ਹਲਕਾਵਾਰ ਵੰਡ ਲਈ ਈ.ਵੀ.ਐਮ. ਤੇ ਵੀ.ਵੀ.ਪੈਟ ਮਸ਼ੀਨਾਂ ਦੀ ਪਹਿਲੀ ਰੈਂਡਮਾਈਜ਼ੇਸ਼ਨ ਹੋਈ
ਜਲੰਧਰ, 02 ਮਈ (ਹਿ. ਸ.) ਲੋਕ ਸਭਾ ਚੋਣਾਂ-2024 ਦੌਰਾਨ 1 ਜੂਨ ਨੂੰ ਵੋਟਾਂ ਵਾਲੇ ਦਿਨ ਵਰਤੀਆਂ ਜਾਣ ਵਾਲੀਆਂ ਇਲੈਕਟ੍ਰਾਨਿ
ਹਲਕਾਵਾਰ ਵੰਡ ਲਈ ਈ.ਵੀ.ਐਮ. ਤੇ ਵੀ.ਵੀ.ਪੈਟਮਸ਼ੀਨਾਂ ਦੀ ਪਹਿਲੀ ਰੈਂਡਮਾਈਜ਼ੇਸ਼ਨ ਹੋਈ


ਜਲੰਧਰ, 02 ਮਈ (ਹਿ. ਸ.) ਲੋਕ ਸਭਾ ਚੋਣਾਂ-2024 ਦੌਰਾਨ 1 ਜੂਨ ਨੂੰ ਵੋਟਾਂ ਵਾਲੇ ਦਿਨ ਵਰਤੀਆਂ ਜਾਣ ਵਾਲੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਅਤੇ ਵੀ.ਵੀ.ਪੈਟ ਮਸ਼ੀਨਾਂ ਦੀ ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਨਿਗਰਾਨੀ ਹੇਠ ਪਹਿਲੀ ਰੈਂਡਮਾਈਜ਼ੇਸ਼ਨ ਕਰਵਾਈ ਗਈ।

ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ, ਜਿਨ੍ਹਾਂ ਨੂੰ ਵਿਧਾਨ ਸਭਾ ਹਲਕਾਵਾਰ ਅਲਾਟ ਕੀਤੀਆਂ ਗਈਆਂ ਈ.ਵੀ.ਐਮਜ਼ ਅਤੇ ਵੀ.ਪੀ.ਪੈਟ ਮਸ਼ੀਨਾਂ ਦੀਆਂ ਤਸਦੀਕਸ਼ੁਦਾ ਸੂਚੀਆਂ ਪ੍ਰਦਾਨ ਕੀਤੀਆਂ ਗਈਆਂ।

ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਲ 2442 ਬੈਲਟ ਯੂਨਿਟ, 2442 ਕੰਟਰੋਲ ਯੂਨਿਟ ਅਤੇ 2637 ਵੀ.ਵੀ.ਪੈਟ (ਰਿਜ਼ਰਵ ਸਮੇਤ) ਦੀ ਹਲਕਾਵਾਰ ਵੰਡ ਲਈ ਰੈਂਡਮਾਈਜ਼ੇਸ਼ਨ ਦੀ ਪ੍ਰਕਿਰਿਆ ਐਨ.ਆਈ.ਸੀ. ਦੇ ਈ.ਐਮ.ਐਸ. ਸਾਫਟਵੇਅਰ ਰਾਹੀਂ ਅਮਲ ਵਿੱਚ ਲਿਆਂਦੀ ਗਈ ਹੈ।

ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ ਲਈ 302 ਬੈਲਟ ਯੂਨਿਟ, 302 ਕੰਟਰੋਲ ਯੂਨਿਟ ਅਤੇ 326 ਵੀ.ਵੀ.ਪੈਟ ਮਸ਼ੀਨਾਂ ਅਲਾਟ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਨਕੋਦਰ ਲਈ 315 ਬੈਲਟ ਯੂਨਿਟ, 315 ਕੰਟਰੋਲ ਯੂਨਿਟ ਅਤੇ 340 ਵੀ.ਵੀ.ਪੈਟ, ਹਲਕਾ ਸ਼ਾਹਕੋਟ ਲਈ 312 ਬੈਲਟ ਯੂਨਿਟ, 312 ਕੰਟਰੋਲ ਯੂਨਿਟ ਅਤੇ 337 ਵੀ.ਵੀ.ਪੈਟ, ਕਰਤਾਰਪੁਰ ਲਈ 283 ਬੈਲਟ ਯੂਨਿਟ, 283 ਕੰਟਰੋਲ ਯੂਨਿਟ ਅਤੇ 305 ਵੀ.ਵੀ.ਪੈਟ ਅਤੇ ਹਲਕਾ ਆਦਮਪੁਰ ਲਈ 263 ਬੈਲਟ ਯੂਨਿਟ, 263 ਕੰਟਰੋਲ ਯੂਨਿਟ ਅਤੇ 284 ਵੀ.ਵੀ. ਪੈਟ ਮਸ਼ੀਨਾਂ ਅਲਾਟ ਕੀਤੀਆਂ ਗਈਆਂ ਹਨ।ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਲਈ 228 ਬੈਲਟ ਯੂਨਿਟ, 228 ਕੰਟਰੋਲ ਯੂਨਿਟ, 246 ਵੀ.ਵੀ.ਪੈਟ, ਜਲੰਧਰ ਕੇਂਦਰੀ ਲਈ 232 ਬੈਲਟ ਯੂਨਿਟ, 232 ਕੰਟਰੋਲ ਯੂਨਿਟ ਅਤੇ 251 ਵੀ.ਵੀ.ਪੈਟ, ਜਲੰਧਰ ਉੱਤਰੀ ਲਈ 244 ਬੈਲਟ ਯੂਨਿਟ, 244 ਕੰਟਰੋਲ ਯੂਨਿਟ ਅਤੇ 264 ਵੀ.ਵੀ.ਪੈਟ ਅਤੇ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਲਈ 263 ਬੈਲਟ ਯੂਨਿਟ, 263 ਕੰਟਰੋਲ ਯੂਨਿਟ ਅਤੇ 284 ਵੀ.ਵੀ.ਪੈਟ ਮਸ਼ੀਨਾਂ ਅਲਾਟ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 20 ਫੀਸਦੀ ਬੈਲਟ ਯੂਨਿਟ, 20 ਫੀਸਦੀ ਕੰਟਰੋਲ ਯੂਨਿਟ ਅਤੇ 30 ਫੀਸਦੀ ਵੀ.ਵੀ.ਪੈਟ ਮਸ਼ੀਨਾਂ ਵਿਧਾਨ ਸਭਾ ਹਲਕਾ ਵਾਰ ਰਾਖਵੀਆਂ ਰੱਖੀਆਂ ਜਾਣਗੀਆਂ।

ਡਾ. ਹਿਮਾਂਸ਼ੂ ਨੇ ਅੱਗੇ ਦੱਸਿਆ ਕਿ ਰੈਂਡਮਾਈਜ਼ੇਸ਼ਨ ਤੋਂ ਬਾਅਦ ਪ੍ਰਾਪਤ ਸੂਚੀ ਅਨੁਸਾਰ 3 ਤੋਂ 10 ਮਈ ਤੱਕ ਸੈਗਰੀਗੇਸ਼ਨ ਉਪਰੰਤ ਇਨ੍ਹਾਂ ਮਸ਼ੀਨਾਂ ਦੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ 13 ਤੋਂ 17 ਮਈ ਤੱਕ ਜ਼ਿਲ੍ਹਾ ਵੇਅਰ ਹਾਊਸ ਤੋਂ ਹਲਕਾ ਵਾਰ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਵੰਡ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਇਹ ਮਸ਼ੀਨਾਂ ਪ੍ਰੀ-ਪੋਲ ਈ.ਵੀ.ਐਮ. ਸਟਰਾਂਗ ਰੂਮ ਵਿੱਚ ਰੱਖੀਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਿੰਗ ਮਸ਼ੀਨਾਂ ਦੀ ਬੂਥਵਾਰ ਵੰਡ ਲਈ ਦੂਜੀ ਰੈਂਡਮਾਈਜ਼ੇਸ਼ਨ 18 ਮਈ ਨੂੰ ਹੋਵੇਗੀ ਅਤੇ ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਦੀ ਸੂਚੀ ਫਾਈਨਲ ਹੋਣ ਉਪਰੰਤ 21 ਤੇ 22 ਮਈ ਨੂੰ ਮਸ਼ੀਨਾਂ ਦੀ ਤਿਆਰੀ ਮੁਕੰਮਲ ਕਰਵਾਈ ਜਾਵੇਗੀ। ਚੋਣ ਪ੍ਰਕਿਰਿਆ ਨੂੰ ਅਮਨ-ਅਮਾਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਦੀ ਵਚਨਬੱਧਤਾ ਦਹੁਰਾਉਂਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ।

ਹਿੰਦੂਸਥਾਨ ਸਮਾਚਾਰ/ ਅਸ਼ਵਨੀ ਠਾਕੁਰ/ਸੰਜੀਵ


 rajesh pande