੋਣ ਅਮਲੇ ਨੂੰ ਜਲੰਧਰ ਲੋਕ
ਚੋਣ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਵਾਲੇ ਚੋਣਅਮਲੇ ਵਿਰੁੱਧ ਲੋਕ ਪ੍ਰਤੀਨਿਧਤਾ ਐਕਟ ਤਹਿਤ ਹੋਵੇਗੀ ਐਫ.ਆਈ.ਆਰ.ਦਰਜ- ਜ਼ਿਲ੍ਹਾ ਚੋਣ ਅਫ਼ਸਰ


ਜਲੰਧਰ, 02 ਮਈ (ਹਿ. ਸ.) ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਵਲੋਂ ਚੋਣ ਅਮਲੇ ਨੂੰ ਜਲੰਧਰ ਲੋਕ ਸਭਾ ਹਲਕੇ ਦੀ ਚੋਣ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਉਨਾਂ ਦੀ ਸਹੂਲਤ ਲਈ 5 ਮਈ ਨੂੰ ਕਰਵਾਏ ਜਾ ਰਹੇ ਸਿਖਲਾਈ ਸ਼ੈਸਨ ਵਿੱਚ ਚੋਣ ਅਮਲੇ ਨੂੰ ਹਾਜ਼ਰੀ ਯਕੀਨੀ ਬਣਾਉਣ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ। ਡਾ.ਅਗਰਵਾਲ ਵਲੋਂ ਗੈਰ ਹਾਜ਼ਰ ਰਹਿਣ ਵਾਲੇ ਅਮਲੇ ਨੂੰ ਕਾਨੂੰਨੀ ਕਾਰਵਾਈ ਜਿਸ ਵਿੱਚ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 134 ਅਧੀਨ ਐਫ.ਆਈ.ਆਰਜ ਅਤੇ ਵਿਭਾਗੀ ਕਾਰਵਾਈ ਬਾਰੇ ਤਾੜਨਾ ਕੀਤੀ ਗਈ। ਗੈਰ ਹਾਜ਼ਰ ਰਹਿਣ ਵਾਲੇ ਚੋਣ ਅਮਲੇ ਖਿਲਾਫ਼ ਜ਼ੀਰੋ ਟੋਲਰੈਂਸ ’ਤੇ ਜ਼ੋਰ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਚੋਣ ਅਮਲੇ ਨੂੰ ਅਪੀਲ ਕੀਤੀ ਕਿ ਦੇਸ਼ ਦੇ ਲੋਕਤੰਤਰ ਦੇ ਇਸ ਸਭ ਤੋਂ ਵੱਡੇ ਤਿਉਹਾਰ ਪ੍ਰਤੀ ਆਪਣੀ ਡਿਊਟੀ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਨਿਭਾਇਆ ਜਾਵੇ।

ਉਨ੍ਹਾਂ ਜ਼ਿਕਰ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਕਰਵਾਏ ਜਾ ਰਹੇ ਸਮੁੱਚੇ ਸਿਖਲਾਈ ਸੈਸ਼ਨਾਂ ਦੌਰਾਨ 10699 ਚੋਣ ਅਮਲੇ ਨੂੰ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਚੋਣ ਅਮਲੇ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟਸ ਮਸ਼ੀਨਾਂ ਸੌਂਪਣ ਤੋਂ ਇਲਾਵਾ ਸਮੁੱਚੀ ਚੋਣ ਪ੍ਰਕਿਰਿਆ ਬਾਰੇ ਜਾਣੂੰ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਚੋਣ ਅਮਲੇ ਦੀ ਜਾਣਕਾਰੀ ਵਿੱਚ ਵਾਧਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ ਲਈ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਫਿਲੌਰ, ਨਕੋਦਰ ਲਈ ਗੁਰੂ ਨਾਨਕ ਨੈਸ਼ਨਲ ਕਾਲਜ, ਨਕੋਦਰ, ਸ਼ਾਹਕੋਟ ਲਈ ਸਰਕਾਰੀ ਕਾਲਜ ਸ਼ਾਹਕੋਟ, ਕਰਤਾਰਪੁਰ ਲਈ ਲਾਇਲਪੁਰ ਖਾਲਸਾ ਕਾਲਜ ਵੂਮੈਨ ਕੈਂਟ ਰੋਡ, ਜਲੰਧਰ ਪੱਛਮੀ ਲਈ ਡਾ.ਭੀਮ ਰਾਓ ਅੰਬੇਡਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ ਬੂਟਾ ਮੰਡੀ, ਜਲੰਧਰ ਕੇਂਦਰੀ ਲਈ ਏ.ਪੀ.ਜੇ. ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇੰਜੀਨੀਅਰਿੰਗ ਰਾਮਾ ਮੰਡੀ, ਜਲੰਧਰ ਉਤੱਰੀ ਲਈ ਡੇਵੀਅੇਟ, ਜਲੰਧਰ ਕੈਂਟ ਲਈ ਜੀ.ਐਨ.ਡੀ.ਯੂ. ਕਾਲਜ ਲਾਡੋਵਾਲੀ ਰੋਡ ਅਤੇ ਵਿਧਾਨ ਸਭਾ ਹਲਕਾ ਆਦਮਪੁਰ ਲਈ ਕੇ.ਐਮ.ਵੀ. ਸੰਸਕ੍ਰਿਤ ਸਕੂਲ ਟਾਂਡਾ ਰੋਡ ਜਲੰਧਰ ਵਿਖੇ ਚੋਣ ਅਮਲੇ ਨੂੰ ਸਿਖਲਾਈ ਦਿੱਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ/ ਅਸ਼ਵਨੀ ਠਾਕੁਰ/ਸੰਜੀਵ


 rajesh pande