ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ, ਮੁਲਜ਼ਮ ਗ੍ਰਿਫ਼ਤਾਰ
ਸ਼ਿਮਲਾ, 05 ਮਈ (ਹਿ.ਸ.)। ਅੱਪਰ ਸ਼ਿਮਲਾ ਦੇ ਝਾਕੜੀ ਥਾਣਾ ਖੇਤਰ 'ਚ ਵਿਆਹ ਦਾ ਝਾਂਸਾ ਦੇ ਕੇ 17 ਸਾਲ ਦੀ ਇੱਕ ਨਾਬਾਲਗ ਲੜ
09


ਸ਼ਿਮਲਾ, 05 ਮਈ (ਹਿ.ਸ.)। ਅੱਪਰ ਸ਼ਿਮਲਾ ਦੇ ਝਾਕੜੀ ਥਾਣਾ ਖੇਤਰ 'ਚ ਵਿਆਹ ਦਾ ਝਾਂਸਾ ਦੇ ਕੇ 17 ਸਾਲ ਦੀ ਇੱਕ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਪੀੜਤਾ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦੇ ਰਿਹਾ ਸੀ।

ਪੀੜਤ ਨੇ ਪਿਛਲੇ ਦਿਨੀਂ ਥਾਣਾ ਝਾਕੜੀ ਵਿਖੇ ਸ਼ਿਕਾਇਤ ਦਰਜ ਕਰਵਾਈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਦਿਨੇਸ਼ (25) ਵਾਸੀ ਰਾਮਪੁਰ ਨੇ ਉਸਨੂੰ ਵਿਆਹ ਦਾ ਝਾਂਸਾ ਦਿੱਤਾ ਅਤੇ ਇਸਦੀ ਆੜ 'ਚ ਕਈ ਵਾਰ ਸਰੀਰਕ ਸਬੰਧ ਬਣਾਏ। ਮੁਲਜ਼ਮ ਪੀੜਤਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਪੀੜਤਾ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸਦੇ ਖਿਲਾਫ ਪੋਕਸੋ ਐਕਟ ਸਮੇਤ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਜਾਂਚ ਕਰ ਰਹੀ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande