ਰਵਾਈਤੀ ਪਾਰਟੀਆਂ ਤੋਂ ਅੱਕੇ ਲੋਕ, ਲੋਕਾਂ ਨੇ ਆਜ਼ਾਦ ਉਮੀਦਵਾਰ ਦੀ ਹਮਾਇਤ ਦਾ ਕੀਤਾ ਦਾਅਵਾ
ਗੁਰਦਾਸਪੁਰ, 04 ਮਈ (ਹਿ. ਸ.)। ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਜ਼ਾਦ ਉਮੀਦਵਾਰ ਸੈਮੁਅਲ ਸੋਨੀ ਦੇ ਦਫਤਰ ਦਾ ਉਦਘਾਟਨ ਕੀ
ਗੁਰਦਾਸਪੁਰ


ਗੁਰਦਾਸਪੁਰ, 04 ਮਈ (ਹਿ. ਸ.)। ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਜ਼ਾਦ ਉਮੀਦਵਾਰ ਸੈਮੁਅਲ ਸੋਨੀ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੀ ਲੁੱਟ ਘਸੁੱਟ ਦਾ ਸ਼ਿਕਾਰ ਹੁੰਦੇ ਆ ਰਹੇ ਹਾ।ਹੁਣ ਸਾਨੂੰ ਗੰਦਲਾ ਸਿਸਟਮ ਬਦਲਣ ਲਈ ਇੱਕਜੁਟਤਾ ਦਿਖਾਉਣੀ ਚਾਹੀਦੀ ਹੈ। ਹੁਣ ਤੱਕ ਗੁਰਦਾਸਪੁਰ ਦੇ ਲੋਕਾਂ ਨਾਲ ਠੱਗੀ ਹੁੰਦੀ ਆ ਰਹੀ ਹੈ ਕਿਉਂਕਿ ਬਾਹਰੀ ਉਮੀਦਵਾਰ ਵੋਟਾਂ ਲੈ ਕੇ ਇੱਥੋਂ ਰਫੂ ਚੱਕਰ ਹੋ ਜਾਂਦੇ ਹਨ ।ਗਰੀਬਾਂ ਮਜ਼ਦੂਰਾਂ ਕਿਸਾਨਾਂ ਦੇ ਮਸਲੇ ਜਿਉਂ ਦੇ ਤਿਉਂ ਖੜੇ ਹਨ।ਇਸ ਵਾਰ ਪੜ੍ਹਿਆ ਲਿਖਿਆ ਸੂਝਵਾਨ ਅਤੇ ਸਾਰੀਆਂ ਕੌਮ ਬਿਰਾਦਰੀਆਂ ਦਾ ਸਾਂਝਾ ਉਮੀਦਵਾਰ ਮੈਦਾਨ ਵਿੱਚ ਉਤਾਰਿਆ ਜੋ ਸਾਡੀ ਸਾਰਿਆਂ ਦੀ ਆਵਾਜ਼ ਬਣ ਕੇ ਸੰਸਦ ਵਿੱਚ ਗੂੰਜੇਗਾ। ਉਦਘਾਟਨ ਮੌਕੇ ਹਾਜ਼ਰ ਉਤਸ਼ਾਹ ਨਾਲ ਭਰੇ ਵਰਕਰਾਂ ਨੇ ਫੁੱਲਾਂ ਦੀ ਵਰਖਾ ਕੀਤੀ

ਇਸ ਮੌਕੇ ਆਜ਼ਾਦ ਚੋਣ ਲੜ ਰਹੇ ਸੈਮੂਐਲ ਸੋਨੀ ਨੇ ਕਿਹਾ ਕਿ ਮੈਂ ਲੋਕਾਂ ਵੱਲੋਂ ਮਿਲ ਰਹੇ ਪਿਆਰ,ਸਤਿਕਾਰ ਰਿਣੀ ਰਹਾਂਗਾ। ਮੈਂ ਵਿਸ਼ਵਾਸ ਗੁਰਦਾਸਪੁਰ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਮੈਂ ਰਾਤ ਦਿਨ ਇੱਕ ਕਰਕੇ ਲੋਕਾਂ ਦੀ ਸੇਵਾ ਕਰਦਾ ਰਹਾਂਗਾ । ਰਵਾਇਤੀ ਪਾਰਟੀਆਂ ਨੂੰ ਅਲਵਿਦਾ ਆਖ ਕੇ ਲੋਕ ਧੜਾ ਧੜ ਸੈਮੂਅਲ ਸੋਨੀ ਦੀ ਅਗਵਾਈ ਕਬੂਲ ਕਰ ਰਹੇ ਹਨ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande