ਵਿਸ਼ਵ ਦੇ ਲੋਕਤੰਤਰੀ ਖੇਤਰ 'ਚ ਅਹਿਮ ਸਥਾਨ ਰੱਖਦੀਆਂ ਹਨ ਭਾਰਤੀ ਚੋਣਾਂ ਅਤੇ ਚੋਣ ਕਮਿਸ਼ਨ ਦੀਆਂ ਕੋਸ਼ਿਸ਼ਾਂ : ਰਾਜੀਵ ਕੁਮਾਰ
ਨਵੀਂ ਦਿੱਲੀ, 05 ਮਈ (ਹਿ.ਸ.)। ਇੰਟਰਨੈਸ਼ਨਲ ਇਲੈਕਸ਼ਨ ਵਿਜ਼ਿਟਰਜ਼ ਪ੍ਰੋਗਰਾਮ (ਆਈ.ਈ.ਵੀ.ਪੀ.) ਦੇ ਹਿੱਸੇ ਵਜੋਂ ਭਾਰਤੀ ਆ
27


ਨਵੀਂ ਦਿੱਲੀ, 05 ਮਈ (ਹਿ.ਸ.)। ਇੰਟਰਨੈਸ਼ਨਲ ਇਲੈਕਸ਼ਨ ਵਿਜ਼ਿਟਰਜ਼ ਪ੍ਰੋਗਰਾਮ (ਆਈ.ਈ.ਵੀ.ਪੀ.) ਦੇ ਹਿੱਸੇ ਵਜੋਂ ਭਾਰਤੀ ਆਮ ਚੋਣਾਂ ਨੂੰ ਦੇਖਣ ਲਈ 23 ਦੇਸ਼ਾਂ ਦੇ 75 ਡੈਲੀਗੇਟ ਭਾਰਤ ਵਿੱਚ ਹਨ। ਇਸ ਪ੍ਰੋਗਰਾਮ ਦਾ ਉਦਘਾਟਨ ਐਤਵਾਰ ਨੂੰ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰਾਂ ਗਿਆਨੇਸ਼ ਕੁਮਾਰ ਅਤੇ ਸੁਖਬੀਰ ਸਿੰਘ ਸੰਧੂ ਦੀ ਮੌਜੂਦਗੀ ਵਿੱਚ ਨਵੀਂ ਦਿੱਲੀ ਵਿੱਚ ਕੀਤਾ ਗਿਆ।

ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਚੋਣਾਂ ਅਤੇ ਚੋਣ ਕਮਿਸ਼ਨ ਦੀਆਂ ਕੋਸ਼ਿਸ਼ਾਂ ਵਿਸ਼ਵ ਦੇ ਲੋਕਤੰਤਰੀ ਖੇਤਰ ਵਿੱਚ ਅਹਿਮ ਸਥਾਨ ਰੱਖਦੀਆਂ ਹਨ। ਪ੍ਰਕਿਰਿਆ ਅਤੇ ਕੁਸ਼ਲਤਾ ਦੇ ਰੂਪ ਵਿੱਚ ਇਹ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਖੇਤਰ ਵਿਲੱਖਣ ਹੈ। ਇੱਥੇ ਚੋਣਕਾਰ ਰਜਿਸਟ੍ਰੇਸ਼ਨ ਅਤੇ ਵੋਟਿੰਗ ਦੋਵੇਂ ਲਾਜ਼ਮੀ ਨਹੀਂ ਹਨ। ਅਜਿਹੇ 'ਚ ਚੋਣ ਕਮਿਸ਼ਨ ਨੂੰ ਪੂਰੀ ਤਰ੍ਹਾਂ ਪ੍ਰੇਰਕ ਬਣ ਕੇ ਕੰਮ ਕਰਨਾ ਹੁੰਦਾ ਹੈ। ਨਾਗਰਿਕਾਂ ਨੂੰ ਸਵੈ-ਇੱਛਾ ਨਾਲ ਵੋਟਰ ਸੂਚੀ ਦਾ ਹਿੱਸਾ ਬਣਨ ਲਈ ਸੱਦਾ ਦੇਣਾ ਅਤੇ ਫਿਰ ਯੋਜਨਾਬੱਧ ਵੋਟਰ ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਉਨ੍ਹਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨਾ ਹੁੰਦਾ ਹੈ।

ਸਮਾਗਮ ਦੇ ਮੌਕੇ 'ਤੇ, ਕਮਿਸ਼ਨ ਨੇ ਕਜ਼ਾਕਿਸਤਾਨ, ਉਜ਼ਬੇਕਿਸਤਾਨ ਅਤੇ ਨੇਪਾਲ ਦੇ ਮੁੱਖ ਚੋਣ ਕਮਿਸ਼ਨਰਾਂ ਅਤੇ ਉਨ੍ਹਾਂ ਦੇ ਵਫ਼ਦਾਂ ਨਾਲ ਦੁਵੱਲੀ ਗੱਲਬਾਤ ਵੀ ਕੀਤੀ। ਇਸ ਤੋਂ ਪਹਿਲਾਂ ਦਿਨ ਵਿੱਚ ਡੈਲੀਗੇਟਾਂ ਨੂੰ ਈਵੀਐਮ-ਵੀਵੀਪੀਏਟੀ, ਆਈਟੀ ਪਹਿਲਕਦਮੀਆਂ, ਮੀਡੀਆ ਅਤੇ ਸੋਸ਼ਲ ਮੀਡੀਆ ਦੀ ਭੂਮਿਕਾ ਸਮੇਤ ਭਾਰਤੀ ਆਮ ਚੋਣਾਂ 2024 ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande