ਵੋਟਰ ਪੰਜੀਕਰਣ ਦੇ ਆਖਿਰੀ ਦਿਨ 153 ਨਵੇਂ ਵੋਟਰ ਰਜਿਸਟਰ ਹੋਏ
ਮੁਹਾਲੀ, 04 ਮਈ (ਹਿ. ਸ.)। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਿਛਲ
ਮੁਹਾਲੀ


ਮੁਹਾਲੀ, 04 ਮਈ (ਹਿ. ਸ.)। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਿਛਲੀਆਂ ਚੋਣਾਂ ਵਿਚ ਘੱਟ ਵੋਟਰ ਪ੍ਰਤੀਸ਼ਤਤਾ ਵਾਲੇ ਖੇਤਰਾਂ ਦੀ ਸ਼ਨਾਖ਼ਤ ਕਰ ਕੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਵਿਸ਼ੇਸ਼ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ‘ਇਸ ਵਾਰ 70 ਪਾਰ’ ਦੇ ਟੀਚੇ ਦੀ ਪੂਰਤੀ ਲਈ ਜ਼ਿਲ੍ਹਾ ਸਵੀਪ ਟੀਮ ਵੱਲੌਂ ਨਿਰੰਤਰ ਵੋਟਰਾਂ ਤੱਕ ਨਿੱਜੀ ਪਹੁੰਚ ਬਣਾਈ ਜਾ ਰਹੀ ਹੈ। ਇਸ ਸਬੰਧੀ ਜ਼ਿਲ੍ਹਾ ਸਵੀਪ ਟੀਮ ਵੱਲੋਂ ਵੱਖ-ਵੱਖ ਵਿਦਿਅਕ ਸੰਸਥਾਵਾਂ ਅਤੇ ਐਨ ਜੀ ਓਜ਼ ਦੇ ਸਹਿਯੋਗ ਨਾਲ ਬੂਥ ਪੱਧਰ ਉੱਪਰ ਹਰ ਰੋਜ਼ ਵੱਡੇ ਪੱਧਰ ਤੇ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਲੋਕ ਸਭਾ ਚੋਣਾਂ 2024 ਵਿੱਚ ਵੋਟਰ ਪ੍ਰਤੀਸ਼ਤਤਾ 80 ਫ਼ੀਸਦੀ ਤੋਂ ਵੱਧ ਹੋ ਸਕੇ।ਅੱਜ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਅਤੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਵੱਲੋਂ ਸ਼ੋਸ਼ਲ ਲਾਈਫ ਹੈਲਪ ਐਂਡ ਕੇਅਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਲੋਹਗੜ੍ਹ ਰੋਡ ਜ਼ੀਰਕਪੁਰ ਦੇ ਮੈਟਰੋ ਪਲਾਜ਼ਾ ਨੇੜੇ ਮਿਉਂਸਪਲ ਪਾਰਕ, ਵੋਟਰ ਪੰਜੀਕਰਣ ਦੇ ਆਖ਼ਰੀ ਦਿਨ 6ਵਾਂ ਵੋਟਰ ਰਜਿਸਟ੍ਰੇਸ਼ਨ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਜਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਨੇ ਚੋਣਾਂ ਨਾਲ ਸਬੰਧਤ ਵੱਖ-ਵੱਖ ਮੋਬਾਈਲ ਐਪਸ (ਵੋਟਰ ਹੈਲਪਲਾਈਨ ਐਪ, ਦਿਵਿਆਂਗਜਨ ਲਈ ਸਕਸ਼ਮ ਐਪ ਅਤੇ ਜਾਗਰੂਕ ਅਤੇ ਚੇਤੰਨ ਵੋਟਰਾਂ ਲਈ ਸੀ ਵੀਜਲ ਐਪ) ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਕਿ ਜ਼ਿਲ੍ਹੇ ਵਿਚ ਗੈਰ ਸਰਕਾਰੀ ਸੰਗਠਨਾਂ ਦੀ ਮਦਦ ਨਾਲ ਅੱਜ ਨੌਜਵਾਨਾਂ ਅਤੇ ਸੀਨੀਅਰ ਸਿਟੀਜਨ ਦੀਆਂ ਵੋਟਾਂ ਬਣਾਈਆਂ ਗਈਆਂ/ਤਬਦੀਲ ਕੀਤੀਆਂ ਗਈਆਂ। ਡਾ ਕਰਨ ਕਾਮਰਾ ਚੈਅਰਮੈਨ ਸੋਸ਼ਲ ਲਾਈਫ਼ ਅਤੇ ਹੈਲਪ ਕੇਅਰ ਫਾਊਂਡੇਸ਼ਨ ਅਤੇ ਉਹਨਾਂ ਦੀ ਪਤਨੀ ਬਬਿਤਾ ਵੱਲੋਂ ਦੱਸਿਆ ਗਿਆ ਕਿ ਸੰਸਥਾ ਵੱਲੋਂ ਇਹ 6ਵਾਂ ਕੈਂਪ ਹੈ ਅਤੇ ਅੱਜ 153 ਨਵੀਂਆਂ ਵੋਟਾਂ ਬਣਾਉਣ ਜਾਂ ਵੋਟ ਤਬਦੀਲ ਦੇ ਫਾਰਮ ਪ੍ਰਾਪਤ ਕੀਤੇ ਗਏ। ਡਾ. ਰਾਸ਼ੀ ਆਈਅਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਸਰਵਮੰਗਲ ਸੋਸਾਇਟੀ, ਸਿਗਮਾ ਸਿਟੀ, ਰਿਸ਼ੀ ਅਪਾਰਟਮੈਂਟ ਅਤੇ ਨੇੜੇ ਦੀਆਂ ਸੁਸਾਇਟੀਆਂ ਦੇ ਯੋਗ ਵੋਟਰਾਂ ਨੇ ਵੋਟ ਬਣਵਾਈ। ਇਸ ਮੌਕੇ ਸਵੇਰੇ ਸੈਰ ਦੇ ਸ਼ੌਕੀਨ ਲੋਕਾਂ ਨੂੰ ਵੀ ਵੋਟ ਪਾਉਣ ਸਬੰਧੀ ਪ੍ਰੇਰਿਤ ਕੀਤਾ ਗਿਆ।

ਹਿੰਦੂਸਥਾਨ ਸਮਾਚਾਰ/ਪੀ. ਐਸ. ਮਿੱਠਾ/ਸੰਜੀਵ


 rajesh pande