ਗੰਦੇ ਨਾਲੇ ਅਤੇ ਸੀਵਰੇਜ ਸਮੱਸਿਆਵਾਂ ਦਾ ਸਥਾਈ ਹੱਲ ਕੱਢਿਆ ਜਾਵੇਗਾ: ਤਰਨਜੀਤ ਸਿੰਘ ਸੰਧੂ ਸਮੁੰਦਰੀ
ਅੰਮ੍ਰਿਤਸਰ 04 ਮਈ (ਹਿ. ਸ.)। ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁ
ਤਰਨਜੀਤ ਸਿੰਘ ਸੰਧੂ ਸਮੁੰਦਰੀ


ਅੰਮ੍ਰਿਤਸਰ 04 ਮਈ (ਹਿ. ਸ.)। ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਉਨ੍ਹਾਂ ਗੰਦੇ ਨਾਲੇ ਦਾ ਸਰਵੇਖਣ ਕੀਤਾ। ਗੁੰਮਟਾਲਾ ਪੁਲ ’ਤੇ ਨਿਕਾਸੀ ਗੰਦਾ ਨਾਲਾ ਦੀ ਸਮੱਸਿਆ ਦੇ ਸਮਾਧਾਨ ਹਿਤ ਅੰਮ੍ਰਿਤਸਰ ਵਿਕਾਸ ਮੰਚ,ਪ੍ਰਦੂਸ਼ਣ ਕੰਟਰੋਲ ਕਮੇਟੀ, ਵਾਇਸ ਆਫ ਅੰਮ੍ਰਿਤਸਰ, ਹਰਿਆਵਲ ਪੰਜਾਬ, ਮਿਸ਼ਨ ਆਗਾਜ਼, ਏਕ ਪੇਡ ਦੇਸ਼ ਕੇ ਨਾਮ, ਹੋਲੀ ਸਿਟੀ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ, ਗੁਰੂ ਅਮਰਦਾਸ ਰੈਜ਼ੀਡੈਂਟਸ ਐਸੋਸੀਏਸ਼ਨ ਰਣਜੀਤ ਐਵੀਨਿਊ, ਲੋਹਾਰਕਾ ਰੋਡ, ਝੁਝਾਰ ਸਿੰਘ ਐਵੇਨਿਊ, ਸਵਿਸ ਸਿਟੀ, ਗਡਿਫੈਂਸ ਐਨਕਲੇਵ, ਗੋਬਿੰਦ ਵਿਹਾਰ ਦੇ ਨਿਵਾਸੀਆਂ ਅਤੇ ਕੁਝ ਐਨ ਜੀ ਓ ਵਲੋਂ ਦਿੱਤੇ ਜਾ ਰਹੇ ਰੋਸ ਧਰਨੇ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਰਾਜ ਸਰਕਾਰ ਅਤੇ ਚੁਣੇ ਹੋਏ ਲੋਕ ਨੁਮਾਇੰਦੇ ਵਿਰੁੱਧ ’’ਖ਼ੂਨੀ ਨਾਲਾ ਬੰਦ ਕਰੋ’’ ਦੇ ਜ਼ਬਰਦਸਤ ਨਾਅਰੇ ਲਗਾਏ ਗਏ।

ਗੰਦੇ ਨਾਲੇ ’ਤੇ ਸੰਧੂ ਸਮੁੰਦਰੀ ਨੇ ਕਿਹਾ ਕਿ ਭਾਰਤ ਦੇ ਅਨੇਕਾਂ ਸ਼ਹਿਰਾਂ ਜਿਨ੍ਹਾਂ ’ਚ ਇੰਦੌਰ ਅਤੇ ਬੰਗਲੌਰ ਸ਼ਾਮਿਲ ਹਨ, ਵਿਚ ਨਿਕਾਸੀ ਗੰਦੇ ਨਾਲਿਆਂ ਸਮੇਤ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ ਇੰਟਰਮਿਕਸਿੰਗ ਦੀ ਸਮੱਸਿਆ ਦਾ ਨਵੀਂ ਤਕਨੀਕ ਦੀ ਸਹਾਇਤਾ ਨਾਲ ਸਮਾਧਾਨ ਕੀਤੇ ਜਾ ਚੁੱਕੇ ਹਨ।। ਪਰ ਹੈਰਾਨੀ ਦੀ ਗਲ ਹੈ ਕਿ ਸਾਡੇ ਲੋਕ ਸਭਾ ਮੈਂਬਰ ਦੇ ਘਰ ਦੇ ਸਾਹਮਣੇ ਤੋਂ ਲੰਘਦਾ ਗੰਦਾ ਨਾਲ ਅੱਜ ਵੀ ਸਮੱਸਿਆਵਾਂ ਖੜੀਆਂ ਕਰ ਰਿਹਾ ਹੈ। ਭਾਵੇਂ ਕਿ ਲੋਕ ਜ਼ਹਿਰ ਵਰਗਾ ਪਾਣੀ ਪੀਣ ਲਈ ਮਜਬੂਰ ਹਨ। ਪਰ ਕਦੀ ਵੀ ਸੰਸਦ ਦਾ ਧਿਆਨ ਉਸ ਵਲ ਨਹੀਂ ਗਿਆ। ਉਸ ਵੱਲੋਂ ਕਦੀ ਵੀ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਸੰਧੂ ਸਮੁੰਦਰੀ ਨੇ ਕਿਹਾ ਕਿ ਗੰਦੇ ਨਾਲੇ ਨੂੰ ਕਵਰ ਕਰ ਲੈਣਾ ਹੀ ਇਸ ਦਾ ਸਮਾਧਾਨ ਨਹੀਂ ਹੋਵੇਗਾ। ਨਾਲੇ ਨੂੰ ਕਵਰ ਕਰਨ ਨਾਲ ਜੋ ਗੈਸ ਪੈਦਾ ਹੋਵੇਗੀ ਉਹ ਸਿਹਤ ਲਈ ਨੁਕਸਾਨ ਦੇਹ ਤੇ ਖ਼ਤਰਨਾਕ ਹੋਵੇਗੀ। ਉਨ੍ਹਾਂ ਕਿਹਾ ਕਿ ਗੰਦੇ ਨਾਲੇ ਦੀ ਬਦਬੂ ਅਤੇ ਗੈਸ ਵਾਤਾਵਰਨ ਨੂੰ ਜ਼ਹਿਰੀਲਾ ਬਣਾ ਰਿਹਾ ਹੈ, ਗੰਦੇ ਨਾਲੇ ਦਾ ਪਾਣੀ ਜ਼ਮੀਨ ’ਚ ਰਿਸ ਕੇ ਲੋਕਾਂ ਦੇ ਪੀਣ ਵਾਲੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈ ਦੇਸ਼ ਵਿਦੇਸ਼ ’ਚ ਭਾਰਤ ਨੂੰ ਸਰਵਿਸ ਦਿੱਤੀ ਹੈ। ਮੈਂ ਜਾਣਦਾ ਹਾਂ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਸੀਵਰੇਜ ਅਤੇ ਵਾਟਰ ਟਰੀਟਮੈਂਟ ਪਲਾਂਟ ਹੈ। ਉਨ੍ਹਾਂ ਕਿਹਾ ਮੈ ਕੋਈ ਸਿਹਰਾ ਨਹੀਂ ਲੈਣਾ, ਸੇਵਾ ਕਰਨੀ ਹੈ। ਇਹ ਸਾਡੇ ਬਚਿਆਂ ਲਈ ਅਤੇ ਆਉਣ ਵਾਲੀ ਪੀੜੀ ਲਈ ਹੈ। ਉਨ੍ਹਾਂ ਕਿਹਾ ਕਿ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਜੇ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਲੋਕਾਂ ਦੀਆਂ ਪ੍ਰੇਸ਼ਾਨੀਆਂ ਦੂਰ ਕੀਤੀਆਂ ਜਾਣਗੀਆਂ। 2027 ਨੂੰ ਜਦੋਂ ਗੁਰੂ ਨਗਰੀ ਦੇ 450 ਸਾਲਾ ਸਥਾਪਨਾ ਦਿਵਸ ਆਵੇਗਾ ਉਸ ਵਕਤ ਸ਼ਹਿਰ ਵਿਚੋਂ ਗੰਦੀ ਅਤੇ ਪ੍ਰਦੂਸ਼ਣ ਖ਼ਤਮ ਹੋ ਚੁੱਕਿਆ ਹੋਵੇਗਾ, ਇਹ ਸ਼ਹਿਰ ਇੰਦੌਰ ਨੂੰ ਸਫ਼ਾਈ ਦੇ ਮਾਮਲੇ ਵਿਚ ਪੂਰੀ ਟੱਕਰ ਦੇਵੇਗੀ। ਇਸ ਕਾਰਜ ਲਈ ਪ੍ਰਧਾਨ ਮੰਤਰੀ ਮੋਦੀ ਤੋਂ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ। ਸੰਧੂ ਸਮੁੰਦਰੀ ਨੇ ਕਿਹਾ ਕਿ ਲੋਕ ਚਾਹੁਣ ਤਾਂ ਉਹ ਇਸ ਖੇਤਰ ਨੂੰ ਸੁੰਦਰੀਕਰਨ ਦਾ ਹਿੱਸਾ ਬਣਾਉਣ ਲਈ ਕੇਂਦਰ ਤੋਂ ਸਕੀਮ ਬਣਾਉਣ ਬਾਰੇ ਪਹੁੰਚ ਕਰਾਂਗਾ। ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਨੇ ਸੰਧੂ ਸਮੁੰਦਰੀ ਨੂੰ ਸਹਿਯੋਗ ਦਾ ਭਰੋਸਾ ਦਿੱਤਾ। ਭਾਜਪਾ ਹਲਕਾ ਇੰਚਾਰਜ ਕੁਮਾਰ ਅਮਿਤ ਨੇ ਕਿਹਾ ਕਿ ਜਿਹੜਾ ਸ਼ਖ਼ਸ ਐੱਮ ਪੀ ਬਣ ਕੇ ਵੀ ਆਪਣੇ ਘਰ ਦੇ ਸਾਹਮਣੇ ਵਾਲੇ ਗੰਦੇ ਨਾਲੇ ਦੀ ਸਮੱਸਿਆ ਦੂਰ ਕਰਨ ’ਚ ਕੁਝ ਨਹੀਂ ਕਰ ਸਕਿਆ ਉਹ ਅੱਗੇ ਵੀ ਕੁਝ ਨਹੀਂ ਕਰ ਸਕੇਗਾ। ਉਨ੍ਹਾਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਐੱਮ ਪੀ ਬਣਦੇ ਹਨ ਤਾਂ ਇਸ ਸਮੱਸਿਆ ਨੂੰ ਦੂਰ ਕਰਨ ਲਈ ਕੇਂਦਰ ਤੋਂ ਵਿਸ਼ੇਸ਼ ਸਕੀਮ ਲੈ ਕੇ ਆਉਣਗੇ। ਉਨ੍ਹਾਂ ਤਰਨਜੀਤ ਸਿੰਘ ਸੰਧੂ ਭਾਜਪਾ ਉਮੀਦਵਾਰ ਨੂੰ ਜਿੱਤ ਦਿਵਾਉਣ ਲਈ ਕਲਮ ਦੇ ਫੁੱਲ ’ਤੇ ਮੋਹਰ ਲਾਉਣ ਦੀ ਅਪੀਲ ਕੀਤੀ ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande