ਸਾੜੀ ਦੀ ਵਿਸ਼ਵ ਪੱਧਰੀ ਪਛਾਣ : 'ਟਾਈਮਜ਼ ਸਕੁਏਅਰ' 'ਤੇ ਪੰਜ ਸੌ ਔਰਤਾਂ ਨੇ ਵੱਖ-ਵੱਖ ਸ਼ੈਲੀਆਂ ਦੀਆਂ ਸਾੜੀਆਂ ਦਾ ਕੀਤਾ ਪ੍ਰਦਰਸ਼ਨ
ਨਿਊਯਾਰਕ, 05 ਮਈ (ਹਿ.ਸ.)। ਨਿਊਯਾਰਕ ਦੇ ਮਸ਼ਹੂਰ ਟਾਈਮਜ਼ ਸਕੁਏਅਰ ਵਿਖੇ ਸਾੜੀਆਂ ਦੀ ਵਿਸ਼ਵਵਿਆਪੀ ਪਛਾਣ ਨੂੰ ਪ੍ਰਦਰਸ਼ਿਤ
06


ਨਿਊਯਾਰਕ, 05 ਮਈ (ਹਿ.ਸ.)। ਨਿਊਯਾਰਕ ਦੇ ਮਸ਼ਹੂਰ ਟਾਈਮਜ਼ ਸਕੁਏਅਰ ਵਿਖੇ ਸਾੜੀਆਂ ਦੀ ਵਿਸ਼ਵਵਿਆਪੀ ਪਛਾਣ ਨੂੰ ਪ੍ਰਦਰਸ਼ਿਤ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਸਮਾਗਮ ਵਿੱਚ ਸਾੜੀਆਂ ਪਹਿਨੀਆਂ ਸੈਂਕੜੇ ਔਰਤਾਂ ਨੇ ਸਾੜੀਆਂ ਦੀ ਸੁੰਦਰਤਾ, ਵਿਰਾਸਤ ਅਤੇ ਸੱਭਿਆਚਾਰਕ ਵਿਭਿੰਨਤਾ ਦਾ ਪ੍ਰਦਰਸ਼ਨ ਕੀਤਾ। ਇਸ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਦੀਆਂ ਔਰਤਾਂ ਦੇ ਨਾਲ-ਨਾਲ ਲਗਭਗ 9 ਦੇਸ਼ਾਂ ਦੀਆਂ ਔਰਤਾਂ ਨੇ ਹਿੱਸਾ ਲਿਆ।

ਟਾਈਮਜ਼ ਸਕੁਏਅਰ ਵਿਖੇ ਸ਼ਨੀਵਾਰ ਨੂੰ ਆਯੋਜਿਤ ਸਾੜੀ ਗੋਜ਼ ਗਲੋਬਲ ਈਵੈਂਟ ਵਿੱਚ ਭਾਰਤੀ ਭਾਈਚਾਰੇ ਸਮੇਤ ਨੌਂ ਦੇਸ਼ਾਂ ਦੀਆਂ 500 ਤੋਂ ਵੱਧ ਔਰਤਾਂ ਨੇ ਭਾਗ ਲਿਆ, ਜਿੱਥੇ ਸਾੜੀ ਇੱਕ ਪ੍ਰਸਿੱਧ ਪਹਿਰਾਵਾ ਹੈ। ਇਨ੍ਹਾਂ ਦੇਸ਼ਾਂ ਵਿਚ ਭਾਰਤ ਦੇ ਨਾਲ-ਨਾਲ ਬੰਗਲਾਦੇਸ਼, ਨੇਪਾਲ, ਬ੍ਰਿਟੇਨ, ਅਮਰੀਕਾ, ਸੰਯੁਕਤ ਅਰਬ ਅਮੀਰਾਤ, ਯੂਗਾਂਡਾ, ਤ੍ਰਿਨੀਦਾਦ ਅਤੇ ਗੁਆਨਾ ਸ਼ਾਮਲ ਹਨ।

ਇਸ ਸਮਾਗਮ ਦੌਰਾਨ ਖਾਦੀ ਸਮੇਤ ਵੱਖ-ਵੱਖ ਤਰ੍ਹਾਂ ਦੇ ਕੱਪੜਿਆਂ 'ਤੇ ਸ਼ਾਨਦਾਰ ਕਢਾਈ ਅਤੇ ਵੰਨਗੀਆਂ ਵਾਲੀਆਂ ਰੰਗੀਨ ਸਾੜੀਆਂ ਪਹਿਨੀਆਂ ਔਰਤਾਂ ਨੇ ਆਪਣੇ ਕਲੈਕਸ਼ਨ ਨੂੰ ਪ੍ਰਦਰਸ਼ਿਤ ਕੀਤਾ, ਰਾਸ਼ਟਰੀ ਝੰਡਾ ਲਹਿਰਾਇਆ, ਇਕੱਠੇ ਡਾਂਸ ਕੀਤਾ ਅਤੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਸਾੜ੍ਹੀ ਦੀ ਖੂਬਸੂਰਤੀ ਅਤੇ ਇਸਦੀ ਸੱਭਿਆਚਾਰਕ ਪਛਾਣ ਬਾਰੇ ਚਰਚਾ ਕੀਤੀ। ਇਸ ਪ੍ਰੋਗਰਾਮ ਦਾ ਆਯੋਜਨ 'ਬ੍ਰਿਟਿਸ਼ ਵੂਮੈਨ ਇਨ ਸਾੜੀ' ਨੇ ਉਮਾ ਸੰਸਥਾ ਦੇ ਸਹਿਯੋਗ ਨਾਲ ਕੀਤਾ ਸੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande