ਚੱਲਦੀ ਟਰੇਨ ਤੋਂ ਵੱਖ ਹੋਇਆ ਇੰਜਣ, ਵੱਡਾ ਰੇਲ ਹਾਦਸਾ ਟਲਿਆ
ਲੁਧਿਆਣਾ, 05 ਮਈ (ਹਿ. ਸ.)। ਪੰਜਾਬ ਦੇ ਖੰਨਾ ਸ਼ਹਿਰ 'ਚ ਐਤਵਾਰ ਸਵੇਰ ਸਮੇਂ ਇੱਕ ਵੱਡਾ ਰੇਲ ਹਾਦਸਾ ਹੋਣੋ ਟਲ ਗਿਆ ਜਦੋਂ
03


03


ਲੁਧਿਆਣਾ, 05 ਮਈ (ਹਿ. ਸ.)। ਪੰਜਾਬ ਦੇ ਖੰਨਾ ਸ਼ਹਿਰ 'ਚ ਐਤਵਾਰ ਸਵੇਰ ਸਮੇਂ ਇੱਕ ਵੱਡਾ ਰੇਲ ਹਾਦਸਾ ਹੋਣੋ ਟਲ ਗਿਆ ਜਦੋਂ ਚੱਲਦੀ ਰੇਲਗੱਡੀ ਦਾ ਇੰਜਣ ਰੇਲਗੱਡੀ ਦੇ ਡੱਬਿਆਂ ਤੋਂ ਵੱਖ ਹੋ ਕੇ ਅੱਗੇ ਨਿਕਲ ਗਿਆ। ਪਟਨਾ ਤੋਂ ਚੱਲੀ 12355 ਅਰਚਨਾ ਐਕਸਪ੍ਰੈਸ ਜਦੋਂ ਖੰਨਾ ਤੋਂ ਲੰਘ ਰਹੀ ਸੀ ਤਾਂ ਸਮਰਾਲਾ ਰੋਡ ਰੇਲਵੇ ਓਵਰ ਬ੍ਰਿਜ ਨੂੰ ਪਾਰ ਕਰਦੇ ਸਮੇਂ ਇੰਜਣ ਕੰਪਲੀਨ ਟੁੱਟਣ ਕਾਰਨ ਰੇਲਗੱਡੀ ਪਿੱਛੇ ਛੱਡ ਕੇ ਕਰੀਬ ਇੱਕ ਕਿਲੋਮੀਟਰ ਅੱਗੇ ਚਲਾ ਗਿਆ।

ਪਟਨਾ ਤੋਂ ਚੱਲ ਕੇ ਜਦੋਂ ਰੇਲਗੱਡੀ ਅੰਬਾਲਾ ਸਟੇਸ਼ਨ ਪਹੁੰਚੀ ਤਾਂ ਆਪਣੇ ਨਿਰਧਾਰਿਤ ਸਮੇਂ ਤੋਂ ਸਿਰਫ਼ 24 ਮਿੰਟ ਦੇਰੀ ਨਾਲ ਚੱਲ ਰਹੀ ਸੀ। ਕਿਸਾਨਾਂ ਦੇ ਅੰਦੋਲਨ ਕਾਰਨ ਇਹ ਰੇਲਗੱਡੀ ਅੰਬਾਲਾ ਤੋਂ ਚੰਡੀਗੜ੍ਹ ਵਾਇਆ ਆਪਣਾ ਮਾਰਗ ਬਦਲਣ ਕਰਕੇ ਪਹਿਲਾਂ ਹੀ ਲੇਟ ਹੋ ਗਈ, ਇਸ ਤੋਂ ਬਾਅਦ ਖੰਨਾ ’ਚ ਇੰਜਣ ਵੱਖ ਹੋਣ ਕਾਰਨ ਇਹ ਲੁਧਿਆਣਾ ਪਹੁੰਚਣ ਤੱਕ 5 ਘੰਟੇ 22 ਮਿੰਟ ਲੇਟ ਹੋ ਗਈ।

ਪੱਤਰਕਾਰਾਂ ਦੇ ਮੌਕੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਇੰਜਣ ਵਾਪਸ ਲਿਆ ਕੇ ਜੋੜਿਆ ਜਾ ਚੁੱਕਿਆ ਸੀ। ਯਾਤਰੀਆਂ ਨੇ ਪੁਸ਼ਟੀ ਕੀਤੀ ਕਿ ਇੰਜਣ ਰੇਲਗੱਡੀ ਨੂੰ ਪਿੱਛੇ ਛੱਡ ਕੇ ਅੱਗੇ ਨਿਕਲ ਗਿਆ ਸੀ ਪਰ ਖੰਨਾ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਜਸਵਿੰਦਰ ਸਿੰਘ ਨੇ ਇੰਜਣ ਦੇ ਵੱਖ ਹੋਣ ਦੀ ਪੁਸ਼ਟੀ ਨਹੀਂ ਕੀਤੀ ਅਤੇ ਕਿਹਾ ਕਿ ਉਹ ਇਸ ਸਮੇਂ ਸਟੇਸ਼ਨ ਤੋਂ ਬਾਹਰ ਹਨ। ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਇੰਜਣ ਦੀ ਸਿਰਫ਼ ਹੋਜ਼ ਪਾਈਪ ਵੱਖ ਹੋ ਗਈ ਸੀ, ਜਿਸਨੂੰ ਜੋੜਨ ਤੋਂ ਬਾਅਦ ਰੇਲਗੱਡੀ ਨੂੰ ਅੱਗੇ ਰਵਾਨਾ ਕਰ ਦਿੱਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande