ਪਛਾਣ ਪੱਤਰ ਨਾ ਹੋਣ ਕਾਰਨ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ
ਲੰਡਨ, 04 ਮਈ (ਹਿ.ਸ.)। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਦੇਸ਼ ਦੀਆਂ ਸਥਾਨਕ ਚੋਣਾਂ 'ਚ ਇਕ ਪੋਲਿੰ
01


ਲੰਡਨ, 04 ਮਈ (ਹਿ.ਸ.)। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਦੇਸ਼ ਦੀਆਂ ਸਥਾਨਕ ਚੋਣਾਂ 'ਚ ਇਕ ਪੋਲਿੰਗ ਸਟੇਸ਼ਨ 'ਤੇ ਆਪਣਾ ਪਛਾਣ ਪੱਤਰ ਨਾ ਲਿਆਉਣ ਕਾਰਨ ਵੋਟ ਪਾਉਣ ਤੋਂ ਰੋਕ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਬ੍ਰਿਟਿਸ਼ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਜਾਨਸਨ ਵੀਰਵਾਰ ਨੂੰ ਚੋਣਾਂ ਦੌਰਾਨ ਆਪਣਾ ਆਈਡੀ ਕਾਰਡ ਲਿਆਉਣਾ ਭੁੱਲ ਗਏ, ਜਿਸ ਤੋਂ ਬਾਅਦ ਸਾਊਥ ਆਕਸਫੋਰਡਸ਼ਾਇਰ ਦੇ ਪੋਲਿੰਗ ਸਟੇਸ਼ਨ ਸਟਾਫ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਬਿਨਾਂ ਪਛਾਣ ਪੱਤਰ ਦੇ ਵੋਟ ਨਹੀਂ ਪਾ ਸਕਦੇ।

ਜਾਨਸਨ 2019 ਤੋਂ 2022 ਤੱਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਹੇ ਸਨ। ਜਾਣਕਾਰੀ ਮੁਤਾਬਕ ਜਾਨਸਨ ਨੇ ਹਾਲਾਂਕਿ ਬਾਅਦ 'ਚ ਵੋਟਿੰਗ ਕੀਤੀ ਅਤੇ ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਦਿੱਤਾ। ਜਾਨਸਨ ਨੇ 2022 ਵਿੱਚ ਵੋਟ ਪਾਉਣ ਲਈ ਫੋਟੋ ਆਈਡੀ ਨੂੰ ਲਾਜ਼ਮੀ ਕਰਨ ਵਾਲਾ ਇੱਕ ਕਾਨੂੰਨ ਵੀ ਸ਼ੁਰੂ ਕੀਤਾ ਸੀ ਅਤੇ ਨਵਾਂ ਕਾਨੂੰਨ ਪਹਿਲੀ ਵਾਰ ਪਿਛਲੇ ਸਾਲ ਸਥਾਨਕ ਚੋਣਾਂ ਵਿੱਚ ਲਾਗੂ ਕੀਤਾ ਗਿਆ ਸੀ। ਚੋਣ ਕਮਿਸ਼ਨ ਨੇ ਕਿਹਾ ਕਿ ਜ਼ਿਆਦਾਤਰ ਲੋਕ ਨਵੇਂ ਕਾਨੂੰਨ ਦੀ ਪਾਲਣਾ ਕਰ ਰਹੇ ਹਨ ਪਰ ਕੁਝ ਲੋਕਾਂ ਨੇ ਇਸ ਲਈ ਵੋਟ ਨਹੀਂ ਪਾਈ ਕਿਉਂਕਿ ਉਨ੍ਹਾਂ ਕੋਲਪਛਾਣ ਪੱਤਰ ਨਹੀਂ ਸੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande