ਪੱਛਮੀ ਬੰਗਾਲ ਦੇ ਕ੍ਰਿਸ਼ਨਾਨਗਰ 'ਚ ਅਮਿਤ ਸ਼ਾਹ ਨੇ ਕੀਤਾ ਰੋਡ ਸ਼ੋਅ
ਕ੍ਰਿਸ਼ਨਾਨਗਰ, 06 ਮਈ (ਹਿ.ਸ.)। ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਪੱਛ
25


ਕ੍ਰਿਸ਼ਨਾਨਗਰ, 06 ਮਈ (ਹਿ.ਸ.)। ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਪੱਛਮੀ ਬੰਗਾਲ ਦੇ ਕ੍ਰਿਸ਼ਨਾਨਗਰ ਲੋਕ ਸਭਾ ਹਲਕੇ ਵਿੱਚ ਰੋਡ ਸ਼ੋਅ ਕੀਤਾ। ਰੋਡ ਸ਼ੋਅ ਦੁਪਹਿਰ ਕਰੀਬ 12:30 ਵਜੇ ਇਲਾਕੇ ਦੇ ਬੇਲਡਾਂਗਾ ਮੋੜ ਤੋਂ ਸ਼ੁਰੂ ਹੋਇਆ। ਅਮਿਤ ਸ਼ਾਹ ਸੂਬਾ ਭਾਜਪਾ ਆਗੂਆਂ ਨਾਲ ਸਜੇ ਹੋਏ ਵਾਹਨ ਦੀ ਛੱਤ 'ਤੇ ਖੜ੍ਹੇ ਨਜ਼ਰ ਆਏ। ਰੋਡ ਸ਼ੋਅ ਦੌਰਾਨ ਸੈਂਕੜੇ ਲੋਕ ਭਾਜਪਾ ਦੇ ਝੰਡੇ ਲਹਿਰਾਉਂਦੇ ਹੋਏ ‘ਜੈ ਸ਼੍ਰੀ ਰਾਮ’, ‘ਨਰਿੰਦਰ ਮੋਦੀ ਜ਼ਿੰਦਾਬਾਦ’ ਅਤੇ ‘ਭਾਜਪਾ ਜ਼ਿੰਦਾਬਾਦ’ ਦੇ ਨਾਅਰੇ ਲਗਾਉਂਦੇ ਨਜ਼ਰ ਆਏ।

2019 ਵਿੱਚ, ਭਾਜਪਾ ਇਸ ਹਲਕੇ ਵਿੱਚ ਦੂਜੇ ਸਥਾਨ 'ਤੇ ਰਹੀ ਸੀ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਮਹੂਆ ਮੋਇਤਰਾ ਨੇ ਸੀਟ ਜਿੱਤੀ ਸੀ। ਮੋਇਤਰਾ ਨੂੰ ਕੈਸ਼ ਫਾਰ ਕਵੇਰੀ ਘੁਟਾਲੇ ਵਿੱਚ ਪਿਛਲੇ ਸਾਲ ਲੋਕ ਸਭਾ ਤੋਂ ਬਾਹਰ ਕਰ ਦਿੱਤਾ ਗਿਆ ਸੀ। ਟੀਐਮਸੀ ਨੇ ਉਨ੍ਹਾਂ ਨੂੰ ਦੁਬਾਰਾ ਇਸ ਸੀਟ ਤੋਂ ਉਮੀਦਵਾਰ ਬਣਾਇਆ ਹੈ।

ਭਾਜਪਾ ਨੇ ਕ੍ਰਿਸ਼ਨਾਨਗਰ ਰਾਜਘਰਾਣੇ ਦੀ ਰਾਜਮਾਤਾ ਅੰਮ੍ਰਿਤਾ ਰਾਏ ਨੂੰ ਉਮੀਦਵਾਰ ਬਣਾਇਆ ਹੈ। ਰੋਡ ਸ਼ੋਅ ਦੌਰਾਨ ਅੰਮ੍ਰਿਤਾ ਰਾਏ ਭੀੜ ਦਾ ਧੰਨਵਾਦ ਕਰਦੀ ਨਜ਼ਰ ਆਈ। ਇਸ ਹਲਕੇ ਵਿੱਚ ਚੌਥੇ ਪੜਾਅ ਵਿੱਚ 13 ਮਈ ਨੂੰ ਵੋਟਾਂ ਪੈਣਗੀਆਂ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande