ਪਿੰਡ ਧਰਮਗੜ੍ਹ 'ਚ ਸਾਬਕਾ ਸਰਪੰਚ ਸਮੇਤ ਵੱਡੀ ਗਿਣਤੀ ਆਗੂ ਕਾਂਗਰਸ 'ਚ ਸ਼ਾਮਿਲ
ਲਾਲੜੂ, 05 ਮਈ (ਹਿ. ਸ.)। ਹਲਕਾ ਕਾਂਗਰਸ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੀ ਅਗਵਾਈ ’ਚ ਕਾਂਗਰਸ ਪਾਰਟੀ ਨੂੰ ਲਾਲੜੂ ਸਰਕ
ਲਾਲੜੂ


ਲਾਲੜੂ, 05 ਮਈ (ਹਿ. ਸ.)। ਹਲਕਾ ਕਾਂਗਰਸ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੀ ਅਗਵਾਈ ’ਚ ਕਾਂਗਰਸ ਪਾਰਟੀ ਨੂੰ ਲਾਲੜੂ ਸਰਕਲ ਵਿੱਚ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਪਿੰਡ ਧਰਮਗੜ੍ਹ ਦੇ ਸਾਬਕਾ ਸਰਪੰਚ ਹਰਬੰਸ ਸਿੰਘ, ਬਖਸ਼ੀਸ ਸਿੰਘ, ਗੁਰਮੇਲ ਸਿੰਘ ਆਪਣੇ ਸਾਥੀਆਂ ਸਮੇਤ ਆਪ ਨੂੰ ਆਲਵਿਦਾ ਆਖ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ। ਕਾਂਗਰਸ ਪਾਰਟੀ ਵਿੱਚ ਇਨ੍ਹਾਂ ਆਗੂਆਂ ਦਾ ਸਵਾਗਤ ਕਰਦਿਆਂ ਦੀਪਇੰਦਰ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ 2 ਸਾਲ ਦੇ ਵਿਚ ਹੀ ਹਰੇਕ ਵਰਗ ਨਿਰਾਸ਼ ਹੋ ਗਿਆ ਹੈ,ਜਿਸ ਉਮੀਦ ਨਾਲ ਲੋਕਾਂ ਨੇ ਇਸ ਪਾਰਟੀ ਦਾ ਸਾਥ ਦਿੱਤਾ ਸੀ,ਇਹ ਪਾਰਟੀ ਉਸ ਉਤੇ ਖਰੀ ਨਹੀਂ ਉਤਰੀ।

ਉਨ੍ਹਾਂ ਕਿਹਾ ਪੂਰੇ ਪੰਜਾਬ ਵਿੱਚ ਕਿਤੇ ਵੀ ਕੋਈ ਡਿਵੈਲਪਮੈਂਟ ਦਾ ਕੰਮ ਇਹ ਸਰਕਾਰ ਨਹੀਂ ਕਰਵਾ ਸਕੀ। ਲੋਕਾਂ ਨੂੰ ਸਿਰਫ ਲਾਰਿਆਂ 'ਚ ਹੀ ਰੱਖਿਆ। ਉਨ੍ਹਾਂ ਕਿਹਾ ਕਿ ਹੁਣ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਵਾਸੀ ਇਸ ਪਾਰਟੀ ਨੂੰ ਪੂਰੀ ਤਰਾਂ ਨਕਾਰ ਦੇਣਗੇ। ਢਿੱਲੋ ਨੇ ਕਿਹਾ ਕਿ ਕਾਂਗਰਸ ਉਮੀਦਵਾਰ ਡਾ. ਧਰਮਵੀਰ ਗਾਂਧੀ ਹੀ ਲੋਕ ਸਭਾ ਚੋਣ ਜਿਤਣਗੇ ਅਤੇ ਅਸੀਂ ਉਹਨਾਂ ਨੂੰ ਹਲਕਾ ਡੇਰਾਬੱਸੀ ਤੋਂ ਵੱਡੀ ਲੀਡ ਨਾਲ ਜਿਤਾ ਕੇ ਭੇਜਾਂਗੇ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande