ਬੀਐਸਐਫ ਨੇ ਪਸ਼ੂਆਂ ਦੀ ਤਸਕਰੀ ਦੇ ਦੋਸ਼ ਵਿੱਚ ਤਿੰਨ ਨੂੰ ਫੜ੍ਹਿਆ
ਜਲਪਾਈਗੁੜੀ, 04 ਮਈ (ਹਿ.ਸ.)। ਜ਼ਿਲ੍ਹੇ ਵਿੱਚ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਤਾਇਨਾਤ ਉੱਤਰੀ ਬੰਗਾਲ ਸਰਹੱਦ ਦੇ ਸਿਲੀਗੁੜੀ
22


ਜਲਪਾਈਗੁੜੀ, 04 ਮਈ (ਹਿ.ਸ.)। ਜ਼ਿਲ੍ਹੇ ਵਿੱਚ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਤਾਇਨਾਤ ਉੱਤਰੀ ਬੰਗਾਲ ਸਰਹੱਦ ਦੇ ਸਿਲੀਗੁੜੀ ਸੈਕਟਰ ਦੇ ਅਧੀਨ ਸੀਮਾ ਸੁਰੱਖਿਆ ਬਲ (ਬੀਐਸਐਫ) ਦੀ 195ਵੀਂ ਬਟਾਲੀਅਨ ਦੀ ਬਾਰਡਰ ਆਊਟ ਪੋਸਟ (ਬੀਓਪੀ) ਗਰਲਬਾੜੀ ਦੇ ਜਵਾਨਾਂ ਨੇ ਪਸ਼ੂਆਂ ਦੀ ਤਸਕਰੀ ਦੇ ਦੋਸ਼ ਵਿੱਚ ਤਿੰਨ ਭਾਰਤੀ ਨਾਗਰਿਕਾਂ ਨੂੰ ਫੜ੍ਹਿਆ ਹੈ। ਕਾਬੂ ਕੀਤੇ ਗਏ ਭਾਰਤੀ ਨਾਗਰਿਕਾਂ ਦੇ ਨਾਮ ਉਦਯਨ ਰਾਏ (24), ਸ਼ਾਨੂਰ ਆਲਮ (25) ਅਤੇ ਹੈਦਰ ਮੁਹੰਮਦ (29) ਹਨ।

ਬੀਐਸਐਫ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਤਿੰਨੋਂ ਉਸ ਸਮੇਂ ਫੜੇ ਗਏ ਜਦੋਂ ਉਹ ਭਾਰਤ ਤੋਂ ਬੰਗਲਾਦੇਸ਼ ਵਿੱਚ ਪਸ਼ੂਆਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਤਿੰਨਾਂ ਕੋਲੋ ਬੀਐਸਐਫ ਨੇ ਪੰਜ ਪਸ਼ੂਆਂ ਨੂੰ ਜ਼ਬਤ ਕੀਤਾ ਹੈ। ਫੜੇ ਗਏ ਭਾਰਤੀ ਨਾਗਰਿਕਾਂ ਨੂੰ ਜ਼ਬਤ ਪਸ਼ੂਆਂ ਸਮੇਤ ਕੋਤਵਾਲੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande