ਪ੍ਰਧਾਨ ਮੰਤਰੀ ਮੋਦੀ ਦੀ ਦਰਭੰਗਾ 'ਚ ਜਨ ਸਭਾ ਅੱਜ, ਸਾਰੀਆਂ ਤਿਆਰੀਆਂ ਮੁਕੰਮਲ
ਪਟਨਾ, 04 ਮਈ (ਹਿ.ਸ.)। ਬਿਹਾਰ ਦੇ ਦਰਭੰਗਾ ਸਥਿਤ ਰਾਜ ਮੈਦਾਨ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਸਭਾ ਦੁਪਹਿ
05


ਪਟਨਾ, 04 ਮਈ (ਹਿ.ਸ.)। ਬਿਹਾਰ ਦੇ ਦਰਭੰਗਾ ਸਥਿਤ ਰਾਜ ਮੈਦਾਨ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਸਭਾ ਦੁਪਹਿਰ 1 ਵਜੇ ਹੋਵੇਗੀ। ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰਧਾਨ ਮੰਤਰੀ ਭਾਜਪਾ ਉਮੀਦਵਾਰ ਗੋਪਾਲੀ ਠਾਕੁਰ ਦੇ ਹੱਕ ਵਿੱਚ ਜਨਸਭਾ ਕਰਨਗੇ।

ਦਰਭੰਗਾ ਲੋਕ ਸਭਾ ਸੀਟ ਤੋਂ ਮੌਜੂਦਾ ਸੰਸਦ ਗੋਪਾਲ ਜੀ ਠਾਕੁਰ ਦੂਜੀ ਵਾਰ ਸੰਸਦ ਮੈਂਬਰ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਦਰਭੰਗਾ ਦਿਹਾਤੀ ਤੋਂ ਰਾਜਦ ਦੇ ਵਿਧਾਇਕ ਲਲਿਤ ਯਾਦਵ ਪਹਿਲੀ ਵਾਰ ਸੰਸਦ ਮੈਂਬਰ ਬਣਨ ਦੀ ਕੋਸ਼ਿਸ਼ ’ਚ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ 6 ਮਈ ਨੂੰ ਉਜਿਆਰਪੁਰ 'ਚ ਜਨ ਸਭਾ ਨੂੰ ਸੰਬੋਧਨ ਕਰਨਗੇ। ਇੱਥੇ ਉਹ ਭਾਜਪਾ ਉਮੀਦਵਾਰ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਦੇ ਹੱਕ ਵਿੱਚ ਵੋਟਾਂ ਮੰਗਣਗੇ। ਨਿਤਿਆਨੰਦ ਰਾਏ ਲਗਾਤਾਰ ਤੀਜੀ ਵਾਰ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਹਨ। ਉਨ੍ਹਾਂ ਦੇ ਸਾਹਮਣੇ ਆਰਜੇਡੀ ਦੇ ਆਲੋਕ ਮਹਿਤਾ ਚੋਣ ਮੈਦਾਨ ਵਿੱਚ ਹਨ। ਇਹ ਅਮਿਤ ਸ਼ਾਹ ਦਾ ਬਿਹਾਰ ਦਾ ਚੌਥਾ ਚੋਣ ਦੌਰਾ ਹੋਵੇਗਾ।

ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਚੌਕਸ ਹੈ। ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਸ਼ੁੱਕਰਵਾਰ ਨੂੰ ਐਸਪੀਜੀ ਅਧਿਕਾਰੀਆਂ ਦੇ ਨਾਲ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਰਿਹਰਸਲ ਕੀਤੀ ਗਈ। ਰਾਜ ਮੈਦਾਨ ਵਿੱਚ ਬੰਬ ਦਸਤੇ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਸਾਰੇ ਪ੍ਰਵੇਸ਼ ਦੁਆਰ 'ਤੇ ਮੈਟਲ ਡਿਟੈਕਟਰ ਲਗਾਏ ਗਏ ਹਨ। ਜਨ ਸਭਾ ਵਾਲੀ ਥਾਂ ਤੋਂ ਕਈ ਕਿਲੋਮੀਟਰ ਦੂਰ ਤੱਕ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਐਨਡੀਏ ਦੇ ਕਈ ਉਮੀਦਵਾਰ ਸ਼ਨੀਵਾਰ ਨੂੰ ਹੀ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਇਨ੍ਹਾਂ ਵਿੱਚ ਗੋਪਾਲਗੰਜ ਤੋਂ ਉਮੀਦਵਾਰ ਡਾ. ਅਲੋਕ ਕੁਮਾਰ ਸੁਮਨ, ਸੀਵਾਨ ਤੋਂ ਵਿਜੇ ਲਕਸ਼ਮੀ ਕੁਸ਼ਵਾਹਾ ਅਤੇ ਮਹਾਰਾਜਗੰਜ ਤੋਂ ਉਮੀਦਵਾਰ ਜਨਾਰਦਨ ਸਿੰਘ ਸਿਗਰੀਵਾਲ ਦੇ ਨਾਮ ਸ਼ਾਮਲ ਹਨ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande