ਪ੍ਰਧਾਨ ਮੰਤਰੀ ਮੋਦੀ ਦੀ ਅੱਜ ਝਾਰਖੰਡ ਅਤੇ ਬਿਹਾਰ 'ਚ ਜਨਸਭਾ, ਸ਼ਾਮ ਨੂੰ ਪਹੁੰਚਣਗੇ ਯੂਪੀ, ਕਰਨਗੇ ਰੋਡ ਸ਼ੋਅ
ਨਵੀਂ ਦਿੱਲੀ, 04 ਮਈ (ਹਿ.ਸ.)। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਚੋਟੀ ਦੇ ਨੇਤਾ, ਸਭ ਤੋਂ ਵੱਡੇ ਸਟਾਰ ਪ੍ਰਚਾਰਕ ਅਤੇ ਪ੍
07


ਨਵੀਂ ਦਿੱਲੀ, 04 ਮਈ (ਹਿ.ਸ.)। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਚੋਟੀ ਦੇ ਨੇਤਾ, ਸਭ ਤੋਂ ਵੱਡੇ ਸਟਾਰ ਪ੍ਰਚਾਰਕ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੇ ਤਿੰਨ ਰਾਜਾਂ ਝਾਰਖੰਡ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਚੋਣ ਦੌਰੇ 'ਤੇ ਹੋਣਗੇ। ਉਹ ਸਭ ਤੋਂ ਪਹਿਲਾਂ ਝਾਰਖੰਡ ਵਿੱਚ ਜਨਸਭਾਵਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ ਬਿਹਾਰ ਪਹੁੰਚਕੇ ਵੋਟਰਾਂ ਦਾ ਅਸ਼ੀਰਵਾਦ ਲੈਣਗੇ। ਸ਼ਾਮ ਨੂੰ, ਉੱਤਰ ਪ੍ਰਦੇਸ਼ ਦੇ ਉਦਯੋਗਿਕ ਸ਼ਹਿਰ ਕਾਨਪੁਰ ਵਿੱਚ ਰੋਡ ਸ਼ੋਅ ਕਰਨਗੇ। ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਦਾ ਚੋਣ ਪ੍ਰੋਗਰਾਮ ਐਕਸ ਹੈਂਡਲ 'ਤੇ ਸਾਂਝਾ ਕੀਤਾ ਹੈ।

ਭਾਜਪਾ ਦੇ ਐਕਸ ਹੈਂਡਲ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਅੱਜ ਝਾਰਖੰਡ ਦੇ ਪਲਾਮੂ 'ਚ ਸਵੇਰੇ 11 ਵਜੇ ਅਤੇ ਲੋਹਰਦਗਾ 'ਚ ਦੁਪਹਿਰ 12.45 'ਤੇ ਜਨਤਕ ਸਭਾਵਾਂ ਕਰਨਗੇ। ਇੱਥੋਂ ਪ੍ਰਧਾਨ ਮੰਤਰੀ ਬਿਹਾਰ ਪਹੁੰਚਣਗੇ। ਉਹ ਬਾਅਦ ਦੁਪਹਿਰ 3.30 ਵਜੇ ਬਿਹਾਰ ਦੇ ਦਰਭੰਗਾ ਵਿੱਚ ਜਨ ਸਭਾ ਨੂੰ ਸੰਬੋਧਨ ਕਰਨਗੇ। ਇੱਥੋਂ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਲਖਨਊ ਪਹੁੰਚਣਗੇ। ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਆਮ ਚੋਣਾਂ ਵਿਚ 400 ਪਾਰ ਕਰਨ ਦੇ ਆਪਣੇ ਸੰਕਲਪ ਨੂੰ ਪੂਰਾ ਕਰਨ ਲਈ ਜ਼ੋਰਦਾਰ ਪ੍ਰਚਾਰ ਕਰਕੇ ਜਨਤਾ ਤੋਂ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ।

ਰਾਂਚੀ ਬਿਊਰੋ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਝਾਰਖੰਡ ਦੌਰੇ ਦਾ ਅੱਜ ਦੂਜਾ ਦਿਨ ਹੈ। ਦੋ ਦਿਨਾਂ ਦੌਰੇ 'ਤੇ 3 ਮਈ ਨੂੰ ਝਾਰਖੰਡ ਪਹੁੰਚੇ ਪ੍ਰਧਾਨ ਮੰਤਰੀ ਅੱਜ ਸਵੇਰੇ ਰਾਂਚੀ ਤੋਂ ਪਲਾਮੂ ਲਈ ਰਵਾਨਾ ਹੋਣਗੇ। ਕਰੀਬ 10:30 ਵਜੇ ਪਲਾਮੂ ਪਹੁੰਚਣਗੇ। ਦੁਪਹਿਰ 12 ਵਜੇ ਸਿਸਈ ਜਾਣਗੇ। ਉਹ ਦੋਵੇਂ ਥਾਵਾਂ 'ਤੇ ਜਨ ਸਭਾਵਾਂ ਕਰਨਗੇ ਪ੍ਰਧਾਨ ਮੰਤਰੀ ਦੁਪਹਿਰ ਕਰੀਬ 2 ਵਜੇ ਬਿਰਸਾ ਮੁੰਡਾ ਹਵਾਈ ਅੱਡੇ ਤੋਂ ਦਰਭੰਗਾ ਲਈ ਰਵਾਨਾ ਹੋਣਗੇ।

ਪਟਨਾ ਬਿਊਰੋ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਦੁਪਹਿਰ 1 ਵਜੇ ਦਰਭੰਗਾ ਦੇ ਰਾਜ ਮੈਦਾਨ 'ਚ ਜਨਸਭਾ ਹੋਵੇਗੀ। ਜਨ ਸਭਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰਧਾਨ ਮੰਤਰੀ ਭਾਜਪਾ ਉਮੀਦਵਾਰ ਗੋਪਾਲੀ ਠਾਕੁਰ ਦੇ ਹੱਕ ਵਿੱਚ ਜਨਸਭਾ ਕਰਨਗੇ। ਦਰਭੰਗਾ ਤੋਂ ਮੌਜੂਦਾ ਸਾਂਸਦ ਗੋਪਾਲ ਜੀ ਠਾਕੁਰ ਦੂਜੀ ਵਾਰ ਚੋਣ ਲੜ ਰਹੇ ਹਨ। ਭਾਜਪਾ ਦੇ ਐਕਸ ਹੈਂਡਲ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ ਨੂੰ ਕਾਨਪੁਰ ਪਹੁੰਚਣਗੇ। ਉਹ ਸ਼ਾਮ 6.15 ਵਜੇ ਕਾਨਪੁਰ ਵਿੱਚ ਰੋਡ ਸ਼ੋਅ ਵਿੱਚ ਹਿੱਸਾ ਲੈਣਗੇ।

ਲਖਨਊ ਅਤੇ ਕਾਨਪੁਰ ਬਿਊਰੋ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਸ਼ਾਮ ਕਰੀਬ 5.15 ਵਜੇ ਕਾਨਪੁਰ ਪਹੁੰਚਣਗੇ। ਉਹ ਮਹਾਂਨਗਰ ਦੇ ਸਭ ਤੋਂ ਸੰਘਣੀ ਗੁਮਟੀ ਇਲਾਕੇ ਵਿੱਚ ਇੱਕ ਕਿਲੋਮੀਟਰ ਲੰਬਾ ਰੋਡ ਸ਼ੋਅ ਕੱਢਣਗੇ। ਉਨ੍ਹਾਂ ਦੇ ਨਾਲ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਰਹਿਣਗੇ।

ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਸ਼ਾਮ 5:15 'ਤੇ ਚਕੇਰੀ ਹਵਾਈ ਅੱਡੇ 'ਤੇ ਉਤਰਨਗੇ। ਉਥੋਂ ਉਨ੍ਹਾਂ ਦਾ ਕਾਫਲਾ ਬਾਈ ਰੋਡ ਚਕੇਰੀ ਤੋਂ ਰਾਮਾਦੇਵੀ ਹੁੰਦੇ ਹੋਏ ਸੀਓਡੀ ਪੁਲ, ਝਕਰਕਟੀ ਬੱਸ ਸਟੈਂਡ, ਅਫੀਮ ਕੋਠੀ ਚੌਰਾਹੇ ਦੇ ਸਾਹਮਣੇ ਜਰੀਬ ਚੌਕੀ, ਫਿਰ ਬਾਅਦ ਜੀਟੀ ਰੋਡ ਗੁਮਟੀ ਦੇ ਕੀਰਤਨਗੜ੍ਹ ਗੁਰਦੁਆਰਾ ਸਾਹਿਬ ਪਹੁੰਚੇਗਾ। ਇੱਥੇ ਪਹੁੰਚਕੇ ਸਭ ਤੋਂ ਪਹਿਲਾਂ ਉਹ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣਗੇ। ਇਸ ਤੋਂ ਬਾਅਦ ਉਹ ਰੱਥ 'ਤੇ ਸਵਾਰ ਹੋ ਕੇ ਰੋਡ ਸ਼ੋਅ 'ਤੇ ਜਾਣਗੇ। ਪ੍ਰਧਾਨ ਮੰਤਰੀ ਦੇ ਰੋਡ ਸ਼ੋਅ ਵਿੱਚ ਲੋਕਾਂ ਲਈ 37 ਬਲਾਕ ਬਣਾਏ ਗਏ ਹਨ। ਹਰ ਬਲਾਕ ਵਿਚ ਹਰ ਸਮਾਜ ਅਤੇ ਸੰਗਠਨ ਦੇ ਲੋਕ ਖੜ੍ਹੇ ਹੋ ਕੇ ਪ੍ਰਧਾਨ ਮੰਤਰੀ ਦਾ ਸ਼ਹਿਰ ਪੁੱਜਣ 'ਤੇ ਸਵਾਗਤ ਕਰਨਗੇ।

ਕਾਨਪੁਰ ਬਿਊਰੋ ਮੁਤਾਬਕ ਰੋਡ ਸ਼ੋਅ ਕਾਰਨ ਸ਼ੁੱਕਰਵਾਰ ਸ਼ਾਮ ਤੋਂ ਹੀ ਇਸ ਪੂਰੇ ਰਸਤੇ 'ਤੇ ਪਹਿਰਾ ਲਾਇਆ ਗਿਆ ਹੈ। ਐਸਪੀਜੀ ਨੇ ਸੁਰੱਖਿਆ ਪ੍ਰਬੰਧ ਸੰਭਾਲ ਲਏ ਹਨ। ਸ਼ੁੱਕਰਵਾਰ ਦੁਪਹਿਰ ਨੂੰ ਹਵਾਈ ਅੱਡਾ ਚਕੇਰੀ ਤੋਂ ਸਮਾਗਮ ਵਾਲੀ ਥਾਂ ਤੱਕ ਦੇ ਰੂਟ ਦਾ ਮੁਆਇਨਾ ਕਰਨ ਦੇ ਨਾਲ-ਨਾਲ ਪੁਲਿਸ ਨੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੀ ਆਮਦ ਲਈ ਰਿਹਰਸਲ ਵੀ ਕੀਤੀ। ਭਾਜਪਾ ਨੇ ਪੱਤਰਕਾਰ ਰਮੇਸ਼ ਅਵਸਥੀ ਨੂੰ ਕਾਨਪੁਰ ਤੋਂ ਉਮੀਦਵਾਰ ਬਣਾਇਆ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande