ਬਦਰੀਨਾਥ ਧਾਮ : ਪੰਜ ਦਹਾਕਿਆਂ ਬਾਅਦ ਮੁੜ ਸੁਰਜੀਤ ਹੋਈ ਰਾਵਲ ਪੱਟਾਭਿਸ਼ੇਕ ਦੀ ਇਤਿਹਾਸਕ ਅਤੇ ਸੱਭਿਆਚਾਰਕ ਪਰੰਪਰਾ
ਨਰਿੰਦਰ ਨਗਰ/ਰਿਸ਼ੀਕੇਸ਼, 06 ਮਈ (ਹਿ.ਸ.)। ਬਦਰੀਨਾਥ ਧਾਮ ਦੇ ਦਰਵਾਜ਼ੇ 12 ਮਈ ਨੂੰ ਖੁੱਲ੍ਹ ਰਹੇ ਹਨ। ਇਸ ਤੋਂ ਪਹਿਲਾਂ ਬ
030


030


030


ਨਰਿੰਦਰ ਨਗਰ/ਰਿਸ਼ੀਕੇਸ਼, 06 ਮਈ (ਹਿ.ਸ.)। ਬਦਰੀਨਾਥ ਧਾਮ ਦੇ ਦਰਵਾਜ਼ੇ 12 ਮਈ ਨੂੰ ਖੁੱਲ੍ਹ ਰਹੇ ਹਨ। ਇਸ ਤੋਂ ਪਹਿਲਾਂ ਬਦਰੀਨਾਥ ਧਾਮ ਨਾਲ ਸਬੰਧਤ ਪੰਜ ਦਹਾਕੇ ਪਹਿਲਾਂ ਖ਼ਤਮ ਹੋ ਚੁੱਕੀ ਰਾਵਲ ਪੱਟਾਭਿਸ਼ੇਕ ਦੀ ਇਤਿਹਾਸਕ ਪਰੰਪਰਾ ਨੂੰ ਮੁੜ ਸੁਰਜੀਤ ਹੋ ਗਈ।

ਸੋਮਵਾਰ ਨੂੰ ਟਿਹਰੀ ਰਾਜਦਰਬਾਰ ਨਰਿੰਦਰ ਨਗਰ ਵਿਖੇ ਪੂਜਾ-ਅਰਚਨਾ ਅਤੇ ਰੀਤੀ-ਰਿਵਾਜਾਂ ਨਾਲ ਮਹਾਰਾਜਾ ਟਿਹਰੀ ਮਨੁਜਯੇਂਦਰ ਸ਼ਾਹ ਦੀ ਤਰਫੋਂ ਬਦਰੀਨਾਥ ਧਾਮ ਦੇ ਰਾਵਲ ਦਾ ਪੱਟਾਭਿਸ਼ੇਕ ਕੀਤਾ ਗਿਆ ਅਤੇ ਸੋਨੇ ਦਾ ਕੜਾ ਪਹਿਨਾਇਆ। ਇਸ ਤੋਂ ਪਹਿਲਾਂ ਸਾਲ 1977 ਵਿੱਚ ਰਾਵਲ ਟੀ ਕੇਸ਼ਵਨ ਨੰਬੂਦਰੀ ਦਾ ਪੱਟਾਭਿਸ਼ੇਕ ਹੋਇਆ ਸੀ। ਇਸ ਤੋਂ ਬਾਅਦ ਇਹ ਪਰੰਪਰਾ ਰੁਕ ਗਈ ਸੀ।

ਬਦਰੀਨਾਥ-ਕੇਦਾਰਨਾਥ ਮੰਦਿਰ ਕਮੇਟੀ ਨੇ ਇਸਦੇ ਲਈ ਪਹਿਲ ਕੀਤੀ ਅਤੇ ਅੱਜ ਰਾਜ ਦਰਬਾਰ 'ਚ ਪੂਜਾ ਕਰਨ ਤੋਂ ਬਾਅਦ ਰਾਵਲ ਈਸ਼ਵਰ ਪ੍ਰਸਾਦ ਨੰਬੂਦਰੀ ਨੂੰ ਮਹਾਰਾਜਾ ਮਨੁਜਯੇਂਦਰ ਸ਼ਾਹ, ਸੰਸਦ ਮੈਂਬਰ ਮਾਲਾ ਰਾਜਲਕਸ਼ਮੀ ਸ਼ਾਹ, ਬੇਟੀ ਸ਼ਿਰਜਾ ਸ਼ਾਹ ਸਮੇਤ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੈ ਅਤੇ ਮੀਤ ਪ੍ਰਧਾਨ ਕਿਸ਼ੋਰ ਪੰਵਾਰ ਦੀ ਹਾਜ਼ਰੀ ’ਚ ਅੰਗ ਵਸਤ੍ਰ ਭੇਟ ਕਰਕੇ ਸੋਨੇ ਦਾ ਕੜਾ ਪਹਿਨਾਇਆ ਗਿਆ। ਸੋਨੇ ਦਾ ਕੜਾ ਰਾਜਸ਼ਾਹੀ ਦਾ ਰਵਾਇਤੀ ਪ੍ਰਤੀਕ ਹੈ।

ਬੀਕੇਟੀਸੀ ਦੇ ਮੀਡੀਆ ਇੰਚਾਰਜ ਡਾ. ਹਰੀਸ਼ ਗੌੜ ਨੇ ਦੱਸਿਆ ਕਿ ਰਾਵਨ ਦੀ ਨਿਯੁਤਕੀ ਮੰਦਰ ਕਮੇਟੀ ਐਕਟ 1939 ਤੋਂ ਪਹਿਲਾਂ ਮਹਾਰਾਜਾ ਟਿਹਰੀ ਵੱਲੋਂ ਹੁੰਦੀ ਸੀ। ਇਹ ਪੱਟਾਭਿਸ਼ੇਕ ਅਤੇ ਸੋਨੇ ਦਾ ਕੜਾ ਉਸੇ ਪਰੰਪਰਾ ਦਾ ਇਤਿਹਾਸਕ ਅਤੇ ਸੱਭਿਆਚਾਰਕ ਪ੍ਰਤੀਕ ਚਿੰਨ੍ਹ ਹੈ। ਇਸ ਮੌਕੇ ਰਾਜਦਰਬਾਰ ਨਰਿੰਦਰ ਨਗਰ ਦੇ ਸ਼ਾਹੀ ਪੁਜਾਰੀ ਅਚਾਰੀਆ ਕ੍ਰਿਸ਼ਨ ਪ੍ਰਸਾਦ ਉਨਿਆਲ, ਬਦਰੀਨਾਥ ਧਾਮ ਦੇ ਧਾਰਮਿਕ ਆਗੂ ਰਾਧਾਕ੍ਰਿਸ਼ਨ ਥਪਲਿਆਲ, ਰਾਜਮਹਿਲ ਦੇ ਓਐਸਡੀ ਰਾਜਪਾਲ ਜ਼ਰਦਾਰੀ ਆਦਿ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande