''ਮੈਂ ਬ੍ਰੇਕਅੱਪ ਕਰ ਲਿਆ''- ਸੁਹਾਨਾ ਖਾਨ ਦੀ ਪੋਸਟ 'ਤੇ ਚਰਚਾ, ਸ਼ਵੇਤਾ ਬੱਚਨ ਨੇ ਕੀਤਾ ਕੁਮੈਂਟ
ਮੁੰਬਈ, 04 ਮਈ (ਹਿ. ਸ.)। ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਆਪਣੇ
24


ਮੁੰਬਈ, 04 ਮਈ (ਹਿ. ਸ.)। ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਸੁਹਾਨਾ ਵੀ ਐਕਟਿੰਗ 'ਚ ਆਪਣੀ ਕਿਸਮਤ ਅਜ਼ਮਾ ਰਹੀ ਹੈ। ਪਰ ਫਿਲਹਾਲ ਉਨ੍ਹਾਂ ਦੀ ਇਕ ਪੋਸਟ ਚਰਚਾ 'ਚ ਹੈ। ਸੁਹਾਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ 'ਚ ਉਸਨੇ ਕਿਹਾ, ਮੇਰੇ ਕੋਲ ਖਬਰ ਹੈ। ਮੇਰਾ ਬ੍ਰੇਕਅੱਪ ਹੋ ਗਿਆ ਹੈ। ਸੁਹਾਨਾ ਦੇ ਇਸ ਪੋਸਟ ਨੇ ਚਰਚਾ ਦਾ ਮਾਹੌਲ ਬਣਾ ਦਿੱਤਾ ਹੈ।

ਸੁਹਾਨਾ ਦਾ ਨਾਮ ਅਮਿਤਾਭ ਬੱਚਨ ਦੇ ਪੋਤੇ ਅਤੇ ਸ਼ਵੇਤਾ ਬੱਚਨ ਦੇ ਬੇਟੇ ਅਗਸਤਿਆ ਨੰਦਾ ਨਾਲ ਜੁੜਿਆ ਸੀ। ਸੁਹਾਨਾ ਅਤੇ ਅਗਸਤਿਆ ਨੰਦਾ ਦੇ ਡੇਟਿੰਗ ਦੀਆਂ ਅਫਵਾਹਾਂ ਸਨ। ਉਨ੍ਹਾਂ ਨੂੰ ਇਕੱਠੇ ਸਪਾਟ ਵੀ ਕੀਤਾ ਗਿਆ ਸੀ। ਇਸ ਲਈ ਹੁਣ ਸੁਹਾਨਾ ਦੀ ਪੋਸਟ ਨੇ ਅਗਸਤਿਆ ਨੰਦਾ ਅਤੇ ਉਨ੍ਹਾਂ ਦੇ ਰਿਸ਼ਤੇ ਵਿੱਚ ਦਰਾਰ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ। ਸੁਹਾਨਾ ਅਤੇ ਅਗਸਤਿਆ ਵਿਚਕਾਰ ਅਸਲ ਵਿੱਚ ਕੀ ਹੋਇਆ ਸੀ? ਇਹ ਸਵਾਲ ਪ੍ਰਸ਼ੰਸਕਾਂ ਨੇ ਵੀ ਪੁੱਛਿਆ ਹੈ। ਪਰ, ਸੁਹਾਨਾ ਨੇ ਆਪਣੀ ਡੇਟਿੰਗ ਲਾਈਫ ਬਾਰੇ ਇਹ ਪੋਸਟ ਨਹੀਂ ਕੀਤੀ ਹੈ।

ਸੁਹਾਨਾ ਨੇ ਇਸ ਪੋਸਟ ਨਾਲ ਇੱਕ ਸਾਬਣ ਨੂੰ ਪ੍ਰਮੋਟ ਕੀਤਾ ਹੈ। ਸੁਹਾਨਾ ਇੱਕ ਮਸ਼ਹੂਰ ਸਾਬਣ ਦੇ ਇਸ਼ਤਿਹਾਰ ਵਿੱਚ ਨਜ਼ਰ ਆ ਚੁੱਕੀ ਹੈ। ਇਸ ਲਈ ਉਨ੍ਹਾਂ ਨੇ ਇਹ ਪੋਸਟ ਸ਼ੇਅਰ ਕੀਤੀ ਹੈ। ਉਸਨੇ ਪੋਸਟ ਵਿੱਚ ਕਿਹਾ, ਮੇਰੇ ਕੋਲ ਖ਼ਬਰ ਹੈ। ਮੈਂ... ਆਪਣੇ ਸਾਬਣ ਨਾਲ ਬ੍ਰੇਕਅੱਪ ਕਰ ਲਿਆ ਹੈ। ਇਸ ਪੋਸਟ 'ਤੇ ਸ਼ਵੇਤਾ ਬੱਚਨ ਨੇ ਵੀ ਕਮੈਂਟ ਕਰਦੇ ਹੋਏ ਦਿਲ ਵਾਲਾ ਇਮੋਜੀ ਪੋਸਟ ਕੀਤਾ ਹੈ।

ਇਸ ਦੌਰਾਨ ਸੁਹਾਨਾ ਨੇ ਜ਼ੋਇਆ ਅਖਤਰ ਦੀ ਫਿਲਮ ''ਦਿ ਆਰਚੀਜ਼'' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਪਰ ਦਰਸ਼ਕਾਂ ਨੂੰ ਇਹ ਫਿਲਮ ਜ਼ਿਆਦਾ ਪਸੰਦ ਨਹੀਂ ਆਈ। ਹੁਣ ਸੁਹਾਨਾ ਫਿਲਮ ''ਕਿੰਗ'' ’'ਚ ਨਜ਼ਰ ਆਵੇਗੀ। ਇਹ ਸੁਜੋਏ ਘੋਸ਼ ਦੁਆਰਾ ਨਿਰਦੇਸ਼ਿਤ ਇੱਕ ਐਕਸ਼ਨ-ਥ੍ਰਿਲਰ ਫਿਲਮ ਹੈ। ਇਸ ਫਿਲਮ ਦੀ ਸ਼ੂਟਿੰਗ ਲੰਡਨ 'ਚ ਹੋਵੇਗੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande