ਰੀਅਲ ਅਸਟੇਟ ਕੰਪਨੀ ਗੋਦਰੇਜ ਪ੍ਰਾਪਰਟੀਜ਼ ਦਾ ਮੁਨਾਫਾ ਚੌਥੀ ਤਿਮਾਹੀ 'ਚ 14 ਫੀਸਦੀ ਵਧਿਆ
ਨਵੀਂ ਦਿੱਲੀ, 03 ਮਈ (ਹਿ.ਸ.)। ਰੀਅਲ ਅਸਟੇਟ ਕੰਪਨੀ ਗੋਦਰੇਜ ਪ੍ਰਾਪਰਟੀ ਲਿਮਿਟੇਡ ਨੇ ਵਿੱਤੀ ਸਾਲ 2023-24 ਦੀ ਚੌਥੀ ਤਿਮ
026


ਨਵੀਂ ਦਿੱਲੀ, 03 ਮਈ (ਹਿ.ਸ.)। ਰੀਅਲ ਅਸਟੇਟ ਕੰਪਨੀ ਗੋਦਰੇਜ ਪ੍ਰਾਪਰਟੀ ਲਿਮਿਟੇਡ ਨੇ ਵਿੱਤੀ ਸਾਲ 2023-24 ਦੀ ਚੌਥੀ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। 31 ਮਾਰਚ ਨੂੰ ਖਤਮ ਚੌਥੀ ਤਿਮਾਹੀ 'ਚ ਕੰਪਨੀ ਦਾ ਮੁਨਾਫਾ 14 ਫੀਸਦੀ ਵਧ ਕੇ 471.26 ਕਰੋੜ ਰੁਪਏ ਰਿਹਾ ਹੈ। ਕੰਪਨੀ ਨੇ ਇਸ ਤੋਂ ਪਿਛਲੇ ਵਿੱਤੀ ਸਾਲ 2022-23 ਦੀ ਇਸੇ ਤਿਮਾਹੀ 'ਚ 412.14 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ।

ਗੋਦਰੇਜ ਪ੍ਰਾਪਰਟੀਜ਼ ਨੇ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਸੂਚਿਤ ਕੀਤਾ ਕਿ 31 ਮਾਰਚ 2024 ਨੂੰ ਖਤਮ ਹੋਏ ਵਿੱਤੀ ਸਾਲ 2023-24 ਦੀ ਜਨਵਰੀ-ਮਾਰਚ ਤਿਮਾਹੀ 'ਚ ਕੰਪਨੀ ਦੀ ਕੁੱਲ ਆਮਦਨ ਵਧ ਕੇ 1,914.82 ਕਰੋੜ ਰੁਪਏ ਹੋ ਗਈ ਹੈ, ਜੋ ਕਿ ਵਿੱਤੀ ਸਾਲ 2022-23 ਦੀ ਚੌਥੀ ਤਿਮਾਹੀ 'ਚ 1,838.82 ਕਰੋੜ ਰੁਪਏ ਰਹੀ ਸੀ। ਕੰਪਨੀ ਦਾ ਏਕੀਕ੍ਰਿਤ ਸ਼ੁੱਧ ਲਾਭ 14 ਫੀਸਦੀ ਵਧ ਕੇ 471.26 ਕਰੋੜ ਰੁਪਏ ਰਿਹਾ ਹੈ।

ਕੰਪਨੀ ਨੇ ਦੱਸਿਆ ਕਿ ਪੂਰੇ ਵਿੱਤੀ ਸਾਲ 2023-24 ਲਈ ਗੋਦਰੇਜ ਪ੍ਰਾਪਰਟੀਜ਼ ਦਾ ਸ਼ੁੱਧ ਲਾਭ ਵਧ ਕੇ 725.27 ਕਰੋੜ ਰੁਪਏ ਰਿਹਾ ਹੈ, ਜਦੋਂ ਕਿ ਪਿਛਲੇ ਵਿੱਤੀ ਸਾਲ 2022-23 'ਚ ਇਹ 571.39 ਕਰੋੜ ਰੁਪਏ ਸੀ। ਇਸੇ ਤਰ੍ਹਾਂ, ਕੰਪਨੀ ਦੀ ਕੁੱਲ ਆਮਦਨ ਵੀ ਵਿੱਤੀ ਸਾਲ 2023-24 ਵਿੱਚ ਵਧ ਕੇ 4,334.22 ਕਰੋੜ ਰੁਪਏ ਹੋ ਗਈ, ਜੋ ਪਿਛਲੇ ਵਿੱਤੀ ਸਾਲ 2022-23 ਵਿੱਚ 3,039 ਕਰੋੜ ਰੁਪਏ ਸੀ।

ਗੋਦਰੇਜ ਪ੍ਰਾਪਰਟੀਜ਼ ਲਿਮਿਟੇਡ ਦੇਸ਼ ਦੇ ਪ੍ਰਮੁੱਖ ਰੀਅਲ ਅਸਟੇਟ ਡਿਵੈਲਪਰਾਂ ਵਿੱਚੋਂ ਇੱਕ ਹੈ। ਇਹ ਇੱਕ ਰੀਅਲ ਅਸਟੇਟ ਕੰਪਨੀ ਹੈ, ਜਿਸਦਾ ਮੁੱਖ ਦਫਤਰ ਮੁੰਬਈ ਵਿੱਚ ਸਥਿਤ ਹੈ। ਕੰਪਨੀ ਦਿੱਲੀ-ਐਨਸੀਆਰ, ਬੈਂਗਲੁਰੂ, ਮੁੰਬਈ ਅਤੇ ਪੁਣੇ ਵਿੱਚ ਚੋਟੀ ਦੇ ਤਿੰਨ ਡਿਵੈਲਪਰਾਂ ਵਿੱਚੋਂ ਇੱਕ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande